ਜਸਵੀਰ ਸਿੰਘ ਗੜ੍ਹੀ ਵਿਦੇਸ਼ ਦੌਰੇ ‘ਤੇ ਰਵਾਨਾ

ਚੰਡੀਗੜ੍ਹ, 3 ਜੁਲਾਈ, ਦੇਸ਼ ਕਲਿੱਕ ਬਿਓਰੋ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ. ਜਸਵੀਰ ਸਿੰਘ ਗੜ੍ਹੀ ਇੱਕ ਮਹੀਨੇ ਲਈ ਅੱਜ ਵਿਦੇਸ਼ ਦੌਰੇ ‘ਤੇ ਰਵਾਨਾ ਹੋ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਸ. ਜਸਵੀਰ ਸਿੰਘ ਗੜ੍ਹੀ ਆਪਣੇ ਇਸ ਨਿੱਜੀ ਦੌਰੇ ਦੌਰਾਨ ਨਿਊਜ਼ੀਲੈਂਡ ਵਿੱਚ ਡਾ.ਬੀ.ਆਰ. ਅੰਬੇਦਕਰ ਅਤੇ […]

Continue Reading

ਮੋਹਿੰਦਰ ਭਗਤ ਨੇ ਪੈਸਕੋ ਦੇ ਕੰਮ-ਕਾਜ ਦਾ ਲਿਆ ਜਾਇਜ਼ਾ : ਸਾਬਕਾ ਸੈਨਿਕਾਂ ਨੂੰ ਹੋਰ ਰੁਜ਼ਗਾਰ ਮੌਕੇ ਪ੍ਰਦਾਨ ਕਰਨ ਉੱਤੇ ਕੇਂਦਰਿਤ ਰਹੀ ਵਿਚਾਰ-ਚਰਚਾ

ਚੰਡੀਗੜ੍ਹ, 3 ਜੁਲਾਈ, ਦੇਸ਼ ਕਲਿੱਕ ਬਿਓਰੋ : ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਬਿਹਤਰ ਜੀਵਨ ਨਿਰਵਾਹ ਲਈ ਪੰਜਾਬ ਐਕਸ-ਸਰਵਿਸਮੈਨ ਕਾਰਪੋਰੇਸ਼ਨ (ਪੈਸਕੋ) ਨੂੰ ਮਜ਼ਬੂਤ ਕਰਨ ਲਈ ਠੋਸ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਪੰਜਾਬ ਸਿਵਲ ਸਕੱਤਰੇਤ ਵਿਖੇ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ, […]

Continue Reading

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 21 ਕੈਡਿਟਾਂ ਦੀ ਤਿੰਨ ਹਫ਼ਤਿਆਂ ਵਿੱਚ NDA ਅਤੇ ਹੋਰ ਰੱਖਿਆ ਸਿਖਲਾਈ ਅਕੈਡਮੀਆਂ ਲਈ ਚੋਣ

ਹੁਣ ਤੱਕ 276 ਕੈਡਿਟਾਂ ਦੀ ਵੱਕਾਰੀ ਰੱਖਿਆ ਸਿਖਲਾਈ ਅਕੈਡਮੀਆਂ ਵਿੱਚ ਹੋਈ ਚੋਣ: ਡਾਇਰੈਕਟਰ ਚੌਹਾਨ ਚੰਡੀਗੜ੍ਹ, 3 ਜੁਲਾਈ, ਦੇਸ਼ ਕਲਿੱਕ ਬਿਓਰੋ : ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਐਸ.ਏ.ਐਸ. ਨਗਰ (ਮੋਹਾਲੀ) (Maharaja Ranjit Singh Armed Forces Preparatory Institute) ਦੇ 21 ਕੈਡਿਟਾਂ ਦੀ ਮਹਿਜ਼ ਤਿੰਨ ਹਫ਼ਤਿਆਂ ਵਿੱਚ ਨੈਸ਼ਨਲ ਡਿਫੈਂਸ ਅਕੈਡਮੀ (NDA) ਅਤੇ ਹੋਰ ਵੱਕਾਰੀ ਰੱਖਿਆ ਸਿਖਲਾਈ […]

Continue Reading

ਅਮਰੀਕਾ ’ਚ ਅੰਨ੍ਹੇਵਾਹ ਗੋਲ਼ੀਬਾਰੀ, 4 ਦੀ ਮੌਤ, 14 ਜ਼ਖਮੀ

ਸ਼ਿਕਾਗੋ, 3 ਜੁਲਾਈ, ਦੇਸ਼ ਕਲਿੱਕ ਬਿਓਰੋ : ਅਮਰੀਕਾ ਵਿੱਚ ਦਿਨੋਂ ਦਿਨ ਗੋਲ਼ੀਬਾਰੀਆਂ ਦੀਆਂ ਘਟਨਾਵਾਂ ਵਿੱਚ ਵਧਦੀਆਂ ਜਾ ਰਹੀਆਂ ਹਨ। ਅੱਜ ਫਿਰ ਅਮਰੀਕਾ ਵਿੱਚ ਹੋਈ ਅੰਨ੍ਹੇਵਾਹ ਗੋਲੀਬਾਰੀ ਵਿੱਚ 4 ਵਿਅਕਤੀਆਂ ਦੀ ਜਾਨ ਚਲੀ ਗਈ। ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ ਇਕ ਰੈਸਟੋਰੈਂਟ ਦੇ ਬਾਹਰ ਹੋਈ ਗੋਲੀਬਾਰੀ ਦੀ ਘਟਲਾ ਵਾਪਰੀ। ਪੁਲਿਸ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ […]

Continue Reading

ਜਾਇਦਾਦ ਦੇ ਤਬਾਦਲੇ ਲਈ ਆਟੋ-ਮਿਊਟੇਸ਼ਨ ਸਿਸਟਮ ਸ਼ੁਰੂ

ਚੰਡੀਗੜ੍ਹ, 3 ਜੁਲਾਈ, ਦੇਸ਼ ਕਲਿੱਕ ਬਿਓਰੋ : ਪ੍ਰਸ਼ਾਸਨ ਨੇ ਜਾਇਦਾਦ ਦੇ ਤਬਾਦਲੇ ਲਈ ਆਟੋ-ਮਿਊਟੇਸ਼ਨ ਸਿਸਟਮ ਸ਼ੁਰੂ ਕੀਤਾ – ਜੀਵਨ ਨੂੰ ਅਸਾਨ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਯੂਟੀ ਚੰਡੀਗੜ੍ਹ ਦੇ ਇਸਟੇਟ ਦਫ਼ਤਰ ਨੇ ਜਾਇਦਾਦ ਮਾਲਕੀ ਤਬਾਦਲੇ ਵਿੱਚ ਸੇਵਾਵਾਂ ਦੀ ਸਮੇਂ ਸਿਰ, ਪਾਰਦਰਸ਼ੀ ਅਤੇ ਨਾਗਰਿਕ-ਅਨੁਕੂਲ ਡਿਲਿਵਰੀ ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ ਇੱਕ ਬੜਾ ਡਿਜੀਟਲ ਗਵਰਨੈਂਸ […]

Continue Reading

ਅੰਨੇ ਕਤਲ ਕੇਸ ਦੀ ਗੁੱਥੀ ਨੂੰ ਸੁਲਝੀ,ਔਰਤ ਦਾ ਕਤਲ ਕਰਨ ਵਾਲਾ ਦੋਸ਼ੀ ਗ੍ਰਿਫਤਾਰ

ਅਹਿਮਦਗੜ੍ਹ/ਮਾਲੇਰਕੋਟਲਾ 03 ਜੁਲਾਈ ਸੀਨੀਅਰ ਕਪਤਾਨ ਪੁਲਿਸ ਮਲੇਰਕੋਟਲਾ ਗਗਨਅਜੀਤ ਸਿੰਘ ਦੇ ਦਿਸ਼ਾ ਨਿਰਦੇਸਾਂ ਤਹਿਤ ਕਪਤਾਨ ਪੁਲਿਸ (ਇੰਨਵੈਸਟੀਗੇਸਨ) ਮਾਲੇਰਕੋਟਲਾ ਸਤਪਾਲ ਸ਼ਰਮਾ, ਕਪਤਾਨ ਪੁਲਿਸ ਸਬ ਡਵੀਜਨ ਅਹਿਮਦਗੜ੍ਹ ਰਾਜਨ ਸਰਮਾ ਦੀ ਨਿਗਰਾਨੀ ਤਹਿਤ ਐਸ.ਆਈ ਮੁੱਖ ਅਫਸਰ ਥਾਣਾ ਸਦਰ ਅਹਿਮਦਗੜ ਦਰਸਨ ਸਿੰਘ ਵੱਲੋਂ ਅੰਨੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਦੇ ਹੋਏ ਕਾਤਲ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।                 ਵਰਨਣਯੋਗ ਹੈ ਕਿ ਮੁਕੱਦਮਾ ਨੰਬਰ 89 ਮਿਤੀ 01.07.25 ਅ/ਧ 103,238 BNS ਥਾਣਾ ਸਦਰ ਅਹਿਮਦਗੜ ਬਰਬਿਆਨ ਬਸੀਰ ਖਾਨ ਪੁੱਤਰ ਸਿਵਰਾਤੀ ਖਾਨ ਵਾਸੀ ਦਹਿਲੀਜ ਕਲਾਂ ਬਰਖਿਲਾਫ ਅਬਦੁੱਲ ਗੁਫਾਰ ਉਰਫ ਨਿੰਮ ਪੁੱਤਰ ਲਾਲਦੀਨ ਵਾਸੀ ਦਹਿਲੀਜ ਕਲਾਂ ਜਿਲ੍ਹਾ ਮਾਲੇਰਕੋਟਲਾ ਦੇ ਦਰਜ ਰਜਿਸਟਰ ਕੀਤਾ ਗਿਆ ਕਿ “ਬਸੀਰ ਖਾਨ ਦੀ ਪਤਨੀ ਸਕੀਨਾ ਬੇਗਮ ਉਮਰ 42 ਸਾਲ ਜੋ ਕਿ ਅਹਿਮਦਗੜ ਵਿਖੇ ਝਾੜੂ ਪੋਚੇ ਲਗਾਉਣ ਦਾ ਕੰਮਕਾਰ ਕਰਦੀ ਸੀ ਅਤੇ ਪਿੰਡ ਦੇ ਹੀ ਅਕਸਰ ਅਬਦੁੱਲ ਗੁਫਾਰ ਉਰਫ ਨਿੰਮ ਨਾਲ ਉਸਦੀ ਮਹਿੰਦਰਾ ਪਿੱਕ ਅੱਪ ਗੱਡੀ ਵਿਚ ਬੈਠ ਕੇ ਅਹਿਮਦਗੜ੍ਹ ਨੂੰ ਆਉਂਦੀ ਜਾਂਦੀ ਸੀ।                      ਮਿਤੀ 29 ਜੂਨ 2025 ਨੂੰ ਬਸੀਰ ਖਾਨ ਦੀ ਲੜਕੀ ਨੇ ਉਸਨੂੰ ਦੱਸਿਆ ਕਿ “ਦੋਸ਼ੀ ਅਬਦੁਲ ਗਫਾਰ ਉਰਫ ਨਿੰਮ ਉਸਦੀ ਮਾਤਾ ਸਕੀਨਾ ਬੇਗਮ ਨੂੰ ਆਪਣੇ ਮੋਟਰਸਾਇਕਲ ਤੇ ਲੈ ਗਿਆ ਸੀ ਅਤੇ ਬਾਅਦ ਵਿੱਚ ਉਸਨੂੰ ਦੋਸ਼ੀ ਅਬਦੁਲ ਗਫਾਰ ਨੇ ਫੋਨ ਕਰਕੇ ਕਿਹਾ ਕਿ “ਤੇਰੀ ਅੰਮੀ ਬਿਮਾਰ ਹੈ, ਤੂੰ ਤਿਆਰ ਹੋ ਜਾ, ਆਪਾਂ ਤੇਰੀ ਅੰਮੀ ਨੂੰ ਦਵਾਈ ਦਵਾਉਣ ਜਾਣਾ ਹੈ” ਜਿਸ ਤੇ ਦੋਸ਼ੀ ਅਬਦੁਲ ਗਫਾਰ ਉਰਫ ਨਿੰਮ ਲੜਕੀ ਨੂੰ ਨਾਲ ਲੈ ਗਿਆ, ਪ੍ਰੰਤੂ ਕਿਤੇ ਵੀ ਸਕੀਨਾ ਬੇਗਮ ਦਾ ਪਤਾ ਨਾ ਲੱਗਣ ਕਰਕੇ ਦੋਸ਼ੀ ਅਬਦੁਲ ਗਫਾਰ ਉਰਫ ਨਿੰਮ ਨੇ ਲੜਕੀ ਨੂੰ ਪਿੰਡ ਦਹਿਲੀਜ਼ ਕਲਾਂ ਵਾਪਸ ਭੇਜ ਦਿੱਤਾ।                ਅਗਲੇ ਦਿਨ ਮੁੱਦਈ ਬਸੀਰ ਖਾਨ ਨੂੰ ਇੰਟਰਨੈਟ ਰਾਹੀਂ ਉਸਦੀ ਪਤਨੀ ਸ਼ਕੀਨਾ ਬੇਗਮ ਦੀ ਮੌਤ ਹੋਣ ਬਾਰੇ ਪਤਾ ਲੱਗਾ। ਜਿਸ ਤੋਂ ਬਾਅਦ ਮੁੱਦਈ ਬਸੀਰ ਖਾਨ ਦੇ ਬਿਆਨ ਪਰ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਦੌਰਾਨੇ ਤਫਤੀਸ਼ ਦੋਸ਼ੀ ਅਬਦੁਲ ਗਫਾਰ ਨੂੰ ਮਿਤੀ 03 ਜੁਲਾਈ 2025 ਨੂੰ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ। ਦੇਸ਼ੀ ਅਬਦੁਲ ਗਫਾਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ “ਉਸਦੀ ਸਕੀਨਾ ਬੇਗਮ ਨਾਲ ਦੋਸਤੀ ਸੀ, ਪ੍ਰੰਤੂ ਹੁਣ ਉਸਨੂੰ ਸ਼ੱਕ ਸੀ ਕਿ ਸਕੀਨਾ ਬੇਗਮ ਕਿਸੇ ਹੋਰ ਨਾਲ ਵੀ ਗੱਲਬਾਤ ਕਰਦੀ ਹੈ। ਜਦੋਂ ਉਸਨੇ ਸਕੀਨਾ ਬੇਗਮ ਨੂੰ ਇਸ ਬਾਰੇ ਪੁੱਛਿਆ ਤਾਂ ਸਕੀਨਾ ਬੇਗਮ ਨੇ ਕਿਹਾ ਕਿ ਉਸਨੂੰ ਤਾਂ ਉਸਦੇ ਰਿਸ਼ਤੇਦਾਰ ਵੀ ਫੋਨ ਕਰਦੇ ਹਨ ਅਤੇ ਹੋਰ ਵੀ ਫੋਨ ਕਰਦੇ ਹਨ। ਜੋ ਸਕੀਨਾ ਬੇਗਮ ਦੀਆਂ ਗੱਲਾਂ ਤੋਂ ਗੁੱਸੇ ਵਿਚ ਆ ਕੇ ਦੋਸ਼ੀ ਅਬਦੁਲ ਗਫਾਰ ਉਰਫ ਨਿੰਮ ਨੇ ਸਕੀਨਾ ਬੇਗਮ ਦੇ ਸਿਰ ਵਿਚ ਰਾਡ ਮਾਰ ਕੇ ਉਸਦਾ ਕਤਲ ਕਰ ਦਿੱਤਾ” ਦੋਸ਼ੀ ਪਾਸੋਂ ਰਾਡ ਬ੍ਰਾਮਦ ਕਰਾਉਣੀ ਬਾਕੀ ਹੈ। ਜਿਸ ਦਾ ਮਾਨਯੋਗ ਅਦਾਲਤ ਪਾਸੋਂ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੜਤਾਲ ਕੀਤੀ ਜਾਵੇਗੀ।                          ਗ੍ਰਿਫਤਾਰ ਕੀਤੇ ਦੋਸ਼ੀ ਦਾ ਨਾਮ, ਪਤਾ:- ਅਬਦੁੱਲ ਗੁਫਾਰ ਉਰਫ ਨਿੰਮ ਪੁੱਤਰ ਲਾਲਦੀਨ ਵਾਸੀ ਦਹਿਲੀਜ ਕਲਾਂ ਥਾਣਾਸਦਰ ਅਹਿਮਦਗੜ੍ਹ ਜਿਲ੍ਹਾ ਮਾਲੇਰਕੋਟਲਾ                

Continue Reading

ਸਿੱਖਿਆ ਬੋਰਡ ਨੇ ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ ਲਈ ਸ਼ਡਿਊਲ ਕੀਤਾ ਜਾਰੀ

ਮੋਹਾਲੀ, 3 ਜੁਲਾਈ, ਦੇਸ਼ ਕਲਿੱਕ ਬਿਓਰੋ : ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਵੱਲੋਂ ਪੰਜਾਬੀ (punjabi) ਵਾਧੂ ਵਿਸ਼ੇ ਦੀ ਪ੍ਰੀਖਿਆ (examination) ਲਈ ਸ਼ਡਿਊਲ ਜਾਰੀ ਕੀਤਾ ਗਿਆ ਹੈ।

Continue Reading

ਸਪੀਕਰ ਸੰਧਵਾਂ ਨੇ ਕਿਸਾਨ ਖੁਦਕਸ਼ੀਆਂ ਦੇ ਮੱਦੇ ਉੱਤੇ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲਿਆ

ਕਿਹਾ, ਕੇਂਦਰ ਸਰਕਾਰ ਦੀ ਨੀਤੀਆਂ ਕਾਰਨ ਕਿਸਾਨ ਖੁਦਕੁਸ਼ੀਆਂ ਕਰਨ ਲਈ ਹੋ ਰਹੇ ਮਜਬੂਰਸੁਨਾਮ ਊਧਮ ਸਿੰਘ ਵਾਲਾ/ਸੰਗਰੂਰ, 3 ਜੁਲਾਈ: ਦੇਸ਼ ਕਲਿੱਕ ਬਿਓਰੋਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਦੇਸ਼ ਵਿੱਚ ਕਿਸਾਨਾਂ ਦੇ ਖੁਦਕੁਸ਼ੀਆਂ ਕਰਨ ਦੇ ਮੁੱਦੇ ਤੇ ਕੇਂਦਰ ਦੀ ਸਰਕਾਰ ਨੂੰ ਆੜੇ ਹੱਥੀ ਲੈਦਿਆ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ […]

Continue Reading

ਆਮ ਆਦਮੀ ਪਾਰਟੀ ਬਿਹਾਰ ‘ਚ ਇਕੱਲਿਆਂ ਚੋਣਾਂ ਲੜੇਗੀ : ਕੇਜਰੀਵਾਲ

ਕਿਹਾ, ਪੰਜਾਬ ‘ਚ ਦੋਬਾਰਾ ਬਣਾਵਾਂਗੇ ਸਰਕਾਰਅਹਿਮਦਾਬਾਦ, 3 ਜੁਲਾਈ, ਦੇਸ਼ ਕਲਿਕ ਬਿਊਰੋ :ਆਮ ਆਦਮੀ ਪਾਰਟੀ (ਆਪ) (Aam Aadmi Party) ਬਿਹਾਰ ਵਿੱਚ ਇਕੱਲੇ ਚੋਣਾਂ ਲੜੇਗੀ। ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਨੇ ਅੱਜ ਵੀਰਵਾਰ ਨੂੰ ਅਹਿਮਦਾਬਾਦ ਵਿੱਚ ਕਿਹਾ ਕਿ I.N.D.I.A. ਗਠਜੋੜ ਸਿਰਫ਼ ਲੋਕ ਸਭਾ ਚੋਣਾਂ ਲਈ ਸੀ। ਹੁਣ ਸਾਡਾ ਕਿਸੇ ਨਾਲ ਕੋਈ ਗਠਜੋੜ ਨਹੀਂ ਹੈ।ਕੇਜਰੀਵਾਲ ਗੁਜਰਾਤ […]

Continue Reading

‘ਸੁਰੱਖਿਅਤ ਭੋਜਨ ਸਿਹਤਮੰਦ ਪੰਜਾਬ’ ਤਹਿਤ ਫੂਡ ਵਿਕਰੇਤਾਵਾਂ ਲਈ ਜਾਗਰੂਕਤਾ ਕੈਂਪ ਆਯੋਜਿਤ

ਖ਼ੁਰਾਕ ਸੁਰੱਖਿਆ ਤੇ ਮਿਆਰ ਅਥਾਰਟੀ ਆਫ ਇੰਡੀਆ (FSSAI) ਦੇ ਮਾਰਕੇ ਤੋਂ ਬਿਨ੍ਹਾਂ ਖਾਣ ਪੀਣ ਦੀਆਂ ਵਸਤਾਂ ਨਾ ਵੇਚਣ ਦੀ ਸਲਾਹ ਮਾਨਸਾ,  03 ਜੁਲਾਈ: ਦੇਸ਼ ਕਲਿੱਕ ਬਿਓਰੋ‘Safe Food Healthy Punjab’: ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਆਈ.ਏ.ਐਸ. ਦੇ ਆਦੇਸ਼ਾਂ ‘ਤੇ ਮਾਨਸਾ ਸ਼ਹਿਰ ਵਿਖੇ ਵੱਖ ਵੱਖ ਥਾਵਾਂ ‘ਤੇ ਹਰ ਤਰ੍ਹਾਂ ਦੇ ਫੂਡ ਵਿਕਰੇਤਾ […]

Continue Reading