ਅੰਮ੍ਰਿਤਸਰ 30 ਜੁਲਾਈ 2025, ਦੇਸ਼ ਕਲਿੱਕ ਬਿਓਰੋ :
ਜ਼ਿਲ੍ਹੇ ਵਿਚ ਪਰਾਲੀ ਸਾੜਣ ਦੀ ਰੋਕਥਾਮ ਅਤੇ ਨਿਗਰਾਨੀ ਲਈ ਕਮਿਸ਼ਨ ਫਾਰ ਏਅਰ ਕੁਆਲਟੀ ਮੈਨੇਜਮੈਟ ਦੇ ਨਿਰਦੇ਼ਸਾਂ ਅਨੁਸਾਰ ਪਰਾਲੀ ਸੁਰੱਖਿਆ ਫੋਰਸ ਦਾ ਗਠਨ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਪਰਾਲੀ ਸੁਰੱਖਿਆ ਫੋਰਸ ਵਿਚ ਤਹਿਸੀਲਦਾਰ/ਨਾਇਬ ਤਹਿਸੀਲਦਾਰ,ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਸਹਾਇਕ ਰਜਿਸਟਰਾਰ/ਨਿਰੀਖਕ ਸਹਿਕਾਰੀ ਸਭਾਵਾਂ, ਐਸ.ਐਚ.ਓ, ਖੇਤੀਬਾੜੀ ਵਿਕਾਸ ਅਫਸਰ/ਖੇਤੀਬਾੜੀ ਵਿਸਥਾਰ ਅਫਸਰ ਅਤੇ ਕਲਸਟਰ ਅਧਿਕਾਰੀ ਹੋਣਗੇ।
ਉਨ੍ਹਾਂ ਦੱਸਿਅ ਕਿ ਇਸ ਪਰਾਲੀ ਸੁਰੱਖਿਆ ਫੋਰਸ ਦਾ ਕੰਮ ਪਿੰਡ ਪੱਧਰ ਤੇ ਪਰਾਲੀ ਸਾੜਣ ਦੇ ਮਾਮਲਿਆਂ ਦੀ ਨਿਗਰਾਨੀ/ਰੋਕਥਾਮ ਕਰੇਗੀ ਅਤੇ ਇਸਦੀ ਰਿਪੋਰਟ ਰੋਜਾਨਾ ਐਸ.ਡੀ.ਐਮਜ਼ ਨੂੰ ਦੇਵੇਗੀ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਐਸ.ਡੀ.ਐਮਜ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਬਲਾਕ ਪੱਧਰ ਤੇ ਪਰਾਲੀ ਸੁਰੱਖਿਆ ਫੋਰਸ ਦਾ ਗਠਨ ਕਰਕੇ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਦੀ ਰੋਕਥਾਮ ਨੂੰ ਯਕੀਨੀ ਬਣਾਉਨਗੇ।