ਸੁੱਤੇ ਪਏ ਦੋ ਮਾਸੂਮ ਭਰਾਵਾਂ ਨੂੰ ਸੱਪ ਨੇ ਡੰਗਿਆ, ਮੌਤ

ਰਾਸ਼ਟਰੀ

ਸੁੱਤੇ ਪਏ ਦੋ ਮਾਸੂਮ ਭਰਾਵਾਂ ਨੇ ਸੱਪ ਨੇ ਡੰਗ ਮਾਰ ਦਿੱਤਾ। ਸੱਪ ਦੇ ਡੰਗਣ ਕਾਰਨ ਦੋਵਾਂ ਦੀ ਮੌਤ ਹੋ ਗਈ। ਸਵੇਰ ਸਮੇਂ ਕਰੀਬ 5 ਵਜੇ ਜਦੋਂ ਬੱਚੇ ਸੋ ਰਹੇ ਸਨ ਤਾਂ ਸੱਪ ਨੇ ਡੰਗ ਮਾਰ ਦਿੱਤਾ।

ਜੈਪੁਰ, 3 ਅਗਸਤ, ਦੇਸ਼ ਕਲਿੱਕ ਬਿਓਰੋ :

ਸੁੱਤੇ ਪਏ ਦੋ ਮਾਸੂਮ ਭਰਾਵਾਂ ਨੇ ਸੱਪ ਨੇ ਡੰਗ ਮਾਰ ਦਿੱਤਾ। ਸੱਪ ਦੇ ਡੰਗਣ ਕਾਰਨ ਦੋਵਾਂ ਦੀ ਮੌਤ ਹੋ ਗਈ। ਸਵੇਰ ਸਮੇਂ ਕਰੀਬ 5 ਵਜੇ ਜਦੋਂ ਬੱਚੇ ਸੋ ਰਹੇ ਸਨ ਤਾਂ ਸੱਪ ਨੇ ਡੰਗ ਮਾਰ ਦਿੱਤਾ। ਇਹ ਘਾਟਨਾ ਰਾਜਸਥਾਨ ਦੇ ਪਾਲੀ ਵਿੱਚ ਦੇਸੂਰੀ ਉਪਖੰਡ ਖੇਤਰ ਦੇ ਪਿੰਡ ਦੁਦਾਪੁਰਾ ਵਿੱਚ ਵਾਪਰੀ। ਮਿਲ ਜਾਣਕਾਰੀ ਅਨੁਸਾਰ ਤਿੰਨ ਸਾਲਾ ਕਾਰਤਿਕ ਤੇ 8 ਮਹੀਨੇ ਦੇ ਨਕਸ਼ ਮੰਜੇ ਉਤੇ ਸੁੱਤੇ ਪਏ ਸਨ। ਜਦੋਂ ਬੱਚੇ ਅਚਾਨਕ ਰੋਣ ਲੱਗੇ ਤਾਂ ਮਾਂ ਰਿੰਕੂ ਨੂੰ ਜਾਗ ਆ ਗਈ। ਉਸਨੇ ਸੱਪ ਦੇ ਕੱਟਣ ਦੇ ਨਿਸ਼ਾਨ ਦੇਖ ਕੇ ਘਰ ਵਿੱਚ ਸੱਪ ਲੱਭਿਆ ਪ੍ਰੰਤੂ ਨਹੀਂ ਦਿਖਾਈ ਦਿੱਤਾ। ਇਸ ਤੋਂ ਬਾਅਦ ਕਮਰੇ ਦੇ ਬਾਹਰ ਸਹੁਰੇ ਨੂੰ ਉਠਾਉਣ ਗਈ ਤਾਂ ਬਰਾਂਡੇ ਵਿੱਚ ਸੱਪ ਦਿਖਾਈ ਦਿੱਤਾ। ਸਹੁਰੇ ਨੇ ਸੱਪ ਨੂੰ ਮਾਰ ਦਿੱਤਾ। ਇਸ ਤੋਂ ਬਾਅਦ ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ। ਇਸ ਦੌਰਾਨ ਦੋਵਾਂ ਬੱਚਿਆਂ ਦੀ ਮੌਤ ਹੋ ਗਈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।