ਤਰੁਣ ਚੁੱਘ ਨੇ ਲੈਂਡ ਪੂਲਿੰਗ ਯੋਜਨਾ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ

ਪੰਜਾਬ

ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੇ ਬਿਲਡਰਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਕਿਸਾਨਾਂ ਦੀ ਜ਼ਮੀਨ ਲੁੱਟ ਰਹੀ ਹੈ:- ਤਰੁਣ ਚੁੱਘ

ਚੰਡੀਗੜ੍ਹ, 30 ਜੁਲਾਈ 2025, ਦੇਸ਼ ਕਲਿੱਕ ਬਿਓਰੋ :

ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਤਰੁਣ ਚੁੱਘ ਨੇ ਅੱਜ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਯੋਜਨਾ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਹੱਕਾਂ ਦੀ ਰੱਖਿਆ ਲਈ ਭਾਜਪਾ ਸੂਬੇ ਭਰ ਵਿੱਚ ਜਨਆੰਦੋਲਨ ਸ਼ੁਰੂ ਕਰੇਗੀ।

ਚੁੱਘ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਅੰਨਦਾਤਿਆਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੋਸ਼ ਲਾਇਆ ਕਿ ਵਿਕਾਸ ਦੇ ਨਾਂ ’ਤੇ ਕਿਸਾਨਾਂ ਦੀ ਜ਼ਮੀਨ ਹੜੱਪਣ ਦੀ ਇਹ ਯੋਜਨਾ ਇੱਕ “ਰਾਜ ਪ੍ਰਯੋਜਿਤ ਸਾਜ਼ਿਸ਼” ਹੈ, ਜਿਸਦਾ ਲਾਭ ਸਿਰਫ਼ ਰੀਅਲ ਐਸਟੇਟ ਮਾਫੀਆ ਨੂੰ ਦੇਣਾ ਹੈ – ਅਤੇ ਇਸਨੂੰ ਕਿਸੇ ਵੀ ਕੀਮਤ ‘ਤੇ ਮਨਜ਼ੂਰ ਨਹੀਂ ਕੀਤਾ ਜਾਵੇਗਾ।

ਪੰਜਾਬ ਦੇ ਕਿਸਾਨਾਂ ਨਾਲ ਨਿੱਜੀ ਤੌਰ ’ਤੇ ਮਿਲ ਕੇ ਉਨ੍ਹਾਂ ਦਾ ਮੰਗ ਪੱਤਰ ਰਾਜਪਾਲ ਨੂੰ ਸੌਂਪ ਚੁੱਕੇ ਚੁੱਘ ਨੇ ਕਿਹਾ,
“ਇਹ ਕੋਈ ਨੀਤੀ ਨਹੀਂ, ਬਲਕਿ ਕਿਸਾਨਾਂ ਨਾਲ ਕੀਤਾ ਗਿਆ ਸਿੱਧਾ ਵਿਸ਼ਵਾਸਘਾਤ ਹੈ। ਕਿਸਾਨ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਹ ਯੋਜਨਾ ਉਨ੍ਹਾਂ ਦੇ ਪੁਸਤੈਨੀ ਹੱਕਾਂ ਨੂੰ ਛੀਣਣ ਦਾ ਸਰਕਾਰੀ ਔਜ਼ਾਰ ਹੈ। ਭਗਵੰਤ ਮਾਨ ਸਰਕਾਰ ਸਾਫ ਸੁਣ ਲਵੇ – ਅਸੀਂ ਪੰਜਾਬ ਦੀ ਜ਼ਮੀਨ ਦਾ ਇਕ ਇੰਚ ਵੀ ਹੜਪਣ ਨਹੀਂ ਦਿਆਂਗੇ।”

ਭਗਵੰਤ ਮਾਨ ਸਰਕਾਰ ਦੀ ਕਥਨੀ ਤੇ ਕਰਨੀ ’ਤੇ ਸਵਾਲ ਚੁੱਕਦੇ ਹੋਏ ਚੁੱਘ ਨੇ ਕਿਹਾ, “ਮਾਨ ਸਰਕਾਰ ਦਾ ਇਕ ਵੀ ਵਾਅਦਾ ਜ਼ਮੀਨ ਤੱਕ ਨਹੀਂ ਪਹੁੰਚਿਆ। ਨਾ ਕਰਜ਼ ਮਾਫ਼ ਹੋਇਆ, ਨਾ ਨੌਕਰੀਆਂ ਮਿਲੀਆਂ, ਨਾ MSP ਦੀ ਗਾਰੰਟੀ ਆਈ। ਜੋ ਆਇਆ ਹੈ ਉਹ ਹੈ – ਲੁੱਟ, ਝੂਠ ਤੇ ਜੰਗਲਰਾਜ।”

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਸਾਡੇ ਲਈ ਮਾਂ ਵਰਗੀ ਹੈ ਅਤੇ ਬਿਨਾਂ ਉਨ੍ਹਾਂ ਦੀ ਸਹਿਮਤੀ ਉਸ ’ਤੇ ਜਬਰਦਸਤੀ ਕਬਜਾ ਕਰਨਾ ਡਕੈਤੀ ਤੌ ਘੱਟ ਨਹੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।