ਸ੍ਰੀਨਗਰ ਹਵਾਈ ਅੱਡੇ ‘ਤੇ ਫੌਜੀ ਅਧਿਕਾਰੀ ਵੱਲੋਂ ਸਪਾਈਸਜੈੱਟ ਕਰਮਚਾਰੀ ‘ਤੇ ਹਮਲਾ

ਰਾਸ਼ਟਰੀ

ਸ੍ਰੀਨਗਰ: 3 ਅਗਸਤ, ਦੇਸ਼ ਕਲਿੱਕ ਬਿਓਰੋ
ਸ਼੍ਰੀਨਗਰ ਤੋਂ ਦਿੱਲੀ ਜਾ ਰਹੀ ਸਪਾਈਸਜੈੱਟ ਫਲਾਈਟ SG-386 ਦੇ ਬੋਰਡਿੰਗ ਗੇਟ ‘ਤੇ ਇੱਕ ਸੀਨੀਅਰ ਫੌਜ ਅਧਿਕਾਰੀ ਨੇ ਸਪਾਈਸਜੈੱਟ ਦੇ ਚਾਰ ਕਰਮਚਾਰੀਆਂ ਨੂੰ ਬੇਰਹਿਮੀ ਨਾਲ ਕੁੱਟਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਕਰਮਚਾਰੀਆਂ ਨੇ ਉਨ੍ਹਾਂ ਨੂੰ ਦਿੱਲੀ ਜਾਣ ਵਾਲੀ ਆਪਣੀ ਉਡਾਣ (SG 386) ‘ਤੇ ਵਾਧੂ ਸਮਾਨ ਲਈ ਵਾਧੂ ਭੁਗਤਾਨ ਕਰਨ ਲਈ ਕਿਹਾ।
ਸਪਾਈਸਜੈੱਟ ਨੇ ਕਿਹਾ ਕਿ ਅਧਿਕਾਰੀ ਕੋਲ ਦੋ ਕੈਬਿਨ ਬੈਗ ਸਨ ਜਿਨ੍ਹਾਂ ਦਾ ਭਾਰ ਕੁੱਲ 16 ਕਿਲੋਗ੍ਰਾਮ ਸੀ, ਜਦੋਂ ਕਿ ਵੱਧ ਤੋਂ ਵੱਧ ਸੀਮਾ ਸਿਰਫ 7 ਕਿਲੋਗ੍ਰਾਮ ਹੈ। ਜਦੋਂ ਸਟਾਫ ਨੇ ਨਿਮਰਤਾ ਨਾਲ ਵਾਧੂ ਭਾਰ ਦੇ ਪੈਸੇ ਜਮਾਂ ਕਰਵਾਉਣ ਲਈ ਕਿਹਾ ਤਾ ਉਸ ਨੇ ਮਨ੍ਹਾਂ ਕਰ ਦਿੱਤਾ। ਫਿਰ ਸੀਆਈਐਸਐਫ ਅਧਿਕਾਰੀ ਉਸਨੂੰ ਵਾਪਸ ਗੇਟ ‘ਤੇ ਲੈ ਗਏ, ਜਿੱਥੇ ਉਹ ਗੁੱਸੇ ਵਿੱਚ ਆ ਗਿਆ ਅਤੇ ਚਾਰ ਗਰਾਊਂਡ ਸਟਾਫ ‘ਤੇ ਹਮਲਾ ਕਰ ਦਿੱਤਾ। ਇੱਕ ਕਰਮਚਾਰੀ ਨੂੰ ਕਈ ਵਾਰ ਮੁੱਕੇ ਮਾਰੇ ਗਏ, ਲੱਤਾਂ ਮਾਰੀਆਂ ਗਈਆਂ ਅਤੇ ਸਟੀਲ ਨਾਲ ਕੁੱਟਿਆ ਗਿਆ। ਸਪਾਈਸਜੈੱਟ ਨੇ ਸਥਾਨਕ ਪੁਲਿਸ ਕੋਲ ਐਫਆਈਆਰ ਦਰਜ ਕਰਵਾਈ ਹੈ ਅਤੇ ਦੋਸ਼ੀ ਯਾਤਰੀ ਨੂੰ ਨੋ-ਫਲਾਈ ਸੂਚੀ ਵਿੱਚ ਪਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸਪਾਈਸਜੈੱਟ ਨੇ ਹਵਾਬਾਜ਼ੀ ਮੰਤਰਾਲੇ ਨੂੰ ਇੱਕ ਪੱਤਰ ਲਿਖ ਕੇ ਆਪਣੇ ਕਰਮਚਾਰੀਆਂ ‘ਤੇ ਹੋਏ ਕਾਤਲਾਨਾ ਹਮਲੇ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਯਾਤਰੀ ਵਿਰੁੱਧ ਢੁਕਵੀਂ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।