ਪੰਚਾਇਤ ਵਿਭਾਗ ਨੇ 26 ਕਿੱਲਿਆਂ ਦਾ ਕਬਜ਼ਾ ਪੰਚਾਇਤ ਨੂੰ ਦਵਾਇਆ

ਪੰਜਾਬ

ਅਹਿਮਦਗੜ੍ਹ/ਸੰਦੌੜ 2 ਅਗਸਤ: ਦੇਸ਼ ਕਲਿੱਕ ਬਿਓਰੋ

ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਨੂੰ ਨਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਦੀ ਵਿੱਢੀ ਮੁਹਿੰਮ ਤਹਿਤ ਅੱਜ ਮਾਲੇਰਕੋਟਲਾ ਦੇ ਪਿੰਡ ਦਸੋਂਧਾ ਸਿੰਘ ਵਾਲਾ ਵਿਖੇ ਪੰਚਾਇਤ ਵਿਭਾਗ ਵੱਲੋਂ ਪੰਚਾਇਤੀ ਜ਼ਮੀਨ ਤੋਂ ਨਜਾਇਜ਼ ਕਬਜ਼ੇ ਹੇਠੋਂ ਕਰੀਬ 26 ਕਿਲੇ ਖ਼ਾਲੀ ਕਰਵਾਉਣ ਦੀ ਵੱਡੀ ਕਾਰਵਾਈ ਕੀਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਜਗਰਾਜ ਸਿੰਘ ਨੇ ਦੱਸਿਆ ਕਿ ਡਿਊਟੀ ਮੈਜਿਸਟਰੇਟ ਰੀਤੂ, ਡੀ ਐੱਸ.ਪੀ. ਕੁਲਦੀਪ ਸਿੰਘ ,ਮਾਲ ਵਿਭਾਗ ਤੋਂ ਕਾਨੂੰਗੋ ਗੁਰਿੰਦਰ ਸਿੰਘ ਰਾਏ , ਪੁਲਿਸ ਥਾਣਾ ਸੰਦੌੜ ਮੁਖੀ ਗਗਨਦੀਪ ਸਿੰਘ ਅਤੇ ਵੱਡੀ ਗਿਣਤੀ ਪੁਲਿਸ ਮੁਲਾਜ਼ਮਾਂ ਦੀ ਹਜ਼ਾਰੀ ਵਿਚ ਪਿਛਲੇ ਦਿਨੀਂ ਤਕਰੀਬਨ 26 ਕਿਲੇ ਪੰਚਾਇਤੀ ਜ਼ਮੀਨ ਨਜਾਇਜ਼ ਕਬਜ਼ੇ ਹੇਠ ਸੀ ਅਤੇ ਮਾਣਯੋਗ ਅਦਾਲਤ ਵੱਲੋਂ ਸਟੇਅ ਆਦਿ ਨਹੀਂ ਸੀ, ਇਸੇ ਕਾਰਨ ਪੂਰੇ ਅਮਨ ਅਮਾਨ ਨਾਲ 26 ਏਕੜ 6 ਕਨਾਲ ਜ਼ਮੀਨ ਨਜਾਇਜ਼ ਤੋਂ ਖ਼ਾਲੀ ਕਰਵਾ ਲਈ ਗਈ।

ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਜਗਰਾਜ ਸਿੰਘ ਦੱਸਿਆ ਕਿ ਜ਼ਿਲ੍ਹਾ ਵਿਕਾਸ਼ ਅਤੇ ਪੰਚਾਇਤ ਅਫ਼ਸਰ “ਕਲੈਕਟਰ ਦੀ ਅਦਾਲਤ ਵਿਚ ਹੋਏ ਫ਼ੈਸਲੇ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਅਤੇ ਇਹ ਜ਼ਮੀਨ ਗ੍ਰਾਮ ਪੰਚਾਇਤ ਪਿੰਡ ਦਸੋਂਧਾ ਸਿੰਘ ਵਾਲਾ ਦੇ ਅਧੀਨ ਹੈ ਦੇ ਸਾਇਨ ਬੋਰਡ ਲਗਾ ਕੇ ਕਬਜ਼ਾ ਪੰਚਾਇਤ ਨੂੰ ਦਿਵਾ ਦਿੱਤਾ ਹੈ।

ਵਿਧਾਨ ਸਭਾ ਹਲਕਾ ਮਲੇਰਕੋਟਲਾ ਤੋਂ ਵਿਧਾਇਕ ਡਾ ਮੁਹੰਮਦ ਜਮੀਲ-ਉਰ-ਰਹਿਮਾਨ ਨੇ ਪੰਚਾਇਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਕਿ ਪੂਰੇ ਸ਼ਾਂਤਮਈ ਢੰਗ ਨਾਲ 26 ਕਿਲੇ ਜ਼ਮੀਨ ਤੋਂ ਨਜਾਇਜ਼ ਕਬਜ਼ਾ ਖ਼ਾਲੀ ਕਰਵਾਇਆ ਹੈ, ਜਿਸ ਨਾਲ ਪਿੰਡ ਦੀ ਆਮਦਨ ਵਿਚ ਵਾਧਾ ਹੋਵੇਗਾ ਅਤੇ ਇਹ ਆਮਦਨ ਰਾਸ਼ੀ ਪਿੰਡ ਦਸੋਂਧਾ ਸਿੰਘ ਵਾਲਾ ਦੇ ਵਿਕਾਸ ਕੰਮਾਂ ਤੇ ਖ਼ਰਚ ਹੋਵੇਗੀ ਅਤੇ ਪਿੰਡ ਹਲਕੇ ਵਿਚੋਂ ਨਮੂਨੇ ਦਾ ਪਿੰਡ ਬਣਾਕੇ ਉੱਭਰੇਗਾ।

ਹਾਜ਼ਰ ਪੰਚਾਇਤ ਮੈਂਬਰਾਂ ਨੇ ਕਿਹਾ ਕਿ ਇਸ ਜ਼ਮੀਨ ਤੇ ਤਕਰੀਬਨ 50-60 ਸਾਲਾ ਦਾ ਕਬਜ਼ਾ ਸੀ ਅਤੇ 7 ਸਾਲ ਇਸ ਦੀ ਵਿਭਾਗੀ ਕਾਰਵਾਈ ਚੱਲੀ ਇਸ ਉਪਰੰਤ ਇਹ ਫ਼ੈਸਲਾ ਪੰਚਾਇਤ ਦੇ ਹੱਕ ਵਿੱਚ ਹੋਇਆ ।

ਇਸ ਮੌਕੇ ਪੀਏ ਗੁਰਮੁਖ ਸਿੰਘ ਸਰਪੰਚ ਪਿੰਡ ਖਾਨਪੁਰ, ਸਰਪੰਚ ਬੀਬਾ ਪਰਮਜੀਤ ਕੌਰ, ਸੈਕਟਰੀ ਰਜਿੰਦਰ ਸਿੰਘ, ਸੈਕਟਰੀ ਮੁਹੰਮਦ ਬਸ਼ੀਰ ,ਸਮਾਜਿਕ ਸਿੱਖਿਆ ਤੇ ਪੰਚਾਇਤ ਅਫ਼ਸਰ ਰਜਿੰਦਰ ਕੁਮਾਰ ਗੋਗੀ , ਸੁਖਦਰਸ਼ਨ ਸਿੰਘ ਸੁੱਖਾ ਗਿੱਲ ਮਿੱਠੇਵਾਲ ,ਗੁਰਪ੍ਰੀਤ ਸਿੰਘ ਮਿੱਠੇਵਾਲ,ਪੰਚ ਪਰਮਜੀਤ ਸਿੰਘ, ਪੰਚ ਚਮਕੌਰ ਸਿੰਘ, ਪੰਚ ਬਲਦੀਪ ਸਿੰਘ, ਪੰਚ ਹਰਦੀਪ ਸਿੰਘ ,ਪੰਚ ਬਲਵਿੰਦਰ ਸਿੰਘ ,ਸਾਬਕਾ ਪੰਚ ਬਲਜੀਤ ਸਿੰਘ ,ਸਾਬਕਾ ਪੰਚ ਟਹਿਲ ਸਿੰਘ, ਨੰਬਰਦਾਰ ਚਰਨਜੀਤ ਸਿੰਘ ,ਨੰਬਰਦਾਰ ਦਰਸ਼ਨ ਸਿੰਘ, ਰਾਜਦੀਪ ਸਿੰਘ ,ਸਾਬਕਾ ਪੰਚ ਸੁਖਲਾਲ ਸਿੰਘ, ਕੈਪਟਨ ਪਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।