ਖੁੱਲੀ ਸਿਗਰਟ ਵੇਚਣਾ ਅਤੇ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨਾ, ਸਜ਼ਾ/ਜੁਰਮਾਨੇ ਯੋਗ ਅਪਰਾਧ ਹੈ: ਸਿਵਲ ਸਰਜਨ ਡਾ ਕਿਰਨਦੀਪ ਕੌਰ।
ਅੰਮ੍ਰਿਤਸਰ 30 ਜੁਲਾਈ 2025, ਦੇਸ਼ ਕਲਿੱਕ ਬਿਓਰੋ :
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਸਿਵਲ ਸਰਜਨ ਡਾ ਕਿਰਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀ.ਡੀ.ਐਚ.ਓ. ਡਾ ਜਗਨਜੋਤ ਕੌਰ ਦੀ ਅਗਵਾਹੀ ਹੇਠ ਕੋਟਪਾ ਐਕਟ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਇਕ ਵਿਸੇਸ਼ ਟੀਮ ਦਾ ਗਠਨ ਕੀਤਾ ਗਿਆ। ਜਿਸ ਵਿੱਚ ਜਿਲ੍ਹਾ ਐਮ.ਈ.ਆਈ.ਓ. ਅਮਰਦੀਪ ਸਿੰਘ, ਡਾ ਰਵਿੰਦਰ ਕੌਰ, ਐਸ.ਆਈ. ਪਰਮਜੀਤ ਸਿੰਘ, ਦੀਪਕ ਕੁਮਾਰ, ਰਮੇਸ਼ ਕੁਮਾਰ, ਰਜੇਸ਼ ਕੁਮਾਰ, ਰਸਪਾਲ ਸਿੰਘ ਅਤੇ ਹਰਦੇਵ ਸਿੰਘ ਸ਼ਾਮਿਲ ਸਨ। ਇਸ ਟੀਮ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਕਵਿੰਸ ਰੋਡ, ਹਾਲ ਬਾਜ਼ਾਰ, ਕਟੜਾ ਜੈਮਲ ਸਿੰਘ, ਕਟੜਾ ਸ਼ੇਰ ਸਿੰਘ ਅਤੇ ਹਾਥੀ ਗੇਟ ਦੇ ਇਲਾਕਿਆਂ ਵਿੱਚ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਅਤੇ ਜਨਤਕ ਥਾਵਾਂ ਤੇ ਤੰਬਾਕੂ ਨੋਸ਼ੀ ਕਰਨ ਵਾਲੇ 32 ਲੋਕਾਂ ਦੇ ਚਲਾਨ ਕੱਟੇ ਗਏ।
ਇਸ ਮੌਕੇ ਤੇ ਸਿਵਲ ਸਰਜਨ ਡਾ ਕਿਰਨਦੀਪ ਕੋਰ ਨੇ ਕਿਹਾ ਜਿਲੇ੍ ਨੂੰ ਤੰਬਾਕੂ ਮੁਕਤ ਕਰਨ ਕੋਟਪਾ ਐਕਟ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਓਹਨਾਂ ਕਿਹਾ ਕਿ ਸਰਕਾਰ ਵਲੋਂ ਜਾਰੀ ਹੁਕਮਾਂ ਅਨੂਸਾਰ ਇਹ ਲਾਜਮੀਂ ਕੀਤਾ ਹੈ ਕਿ ਹਰੇਕ ਤੰਬਾਕੂ ਪੋ੍ਡਕਟ ਦੇ ਪੈਕਟ ਦੇ ਦੋਵੇਂ ਪਾਸੇ ਇਕ ਨਿਰਧਾਰਤ ਮਾਪਦੰਡ ਅਨੂਸਾਰ ਇਕ ਨਿਰਧਾਰਤ ਫੋਟੋ ਅਤੇ ਉਸ ਉਪੱਰ ਤੰਬਾਕੂ ਦਰਦਨਾਕ ਮੌਤ ਅਤੇ ਕੈਂਸਰ ਦਾ ਕਾਰਣ ਬਣਦਾ ਹੈ, ਲਿਖਿਆ ਜਾਣਾਂ ਲਾਜਮੀਂ ਹੈ। ਇਸ ਲਈ ਬਿਨਾਂ ਉਪਰੋਕਤ ਮਾਪਦੰਡ ਦੇ ਤੰਬਾਕੂ ਵੇਚਣਾਂ ਕਾਨੂੰਨਣ ਅਪਰਾਧ ਹੈ। ਇਸ ਤੋਂ ਇਲਾਵਾ ਖੁੱਲੀ ਸਿਗਟਰ ਵੇਚਣਾਂ ਅਤੇ ਪਬਲਿਕ ਪਲੇਸ ਤੇ ਤੰਬਾਕੂ ਨੋਸ਼ੀ ਕਰਨਾਂ ਵੀ ਸਜਾ/ਜੁਰਮਾਨੇਂ ਯੋਗ ਅਪਰਾਧ ਹੈ।