ਸ਼੍ਰੀਨਗਰ, 30 ਜੁਲਾਈ, ਦੇਸ਼ ਕਲਿਕ ਬਿਊਰੋ :
ਫੌਜ ਨੇ ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਕੰਟਰੋਲ ਰੇਖਾ (ਐਲਓਸੀ) ਨੇੜੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ। ਅਧਿਕਾਰੀਆਂ ਅਨੁਸਾਰ, ਸਰਹੱਦ ‘ਤੇ ਤਾਇਨਾਤ ਜਵਾਨਾਂ ਨੇ ਮੰਗਲਵਾਰ ਦੇਰ ਰਾਤ ਦੇਗਵਾਰ ਸੈਕਟਰ ਦੇ ਮਾਲਦੀਵੇਲਨ ਖੇਤਰ ਵਿੱਚ ਸ਼ੱਕੀ ਗਤੀਵਿਧੀਆਂ ਵੇਖੀਆਂ। ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋਇਆ।
ਇਸ ਕਾਰਵਾਈ ਨੂੰ ਸ਼ਿਵਸ਼ਕਤੀ ਦਾ ਨਾਮ ਦਿੱਤਾ ਗਿਆ। ਅੱਤਵਾਦੀਆਂ ਤੋਂ 3 ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ।
ਪਿਛਲੇ ਤਿੰਨ ਦਿਨਾਂ ਵਿੱਚ ਫੌਜ ਦਾ ਇਹ ਦੂਜਾ ਮੁਕਾਬਲਾ ਹੈ।ਜਿਕਰਯੋਗ ਹੈ ਕਿ 28 ਜੁਲਾਈ ਨੂੰ, ਸੁਰੱਖਿਆ ਬਲਾਂ ਨੇ ਸ਼੍ਰੀਨਗਰ ਦੇ ਦਾਚੀਗਾਮ ਨੈਸ਼ਨਲ ਪਾਰਕ ਨੇੜੇ ਹਰਵਾਨ ਖੇਤਰ ਵਿੱਚ ਤਿੰਨ ਪਾਕਿਸਤਾਨੀ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਇਨ੍ਹਾਂ ਵਿੱਚ ਪਹਿਲਗਾਮ ਹਮਲੇ ਦਾ ਮੁੱਖ ਦੋਸ਼ੀ ਸੁਲੇਮਾਨ ਵੀ ਸ਼ਾਮਲ ਸੀ।
