ਮਾਨਸਾ: 30 ਜੁਲਾਈ, ਦੇਸ਼ ਕਲਿੱਕ ਬਿਓਰੋ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਦੇ ਮੇਨ ਗੇਟ ਅੱਗੇ ਲੜੀਵਾਰ ਦੂਜੇ ਦਿਨ ਵੀ ਧਰਨਾ ਜਾਰੀ ਰਿਹਾ।
ਪੰਜਾਬ ਸਟੂਡੈਂਟਸ ਯੂਨੀਅਨ ਦੀ ਜ਼ਿਲਾ ਕਨਵੀਨਰ ਅਰਵਿੰਦਰ ਕੌਰ ਨੇ ਕਿਹਾ ਕਿ ਅੱਜ ਦੂਜੇ ਦਿਨ ਵੀ ਗਰਮੀ ਵਿੱਚ ਵਿਦਿਆਰਥੀ ਕਾਲਜ ਗੇਟ ਅੱਗੇ ਪੀ ਟੀ ਏ ਫੀਸ ਮੁਆਫ ਕਰਵਾਉਣ ਲਈ ਧਰਨੇ ਵਿੱਚ ਬੈਠੇ । ਕਾਲਜ ਦੇ ਪ੍ਰਸਾਸ਼ਨ ਨੇ ਪੀ ਟੀ ਏ ਫੀਸ ਮੁਆਫ ਕਰਨ ਤੇ ਚੁੱਪ ਧਾਰੀ ਹੋਈ ਹੈ ਜਿਸ ਕਰਕੇ ਵਿਦਿਆਰਥੀਆਂ ਨੇ ਕਾਲਜ ਪ੍ਰਸ਼ਾਸਨ ਦੇ ਖਿਲਾਫ ਜੋਰਦਾਰ ਨਾਅਰੇਬਾਜ਼ੀ ਜਾਰੀ ਰੱਖੀ। ਕਾਲਜ ਦੇ ਇਕਾਈ ਆਗੂ ਸਾਹਿਬ ਕਮਲਪ੍ਰੀਤ ਸਿੰਘ ਭਾਟੀਆ ਨੇ ਕਿਹਾ SC/ST ਵਿਦਿਆਰਥੀਆਂ ਤੋਂ ਪੀ ਟੀ ਏ ਫੀਸ ਲੈ ਕੇ ਅਧਿਆਪਕਾਂ ਨੂੰ ਤਨਖ਼ਾਹਾਂ ਦੇਣੀਆਂ ਪੀ ਟੀ ਏ ਨਿਯਮਾਂ ਦੇ ਖਿਲਾਫ਼ ਹੈ। ਇਕਾਈ ਆਗੂ ਦਲਜੀਤ ਕੌਰ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਹੁੰਦੇ ਕਿਹਾ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਤੋਂ ਜਬਰਨ ਪੀ ਟੀ ਏ ਫੀਸ ਭਰਾਉਣਾ ਗਰੀਬ ਪਰਿਵਾਰ ਦੇ ਵਿਦਿਆਰਥੀਆਂ ਦੀ ਲੁੱਟ ਹੈ। ਇਸ ਲੁੱਟ ਦੇ ਖਿਲਾਫ ਵਿਦਿਆਰਥੀ ਆਗੂ ਨਵਦੀਪ ਸਿੰਘ ਨੇ ਕਾਲਜ ਪ੍ਰਸ਼ਾਸਨ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ । ਵਿਦਿਆਰਥੀਆਂ ਨੇ ਅੱਜ ਕਿਹਾ ਕਿ ਜੇਕਰ ਪ੍ਰਸ਼ਾਸਨ ਗੱਲਬਾਤ ਨਹੀਂ ਸੁਣਦਾ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ । ਇਸ ਸਮੇਂ ਪ੍ਰਦੀਪ ਕੌਰ, ਸੁਖਜੀਤ ਕੌਰ, ਸਾਹਿਲਦੀਪ ਸਿੰਘ, ਸੁੱਖ , ਜੋਰਾਵਰ ਸਿੰਘ, ਅਰਸ, ਕਮਲਦੀਪ, ਜਤਿੰਦਰ ਸਿੰਘ, ਜਗਦੇਵ ਸਿੰਘ, ਨੂਰ ਸਿੰਘ ਸ਼ਾਮਿਲ ਸਨ।