ਐੱਸ .ਏ.ਐੱਸ ਨਗਰ 30 ਜੁਲਾਈ, ਦੇਸ਼ ਕਲਿੱਕ ਬਿਓਰੋ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਅਨੁਪੂਰਕ ਪ੍ਰੀਖਿਆ ਅਗਸਤ, 2025 ਸਮੇਤ ਓਪਨ ਸਕੂਲ ਅਤੇ ਵਾਧੂ ਵਿਸੇ ਦੀ ਪ੍ਰੀਖਿਆ ਜੋ ਕਿ ਮਿਤੀ 8 ਅਗਸਤ 2025 ਤੋਂ ਸ਼ੁਰੂ ਹੋ ਰਹੀ ਹੈ,ਸਬੰਧੀ ਪ੍ਰੀਖਿਆਰਥੀਆਂ ਦੇ Admit card ਮਿਤੀ ਅੱਜ 30 ਜੁਲਾਈ 2025 ਨੂੰ ਬੋਰਡ ਦੀ ਵੈਬਸਾਈਟ www.pseb.ac.in ਤੇ ਲਾਈਵ ਕਰ ਦਿੱਤੇ ਗਏ ਹਨ। ਸਬੰਧਤ ਪ੍ਰੀਖਿਆਰਥੀ ਬੋਰਡ ਦੀ ਵੈਬਸਾਈਟ ਤੋਂ ਆਪਣਾ Admit card ਡਾਊਨਲੋਡ ਕਰ ਸਕਦੇ ਹਨ।