ਸ਼ਰਾਬੀਆਂ ਲਈ ਚੌਂਕਾਅ ਦੇਣ ਵਾਲੀ ਖਬਰ: ਥੋੜੀ ਸ਼ਰਾਬ ਵੀ ਬਣ ਸਕਦੀ ਹੈ ਉਮਰ ਘਟਾਉਣ ਦਾ ਕਾਰਨ

ਪੰਜਾਬ

ਚੰਡੀਗੜ੍ਹ: 27 ਜੁਲਾਈ, ਦੇਸ਼ ਕਲਿੱਕ ਬਿਓਰੋ
ਸ਼ਰਾਬ ਪੀਣ ਵਾਲੇ ਅਕਸਰ ਕਹਿੰਦੇ ਹਨ ਕਿ ਸ਼ਰਾਬ ਬਹੁਤ ਤਰ੍ਹਾਂ ਦੀਆਂ ਬੀਮਾਰੀਆਂ ਦੀ ਦਾਰੂ ਹੈ। ਕਈ ਕਹਿੰਦੇ ਹਨ ਕਿ ਥੋੜੀ ਦਾਰੂ ਸਿਹਤ ਲਈ ਫਾਇਦੇਮੰਦ ਹੈ। ਦਾਰੂ ਦਾ ਪੈੱਗ ਮਨ ਦੀ ਚਿੰਤਾ (Tension ) ਦੂਰ ਕਰ ਦਿੰਦਾ ਹੈ।
ਪਰ ਹੁਣ ਦਾਰੂ ‘ਤੇ ਇੱਕ ਖੋਜ ਪ੍ਰਕਾਸ਼ਿਤ ਹੋਈ ਹੈ ਕਿ ਬਹੁਤ ਥੋੜ੍ਹੀ ਦਾਰੂ ਵੀ ਵਿਅਕਤੀ ਦੀ ਉਮਰ ਘਟਾਉਣ ਵਿੱਚ ਰੋਲ ਅਦਾ ਕਰਦੀ ਹੈ। Journal of sudies on Alcohal and Drugs ਵਿੱਚ ਪ੍ਰਕਾਸ਼ਿਤ ਹੋਏ ਇੱਕ ਖੋਜ ਪੱਤਰ ਵਿੱਚ ਕਿਹਾ ਗਿਆ ਹੈ ਕਿ ਸ਼ਰਾਬ ਚਾਹੇ ਥੋੜ੍ਹੀ ਮਾਤਰਾ ‘ਚ ਜਾਂ ਨਿਯਮਤ, ਇਹ ਉਮਰ ਨੂੰ ਘੱਟ ਕਰਦੀ ਹੈ।
ਮੁੱਖ ਖੋਜ ਕਰਤਾ ਟਿਮ ਸਟਾਕਵੇਲ ਦਾ ਕਹਿਣਾ ਹੈ ਕਿ ਸ਼ਰਾਬ ਚਾਹੇ ਥੋੜ੍ਹੀ ਹੀ ਮਾਤਰਾ ‘ਚ ਹੋਵੇ ਤਾਂ ਵੀ ਇਹ ਸਰੀਰ ‘ਤੇ ਮਾੜਾ ਅਸਰ ਪਾਉਂਦੀ ਹੈ ਅਤੇ ਇਹ ਕਈ ਗੰਭੀਰ ਬੀਮਾਰੀਆਂ ਦਾ ਕਾਰਨ ਬਣ ਸਕਦੀ ਹੈ। ਉਸ ਦਾ ਕਹਿਣਾ ਹੈ ਕਿ ਸ਼ਰਾਬ ਸਾਡੀ ਸੋਚ ਤੋਂ ਵੀ ਵੱਧ ਖਤਰਨਾਕ ਹੋ ਸਕਦੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।