1 ਅਗਸਤ 1831 ਨੂੰ ਲੰਡਨ ਬ੍ਰਿਜ ਆਵਾਜਾਈ ਲਈ ਖੋਲ੍ਹਿਆ ਗਿਆ ਸੀ
ਚੰਡੀਗੜ੍ਹ, 1 ਅਗਸਤ, ਦੇਸ਼ ਕਲਿਕ ਬਿਊਰੋ :
ਦੇਸ਼-ਦੁਨੀਆ ‘ਚ 1 ਅਗਸਤ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ। ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ‘ਚ ਹਮੇਸ਼ਾ ਲਈ ਦਰਜ ਹੋ ਗਈਆਂ ਹਨ। 1 ਅਗਸਤ ਦਾ ਇਤਿਹਾਸ ਇਸ ਪ੍ਰਕਾਰ ਹੈ :-
- 1 ਅਗਸਤ 2021 ਨੂੰ ਭਾਰਤੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਉਹ ਓਲੰਪਿਕ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣੀ ਸੀ।
ਅੱਜ ਦੇ ਦਿਨ 1774 ‘ਚ ਵਿਗਿਆਨੀ ਜੋਸਫ਼ ਪ੍ਰਿਸਟਲੀ ਅਤੇ ਕਾਰਲ ਸ਼ੀਲੇ ਨੇ ਆਕਸੀਜਨ ਤੱਤ ਨੂੰ ਵੱਖ ਕੀਤਾ ਸੀ। - 1 ਅਗਸਤ 1831 ਨੂੰ ਲੰਡਨ ਬ੍ਰਿਜ ਆਵਾਜਾਈ ਲਈ ਖੋਲ੍ਹਿਆ ਗਿਆ ਸੀ।
- ਅੱਜ ਦੇ ਦਿਨ 1876 ‘ਚ ਕੋਲੋਰਾਡੋ ਸੰਯੁਕਤ ਰਾਜ ਅਮਰੀਕਾ ਦਾ 38ਵਾਂ ਰਾਜ ਬਣਿਆ ਸੀ।
- 1 ਅਗਸਤ 1902 ਨੂੰ ਸੰਯੁਕਤ ਰਾਜ ਅਮਰੀਕਾ ਨੇ ਫਰਾਂਸ ਤੋਂ ਪਨਾਮਾ ਨਹਿਰ ਬਣਾਉਣ ਅਤੇ ਚਲਾਉਣ ਦੇ ਅਧਿਕਾਰ ਖਰੀਦੇ ਸਨ।
- ਅੱਜ ਦੇ ਦਿਨ 1914 ਨੂੰ ਪਹਿਲੇ ਵਿਸ਼ਵ ਯੁੱਧ ਦੌਰਾਨ ਜਰਮਨੀ ਨੇ ਰੂਸ ਵਿਰੁੱਧ ਜੰਗ ਦਾ ਐਲਾਨ ਕੀਤਾ ਸੀ।
- 1 ਅਗਸਤ 1920 ਨੂੰ ਅਸਹਿਯੋਗ ਅੰਦੋਲਨ ਸ਼ੁਰੂ ਹੋਇਆ ਸੀ।
- ਅੱਜ ਦੇ ਦਿਨ 1944 ‘ਚ ਪੋਲੈਂਡ ਦੀ ਰਾਜਧਾਨੀ ਵਾਰਸਾ ਵਿੱਚ ਨਾਜ਼ੀਆਂ ਵਿਰੁੱਧ ਇੱਕ ਹਥਿਆਰਬੰਦ ਵਿਦਰੋਹ ਹੋਇਆ ਸੀ।
- 1 ਅਗਸਤ 1960 ਨੂੰ ਬੇਨਿਨ ਨੇ ਫਰਾਂਸ ਤੋਂ ਆਜ਼ਾਦੀ ਪ੍ਰਾਪਤ ਕੀਤੀ ਸੀ।
- ਅੱਜ ਦੇ ਦਿਨ 1995 ‘ਚ ਹਬਲ ਟੈਲੀਸਕੋਪ ਨੇ ਸ਼ਨੀ ਦੇ ਇੱਕ ਹੋਰ ਚੰਦਰਮਾ ਦੀ ਖੋਜ ਕੀਤੀ ਸੀ।