ਬਠਿੰਡਾ, 4 ਅਗਸਤ, ਦੇਸ਼ ਕਲਿੱਕ ਬਿਓਰੋ :
ਪੰਜਾਬ ਪੁਲਿਸ ਵੱਲੋਂ ਅੱਜ ਸਰਕਾਰੀ ਸਕੂਲ ਵਿੱਚ ਇਕ ਮਹਿਲਾ ਅਧਿਆਪਕ ਆਗੂ ਨੂੰ ਨਜ਼ਰਬੰਦ ਕੀਤਾ ਗਿਆ। ਅੱਜ ਸਵੇਰੇ ਹੀ ਵਲੰਟਰੀਅਰ ਅਧਿਆਪਕ ਆਗੂ ਵੀਰਪਾਲ ਕੌਰ ਨੂੰ ਪੁਲਿਸ ਨੇ ਨਜ਼ਰਬੰਦ ਕਰ ਲਿਆ। ਵੀਰਪਾਲ ਕੌਰ ਸਿਧਾਣਾ ਨੇ ਕਿਹਾ ਕਿ ਅੱਜ ਸਵੇਰੇ ਕਰੀਬ 6 ਵਜੇ ਹੀ ਪੁਲਿਸ ਉਨ੍ਹਾਂ ਦੇ ਘਰ ਪਹੁੰਚ ਗਈ ਸੀ। ਉਨ੍ਹਾਂ ਕਿਹਾ ਕਿ ਜਦੋਂ ਮੈਂ ਪੁਲਿਸ ਮੁਲਾਜ਼ਮਾਂ ਨੂੰ ਕਿਹਾ ਕਿ ਮੈਂ ਸਕੂਲ ਡਿਊਟੀ ਉਤੇ ਜਾਣਾ ਹੈ ਤਾਂ ਪੁਲਿਸ ਮੁਲਾਜ਼ਮ ਵੀ ਨਾਲ ਹੀ ਆ ਗਏ। ਸਰਕਾਰੀ ਸਕੂਲ ਹਾਜ਼ੀਰਤਨ ਵਿਖੇ ਅਧਿਆਪਕ ਨੂੰ ਸਕੂਲ ਵਿੱਚ ਡਿਟੇਨ ਕਰਕੇ ਰੱਖਿਆ ਗਿਆ।
ਅਧਿਆਪਕ ਆਗੂ ਨੇ ਪੁਲਿਸ ਨੂੰ ਸਕੂਲ ਵਿੱਚ ਛੋਟੇ ਛੋਟੇ ਬੱਚੇ ਦੇ ਕੇ ਰੋ ਰਹੇ ਸਨ। ਉਨ੍ਹਾਂ ਕਿਹਾ ਕਿ ਅੱਜ ਅਧਿਆਪਕ ਯੂਨੀਅਨ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਸੱਦਾ ਨਹੀਂ ਦਿੱਤਾ ਗਿਆ ਸੀ, ਪ੍ਰੰਤੂ ਪ੍ਰਸ਼ਾਸਨ ਨੇ ਇਸ ਗੱਲੋਂ ਡਰਦੇ ਹੋਏ ਕਿ ਕਿਤੇ ਮੁੱਖ ਮੰਤਰੀ ਦੇ ਲੁਧਿਆਣਾ ਪ੍ਰੋਗਰਾਮ ਵਿੱਚ ਅਧਿਆਪਕ ਨਾ ਪਹੁੰਚ ਜਾਣ ਤਾਂ ਸਾਨੂੰ ਨਜ਼ਰ ਬੰਦ ਕਰ ਦਿੱਤਾ। ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਵਲੰਟੀਅਰ ਅਧਿਆਪਕਾਂ ਦੀ ਆਗੂ ਵੀਰਪਾਲ ਕੌਰ ਸਿਧਾਣਾ ਦੀ ਸਕੂਲ ਵਿੱਚ ਕੀਤੀ ਗਈ, ਨਜਾਇਜ਼ ਨਜ਼ਰਬੰਦੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।