ਪੇਸ਼ਾਵਰ, 2 ਅਗਸਤ, ਦੇਸ਼ ਕਲਿੱਕ ਬਿਓਰੋ :
ਪਾਕਿਸਤਾਨ ਵਿੱਚ ਹੋਏ ਇਕ ਵਿਸਫੋਟ ਧਮਾਕੇ ਵਿੱਚ 5 ਬੱਚਿਆਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਦੇ ਲੱਕੀ ਮਰਵਤ ਜ਼ਿਲ੍ਹੇ ਵਿੱਚ ਅੱਜ ਇਕ ਵਿਸਫੋਟ ਧਮਾਕਾ ਹੋਇਆ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਬੱਚਿਆਂ ਦੇ ਇਕ ਸਮੂਹ ਨੂੰ ਪਹਾੜੀਆਂ ਵਿੱਚੋਂ ਇਕ ਬਿਨਾਂ ਫਟਿਆ ਮੋਟਰਾਰ ਸ਼ੈਲ ਮਿਲਿਆ ਅਤੇ ਉਹ ਉਸ ਨੂੰ ਆਪਣੇ ਨਾਲ ਪਿੰਡ ਲੈ ਆਏ। ਪੁਲਿਸ ਮੁਤਾਬਕ ਉਹ ਬੱਚੇ ਇਸ ਤੋਂ ਅਣਜਾਣ ਸਨ ਕਿ ਇਹ ਇਕ ਬੰਬ ਹੈ ਅਤੇ ਖੇਡਦੇ ਖੇਡਦੇ ਸਮੇਂ ਧਮਾਕਾ ਹੋ ਗਿਆ। ਧਮਾਕੇ ਵਿੱਚ ਪੰਜ ਬੱਚਿਆਂ ਦੀ ਮੌਤੇ ਉਤੇ ਮੌਤ ਹੋ ਗਈ, 12 ਹੋਰ ਜ਼ਖਮੀ ਹੋ ਗਏ।