ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਆਪਣੀ ਹੀ ਸਰਕਾਰ ‘ਤੇ ਕੱਢੀ ਭੜਾਸ

ਰਾਸ਼ਟਰੀ

ਕਿਹਾ ਕਿ ਮੈਨੂੰ ਅਹਿਸਾਸ ਹੋਇਆ ਕਿ ਸਰਕਾਰ ਬਹੁਤ ਨਿਕੰਮੀ ਹੁੰਦੀ ਹੈ
ਨਾਗਪੁਰ, 29 ਜੁਲਾਈ, ਦੇਸ਼ ਕਲਿਕ ਬਿਊਰੋ :
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੱਡਾ ਬਿਆਨ ਦਿੱਤਾ ਹੈ। ਮਹਾਰਾਸ਼ਟਰ ਦੇ ਨਾਗਪੁਰ ਵਿੱਚ ਇੱਕ ਪ੍ਰੋਗਰਾਮ ਦੌਰਾਨ ਗਡਕਰੀ (Union Minister Nitin Gadkari) ਨੇ ਕਿਹਾ ਕਿ ਮੇਰੀ ਨਾਗਪੁਰ ਵਿੱਚ ਖੇਡਾਂ ਲਈ 300 ਸਟੇਡੀਅਮ ਬਣਾਉਣ ਦੀ ਬਹੁਤ ਇੱਛਾ ਹੈ। ਪਰ ਚਾਰ ਸਾਲਾਂ ਦੇ ਤਜਰਬੇ ਤੋਂ ਬਾਅਦ, ਮੈਨੂੰ ਅਹਿਸਾਸ ਹੋਇਆ ਕਿ ਸਰਕਾਰ ਬਹੁਤ ਨਿਕੰਮੀ ਹੁੰਦੀ ਹੈ। ਕਾਰਪੋਰੇਸ਼ਨਾਂ, ਐਨਆਈਟੀਜ਼ ‘ਤੇ ਭਰੋਸਾ ਕਰਕੇ ਕੋਈ ਕੰਮ ਨਹੀਂ ਕੀਤਾ ਜਾ ਸਕਦਾ।
ਆਪਣੀਆਂ ਬੇਬਾਕ ਟਿੱਪਣੀਆਂ ਲਈ ਮਸ਼ਹੂਰ ਗਡਕਰੀ ਇੱਥੇ ਨਹੀਂ ਰੁਕੇ। ਉਨ੍ਹਾਂ ਕਿਹਾ, ‘ਚੱਲਦੀ ਗੱਡੀ ਨੂੰ ਪੰਕਚਰ ਕਰਨ ਦੀ ਇੰਨ੍ਹਾਂ ਕੋਲ ਮੁਹਾਰਤ ਹੈ। ਕਿਸੇ ਨੂੰ ਕਦੇ ਵੀ ਮੁਫਤ ਵਿੱਚ ਨਹੀਂ ਸਿਖਾਉਣਾ ਚਾਹੀਦਾ। ਮੈਂ ਰਾਜਨੀਤੀ ਵਿੱਚ ਹਾਂ, ਇੱਥੇ ਮੁਫਤ ਦਾ ਪੂਰਾ ਬਾਜ਼ਾਰ ਹੈ। ਏਹਨਾ ਨੂੰ ਸਭ ਕੁਝ ਬੈਠੇ ਬੈਠਾਏ ਚਾਹੀਦਾ ਹੈ।’ ਉਨ੍ਹਾਂ ਦੇ ਬਿਆਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।