ਅੱਜ ਫਿਰ ਪੰਜਾਬ ਵਿੱਚ ਗੋਲੀਬਾਰੀ ਕਰਨ ਦੀ ਘਟਨਾ ਵਾਪਰੀ ਹੈ। ਅੱਜ ਯੂਥ ਅਕਾਲੀ ਆਗੂ ਦੇ ਘਰ ਉਤੇ ਅਣਪਛਾਤੇ ਵਿਅਕਤੀਆਂ ਵੱਲੋਂ ਫਾਈਰਿੰਗ ਕੀਤੀ ਗਈ ਹੈ।
ਗੁਰਦਾਸਪੁਰ, 4 ਅਗਸਤ, ਨਰੇਸ਼ ਕੁਮਾਰ :
ਅੱਜ ਫਿਰ ਪੰਜਾਬ ਵਿੱਚ ਗੋਲੀਬਾਰੀ ਕਰਨ ਦੀ ਘਟਨਾ ਵਾਪਰੀ ਹੈ। ਅੱਜ ਯੂਥ ਅਕਾਲੀ ਆਗੂ ਦੇ ਘਰ ਉਤੇ ਅਣਪਛਾਤੇ ਵਿਅਕਤੀਆਂ ਵੱਲੋਂ ਫਾਈਰਿੰਗ ਕੀਤੀ ਗਈ ਹੈ। ਡੇਰਾ ਬਾਬਾ ਨਾਨਕ ਦੇ ਪਿੰਡ ਵੈਰੋਕੇ ਵਿਖੇ ਯੂਥ ਅਕਾਲੀ ਆਗੂ ਸਿਮਰਨ ਸਿੰਘ ਦੇ ਘਰ ਉਤੇ ਫਾਈਰਿੰਗ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਫਿਰੌਤੀ ਨਾਲ ਜੁੜਿਆ ਹੋਏ ਹੈ। ਅਕਾਲੀ ਆਗੂ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ।