ਹੈਲਪਰ ਤੋਂ ਵਰਕਰ ਦੀ ਪਦ ਉਨਤੀ ਨਿਯਮਾਂ ਵਿੱਚ ਹੋਈਆਂ ਬੇਨਿਯਮੀਆਂ ਦੇ ਖਿਲਾਫ ਆਂਗਣਵਾੜੀ ਯੂਨੀਅਨ ਨੇ ਖੋਲ੍ਹਿਆ ਪੱਕਾ ਮੋਰਚਾ

ਪੰਜਾਬ

ਚੰਡੀਗੜ੍ਹ, 4 ਅਗਸਤ, ਦੇਸ਼ ਕਲਿੱਕ ਬਿਓਰੋ :

ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਆਪਣੇ ਅਧਿਕਾਰਾਂ ਦੀ ਰਾਖੀ ਲਈ ਵੱਡੀ ਗਿਣਤੀ ਵਿੱਚ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ਵਿੱਚ ਨਾਰੇ ਲਾਉਂਦੇ ਹੋਏ ਡਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਤੇ ਮੁੱਖ ਦਫਤਰ ਵਿਖੇ ਹੈਲਪਰਾਂ ਦੀ ਪਦ ਉਨਤੀ ਲਈ ਨਿਯਮਾਂ ਵਿਚਲੇ ਫੇਰ ਬਦਲ ਖਿਲਾਫ ਖੋਲਿਆ ਮੋਰਚਾ । ਅੱਜ ਦੇ ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਚੰਦਰਸ਼ੇਖਰ ਵੱਲੋਂ ਅੱਜ ਦੀ ਰਾਜਨੀਤਿਕ ਸਥਿਤੀ ਨੂੰ ਪੇਸ਼ ਕਰਦੇ ਹੋਏ ਕਿਹਾ ਗਿਆ ਕਿ ਕੇਂਦਰ ਅਤੇ ਰਾਜ ਸਰਕਾਰਾਂ ਮਜ਼ਦੂਰ ਅਤੇ ਮੁਲਾਜ਼ਮਾਂ ਦੇ ਅਧਿਕਾਰਾਂ ਉੱਤੇ ਲਗਾਤਾਰ ਹਮਲੇ ਕਰ ਰਹੀਆਂ ਹਨ ਉਹਨਾਂ ਨੇ ਵਿਸ਼ਵਾਸ ਦਵਾਇਆ ਗਿਆ ਕਿ ਆਂਗਣਵਾੜੀ ਵਰਕਰ ਹੈਲਪਰਾਂ ਵੱਲੋਂ ਵਿਡੇ ਸੰਘਰਸ਼ ਵਿੱਚ ਪੂਰਾ ਯੋਗਦਾਨ ਦਿੰਦੇ ਹੋਏ ਹਰ ਮੋਰਚੇ ਉੱਤੇ ਬਰਾਬਰ ਨਾਲ ਸਾਥ ਦਿੱਤਾ ਜਾਵੇਗਾ ।

ਮੋਰਚੇ ਦੌਰਾਨ ਪ੍ਰੈਸ ਨਾਲ ਸੰਬੋਧਨ ਹੁੰਦੇ ਹੋਏ ਸੁਬਾਈ ਜਨਰਲ ਸਕੱਤਰ ਸੁਭਾਸ਼ ਰਾਣੀ ਨੇ ਕਿਹਾ ਕਿ ਆਂਗਨਵਾੜੀ ਹੈਲਪਰਾ ਪਿਛਲੇ ਲੰਬੇ ਸਮੇਂ ਤੋਂ ਆਪਣੀ ਪਦ ਉਨਤੀ ਲਈ ਉਡੀਕ ਕਰ ਰਹੀਆਂ ਸਨ। ਜਦੋਂ ਹੈਲਪਰ ਦੀ ਭਰਤੀ ਹੁੰਦੀ ਹੈ ਉਸ ਸਮੇਂ ਘੱਟੋ ਘੱਟ ਯੁਗਤਾ ਦਸਵੀਂ ਰੱਖੀ ਜਾਂਦੀ ਸੀ। ਸਮੇਂ ਦੇ ਨਾਲ ਹੋਏ ਨਿਯਮਾਂ ਦੇ ਬਦਲਾਓ ਵਿੱਚ ਪਦ ਉਨਤੀ ਲਈ ਬਾਰਵੀਂ ਲਾਜ਼ਮੀ ਕਰ ਦਿੱਤੀ ਗਈ । ਜੋ ਕਿ ਹੈਲਪਰ ਦੇ ਉੱਨਤੀ ਦੇ ਅਧਿਕਾਰ ਉੱਤੇ ਡਾਕਾ ਹੈ । ਉਹਨਾਂ ਨੇ ਕਿਹਾ ਕਿ ਹਰ ਵਿਭਾਗ ਵਿੱਚ ਯੋਗਤਾ ਨੂੰ ਵਧਾਇਆ ਜਾ ਸਕਦਾ ਹੈ। ਪਰ ਜਦੋਂ ਪਦਉੱਨਤੀ ਹੁੰਦੀ ਹੈ ਤਾਂ ਤਜਰਬਾ ਉਸਦੀ ਭਰਤੀ ਸਮੇਂ ਦਾ ਹੀ ਗਿਣਿਆ ਜਾਂਦਾ ਹੈ। ਸਾਲ 2023 ਦੀਆਂ ਹਦਾਇਤਾਂ ਵਿੱਚ ਇਸ ਚੀਜ਼ ਨੂੰ ਪ੍ਰਮੁੱਖਤਾ ਦਿੱਤੀ ਗਈ ਸੀ। ਪਰ ਜੁਲਾਈ 2025 ਵਿੱਚ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ । ਉਹਨਾਂ ਵਿੱਚ ਤਜਰਬਾ ਯੋਗਤਾ ਪੂਰੀ ਕਰਨ ਤੋਂ ਬਾਅਦ ਮੰਨਿਆ ਜਾਵੇਗਾ। ਇਹ ਸ਼ਰਤ ਲਾਗੂ ਕਰ ਦਿੱਤੀ ਗਈ ਜੋ ਕਿ ਕਿਸੇ ਵੀ ਵਿਭਾਗ ਵਿੱਚ ਅੱਜ ਤਿਕ ਸ਼ਾਮਿਲ ਨਹੀਂ ਹੈ। ਯੋਗਤਾ ਦੇ ਨਾਲ ਨਾਲ ਤਜਰਬਾ ਪ੍ਰਮੁੱਖ ਰਹਿੰਦਾ ਹੈ । ਫਿਰ ਹੈਲਪਰ ਨਾਲ ਦੋਗਲੀ ਨੀਤੀ ਕਿਉਂ ? ਯੂਨੀਅਨ ਮੰਗ ਕਰਦੀ ਹੈ ਕਿ ਹੈਲਪਰ ਦੀ ਪਦਉਨਤੀ ਉਸ ਦੀ ਭਰਤੀ ਸਮੇਂ ਦੀ ਯੋਗਤਾ ਅਤੇ ਤਜਰਬਾ ਮੁੱਖ ਰੱਖ ਕੇ ਕੀਤੀ ਜਾਵੇ ।

ਅੱਜ ਦੇ ਧਰਨੇ ਵਿੱਚ ਵਿਭਾਗੀ ਡਾਇਰੈਕਟਰ ਸ਼੍ਰੀਮਤੀ ਸੀਨਾ ਅਗਰਵਾਲ ਨਾਲ ਮੀਟਿੰਗ ਹੋਈ ਮੀਟਿੰਗ ਵਿੱਚ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਹੈਲਪਰਾਂ ਦੀ ਪਦ ਉਨਤੀ ਵਿੱਚ ਤਰਜਬੇ ਨੂੰ ਮੁੱਖ ਰੱਖਿਆ ਜਾਵੇਗਾ ਅਤੇ ਛੇਤੀ ਹੀ ਯੋਗਤਾ ਤੋਂ ਬਾਅਦ ਦਾ ਤਜਰਬਾ ਇਸ ਲਾਈਨ ਨੂੰ ਠੀਕ ਕੀਤਾ ਜਾਵੇਗਾ। ਇਸ ਸਬੰਧੀ ਫਾਈਲ ਤੋਰ ਦਿੱਤੀ ਗਈ ਹੈ। ਅਤੇ ਜਿਸ ਪੋਸਟ ਉੱਤੇ ਸਿੰਗਲ ਲਾਭਪਾਤਰੀ ਹੈ ਉਸ ਨੂੰ ਵਿਸ਼ੇਸ਼ ਤੌਰ ਤੇ ਵਿਚਾਰਿਆ ਜਾ ਸਕਦਾ ਹੈ। ਇਸ ਵਿਸ਼ਵਾਸ ਉੱਤੇ ਵਿਭਾਗ ਨੂੰ 10 ਦਿਨਾਂ ਦਾ ਨੋਟਿਸ ਦਿੰਦੇ ਹੋਏ ਧਰਨੇ ਨੂੰ ਮੁਲਤਵੀ ਕੀਤਾ ਗਿਆ ਜੇਕਰ ਮੰਗਣ ਦਾ ਹੱਲ ਤੁਰੰਤ ਨਹੀਂ ਹੁੰਦਾ ਤਾਂ 18 ਅਗਸਤ ਤੋਂ ਅਣਮਿਥੇ ਸਮੇਂ ਲਈ ਪੱਕਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਅਤੇ ਬਾਕੀ ਦੇ ਨਿਯਮਾਂ ਵਿੱਚ ਵੀ ਤੁਰੰਤ ਸੁਧਾਰ ਕੀਤਾ ਜਾਵੇ। ਅੱਜ ਦੇ ਧਰਨੇ ਵਿੱਤ ਸਕੱਤਰ ਅੰਮ੍ਰਿਤਪਾਲ ਕੌਰ ਜੁਆਇੰਟ ਸਕੱਤਰ ਗਰਦੀਪ ਕੌਰ, ਮੀਤ ਪ੍ਰਧਾਨ ਕ੍ਰਿਸ਼ਨਾ ਕੁਮਾਰੀ, ਅਨੂਪ ਕੌਰ ਗੁਰਮੀਤ ਕੌਰ ਗੁਰਪ੍ਰੀਤ ਕੌਰ ਭਿੰਦਰ ਕੌਰ ਗੁਰਬਖਸ਼ ਕੌਰ ਸ਼ਾਮਿਲ ਹੋਏ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।