ਡਿਪਟੀ ਕਮਿਸ਼ਨਰ ਨੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ
ਅੰਮ੍ਰਿਤਸਰ, 30 ਜੁਲਾਈ 2025, ਦੇਸ਼ ਕਲਿੱਕ ਬਿਓਰੋ :
ਸੰਸਥਾ ਕਮਿਊਨਟੀ ਹੋਮ ਫਾਰ ਮੈਂਟਲੀ ਰਿਟਾਰਡਿਡ, ਅੰਮ੍ਰਿਤਸਰ ਜੋ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਧੀਨ ਚੱਲ ਰਹੀ ਹੈ । ਇਹ ਸੰਸਥਾ ਵਿਸ਼ੇਸ਼ ਜਰੂਰਤਾਂ ਵਾਲੀਆਂ ਬੱਚੀਆਂ ਦੀ ਦੇਖ ਰੇਖ ਲਈ ਕੰਮ ਕਰਦੀ ਹੈ। ਇਸ ਸੰਸਥ ਦੀ 1 ਸਹਿਵਾਸਣ, ਉਮਰ 28 ਸਾਲ, ਦੀ ਸਪੈਸ਼ਲ ਓਲੰਪਿਕਸ ਭਾਰਤ, ਅੰਮ੍ਰਿਤਸਰ ਵਲੋਂ ਕਰਵਾਏ ਗਏ ਬੋਸੇ ਲਈ ਜ਼ਿਲ੍ਹਾ ਅਤੇ ਰਾਜ ਚੋਣ ਟਰਾਇਲ (District and State Selection Trials for Bocce) ਦੋਰਾਨ Selection ਹੋਣ ਉਪਰੰਤ ਇਸ ਸਹਿਵਾਸਣ ਨੇ ਨੈਸ਼ਨਲ ਚੈਂਪੀਅਨਸ਼ਿਪ ਬੋਸੇ (National Championship Bocce) ਵਿੱਚ ਭਾਗ ਲਿਆ ਜੋ ਕਿ ਮਿਤੀ 24/07/2025 ਤੋਂ 28/07/2025 ਨੂੰ ਅਟਲ ਬਿਹਾਰੀ ਵਾਜਪਾਈ ਯੂਨੀਵਰਸਿਟੀ ਬਿਲਾਸਪੁਰ, ਛੱਤੀਸਗੜ੍ਹ ਵਿਖੇ ਹੋਇਆ ।
ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਖੁਸ਼ੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਸੰਸਥਾ ਦੇ ਸਹਿਵਾਸਣ ਨੇ ਲਗਭਗ 29 ਸਟੇਟ ਵਿਚੋਂ ਯੂਨੀਫਾਈਡ ਸੀਨੀਅਰ ਗਰੁੱਪ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਦੇ ਨਾਲ ਗੋਲਡ ਮੈਡਲ ਅਤੇ Single Senior Group F (13) ਵਿਚੋਂ ਤੀਸਰਾ ਸਥਾਨ ਪ੍ਰਾਪਤ ਕਰਨ ਦੇ ਨਾਲ ਬਰਾਉਨ ਮੈਡਲ ਹਾਸਲ ਕੀਤਾ ਹੈ। ਅੱਜ ਡਿਪਟੀ ਕਮਿਸ਼ਨਰ ਵਲੋਂ ਸਹਿਵਾਸਣ ਦੀ ਹੋਂਸਲਾ ਅਫਜਾਈ ਕਰਦੇ ਹੋਏ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਅਤੇ ਤੋਹਫਾ ਵਜੋਂ ਘੜੀ ਗਿਫਟ ਕੀਤੀ।
ਇਸ ਮੋਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਸ੍ਰੀਮਤੀ ਮੀਨਾ ਦੇਵੀ, ਸੁਪਰਡੈਂਟ ਹੋਮ ਮਿਸ ਸਵਿਤਾ ਰਾਣੀ, ਮਿਸ ਮਨਪ੍ਰੀਤ ਕੋਰ (ਟੀਚਰ), ਪਹਿਲ ਸਕੂਲ ਦੇ ਪ੍ਰਿੰਸੀਪਲ ਸ: ਧਰਮਿੰਦਰ ਸਿੰਘ ਵੀ ਇਸ ਮੌਕੇ ਹਾਜ਼ਰ ਸਨ।