ਪਿੰਡ ਅਮਰਾਲੀ ਵਿਖੇ ਧੂਮ ਨਾਲ ਮਨਾਇਆ ਤੀਆਂ ਤੀਜ ਦੀਆਂ ਤਿਉਹਾਰ 

Punjab

ਮੋਰਿੰਡਾ, 5 ਅਗਸਤ ( ਭਟੋਆ )

ਗ੍ਰਾਮ ਪੰਚਾਇਤ ਅਮਰਾਲੀ ਵੱਲੋਂ ਤੀਆਂ ਤੀਜ ਦੀਆਂ ਤਿਉਹਾਰ ਬੜੀ ਧੂਮ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਗੁਰਪ੍ਰੀਤ ਸਿੰਘ ਫੌਜੀ ਨੇ ਦੱਸਿਆ ਕਿ ਇਸ ਮੌਕੇ ‘ਤੇ ਪੁਰਾਣੇ ਸੱਭਿਆਚਾਰ ਨਾਲ ਸੰਬੰਧਿਤ ਜਿੱਥੇ ਪਿੰਘਾਂ ਝੂਟਣ ਸਮੇਂ ਪੁਰਾਣੇ ਵਿਰਸੇ ਨਾਲ ਜੁੜੇ ਰਵਾਇਤੀ ਲੋਕ ਗੀਤ ਗਾਏ ਗਏ, ਉੱਥੇ ਹੀ ਲੜਕੀਆਂ ਤੇ ਔਰਤਾਂ ਵੱਲੋਂ ਗਿੱਧੇ ਦੀ ਪੇਸ਼ਕਾਰੀ ਵੀ ਕੀਤੀ ਗਈ। ਜਦਕਿ ਪੁਰਾਣੇ ਵਿਰਸੇ ਨਾਲ ਸੰਬੰਧਿਤ ਚਰਖਾ ਕੱਤਣਾ ਅਤੇ ਹੋਰ ਆਈਟਮਾਂ ਦੀ ਪੇਸ਼ਕਾਰੀ ਵੀ ਕੀਤੀ ਗਈ। ਇਸ ਮੌਕੇ ‘ਤੇ ਤੀਆਂ ਦਾ ਸੰਧਾਰਾ ਵੀ ਵੰਡਿਆ ਗਿਆ। ਉਹਨਾਂ ਦੱਸਿਆ ਕਿ ਇਸ ਮੌਕੇ ‘ਤੇ ਪਿੰਡ ਦੀਆਂ ਕੁੜੀਆਂ ਅਤੇ ਔਰਤਾਂ ਨੇ ਬੜੇ ਚਾਅ ਨਾਲ ਸਮਾਗਮ ਵਿੱਚ ਭਾਗ ਲਿਆ। ਇਸ ਮੌਕੇ ਤੇ ਕਰਵਾਏ ਗਏ ਮੁਕਾਬਲਿਆਂ ਵਿੱਚ ਜੇਤੂ ਲੜਕੀਆਂ ਨੂੰ ਇਨਾਮ ਵੀ ਦਿੱਤੇ ਗਏ। ਉਹਨਾਂ ਕਿਹਾ ਕਿ ਪੁਰਾਣੇ ਸੱਭਿਆਚਾਰ ਨਾਲ ਸਬੰਧਿਤ ਸਾਰੇ ਤਿਉਹਾਰ ਅੱਗੇ ਵੀ ਧੂਮ ਧਾਮ ਨਾਲ ਮਨਾਏ ਜਾਣਗੇ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸਰਪੰਚ ਗੁਰਪ੍ਰੀਤ ਸਿੰਘ ਪੰਚ, ਪਰਮਜੀਤ ਕੌਰ ਪੰਚ, ਅਮਨਦੀਪ ਕੌਰ, ਹਰਪਾਲ ਕੌਰ, ਨਿਧੀ ਸ਼ੁਕਲਾ, ਰਜਨੀ, ਜੋਤੀ, ਰਵਿੰਦਰ ਸਿੰਘ ਰਵੀ ਪੰਚ, ਪੰਚ ਬਲਵੀਰ ਕੌਰ, ਪੰਚ ਕਮਲਜੀਤ ਕੌਰ ਆਦਿ ਵੀ ਸ਼ਾਮਿਲ ਸਨ ਜਦ ਕਿ ਇਸ ਆਯੋਜਨ ਲਈ ਅਮਨਦੀਪ ਕੌਰ, ਹਰਪਾਲ ਕੌਰ ਨੇ ਵਿਸ਼ੇਸ਼ ਸਹਿਯੋਗ ਦਿੱਤਾ । 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।