ਮੋਰਿੰਡਾ, 28 ਜੁਲਾਈ (ਭਟੋਆ)
ਪਨਗ੍ਰੇਨ ਦੇ ਸਾਬਕਾ ਚੇਅਰਮੈਨ ਤੇ ਮਿਲਕ ਪਲਾਂਟ ਮੁਹਾਲੀ ਦੇ ਡਾਇਰੈਕਟਰ ਬੰਤ ਸਿੰਘ ਕਲਾਰਾਂ ਦੀ ਪਤਨੀ ਬੀਬੀ ਦਵਿੰਦਰ ਕੌਰ ਦਾ ਅੱਜ ਪਿੰਡ ਕਲਾਰਾਂ ਵਿਖੇ ਸੇਜਲ ਅੱਖਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅਗਨੀ ਉਹਨਾਂ ਦੇ ਸਪੁੱਤਰ ਜਤਿੰਦਰ ਸਿੰਘ ਤੇ ਸਿਮਰਨਜੀਤ ਸਿੰਘ ਨੇ ਦਿਖਾਈ। ਇਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਗਹਿਰੇ ਦੁਖ ਦਾ ਪ੍ਰਗਟਾਵਾ ਕਰਦਿਆਂ ਬੰਤ ਸਿੰਘ ਕਲਾਰਾਂ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ, ਪਨਸੀਡ ਦੇ ਸਾਬਕਾ ਚੇਅਰਮੈਨ ਯਾਦਵਿੰਦਰ ਸਿੰਘ ਬੰਨੀ ਕੰਗ, ਵਿਧਾਨ ਸਭਾ ਹਲਕਾ ਖਰੜ ਦੇ ਕਾਂਗਰਸ ਪਾਰਟੀ ਦੇ ਇੰਚਾਰਜ ਵਿਜੇ ਸ਼ਰਮਾ ਟਿੰਕੂ, ਜ਼ਿਲ੍ਹਾ ਯੂਥ ਕਾਂਗਰਸ ਰੂਪਨਗਰ ਦੇ ਪ੍ਰਧਾਨ ਨਵਜੀਤ ਸਿੰਘ ਨਵੀਂ, ਵਰਲਡ ਸਿੱਖ ਮਿਸ਼ਨ ਦੇ ਵਿੱਤ ਸਕੱਤਰ ਭਾਈ ਕੁਲਵੰਤ ਸਿੰਘ, ਜਨਰਲ ਸਕੱਤਰ ਤੀਰਥ ਸਿੰਘ ਭਟੋਆ, ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਦੇ ਮੀਤ ਪ੍ਰਧਾਨ ਹਰਮਿੰਦਰ ਸਿੰਘ ਲੱਕੀ, ਬਲਾਕ ਕਾਂਗਰਸ ਦੇ ਪ੍ਰਧਾਨ ਦਰਸ਼ਨ ਸਿੰਘ ਸੰਧੂ, ਰਣਯੋਧ ਸਿੰਘ ਜੋਤੀ, ਜਗਜੀਤ ਸਿੰਘ ਲੁਠੇੜੀ ਵਾਇਸ ਚੇਅਰਮੈਨ ਬਲਾਕ ਸੰਮਤੀ ਮੋਰਿੰਡਾ,ਮਿਲਕ ਪਲਾਂਟ ਮੁਹਾਲੀ ਦੇ ਡਾਇਰੈਕਟਰ ਬਲਜਿੰਦਰ ਸਿੰਘ ਸਹੇੜੀ, ਆੜ੍ਹਤੀ ਐਸੋਸੀਏਸ਼ਨ ਮੋਰਿੰਡਾ ਦੇ ਪ੍ਰਧਾਨ ਜੁਝਾਰ ਸਿੰਘ ਮਾਵੀ, ਟਰੱਕ ਯੂਨੀਅਨ ਮੋਰਿੰਡਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਮੁੰਡੀਆਂ, ਨਗਰ ਕੌਂਸਲ ਮੋਰਿੰਡਾ ਦੇ ਸਾਬਕਾ ਪ੍ਰਧਾਨ ਹਰੀ ਪਾਲ, ਕੌਂਸਲਰ ਰਾਜਪ੍ਰੀਤ ਸਿੰਘ ਰਾਜੀ ਤੇ ਹਰਜੀਤ ਸਿੰਘ ਸੋਢੀ, ਅਕਾਲੀ ਦਲ ਦੇ ਆਗੂ ਜਗਵਿੰਦਰ ਸਿੰਘ ਪੰਮੀ, ਕਾਂਗਰਸੀ ਆਗੂ ਜਗਦੀਪ ਸਿੰਘ ਢੀਂਡਸਾ, ਮਾਰਕੀਟ ਕਮੇਟੀ ਬਸੀ ਦੇ ਸਾਬਕਾ ਵਾਈਸ ਚੇਅਰਮੈਨ ਅਮੀ ਚੰਦ ਭਟੇੜੀ, ਹਰਪਾਲ ਸਿੰਘ ਬਮਨਾੜਾ, ਸਾਬਕਾ ਸਰਪੰਚ ਬਲਬੀਰ ਸਿੰਘ ਮਾਨਖੇੜੀ, ਪਰਮਿੰਦਰ ਸਿੰਘ ਮਿੰਟਾ ਤੂਰ, ਗੁਰਵਿੰਦਰ ਸਿੰਘ ਜੌਕੀ, ਮੋਹਨ ਲਾਲ ਕਾਲਾ, ਸਾਬਕਾ ਸਰਪੰਚ ਬਲਵਿੰਦਰ ਸਿੰਘ ਸੰਧੂ, ਸ਼ੇਰ ਸਿੰਘ ਸੰਗਤਪੁਰਾ, ਬਾਰਾ ਸਿੰਘ ਰੌਣੀ, ਗੁਰਮੇਲ ਸਿੰਘ ਸਹੇੜੀ, ਇਕਬਾਲ ਸਿੰਘ ਡੂਮਛੇੜੀ, ਬਲਵੀਰ ਸਿੰਘ ਸਹੇੜੀ, ਅਵਤਾਰ ਸਿੰਘ ਸਖੋਮਾਜਰਾ, ਗੁਰਪ੍ਰੀਤ ਸਿੰਘ ਧਨੌਰੀ, ਜਗਰੂਪ ਸਿੰਘ ਅਰਨੌਲੀ, ਜਗਤਾਰ ਸਿੰਘ ਅਰਨੌਲੀ, ਸਤਵੰਤ ਸਿੰਘ ਦਾਤਾਰਪੁਰ, ਧਰਮਪਾਲ ਥੰਮਣ ਆਦਿ ਨੇ ਬੀਬੀ ਦਵਿੰਦਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।