ਡੇਰਾ ਸਿਰਸਾ ਮੁਖੀ ਜਨਮ-ਦਿਨ ਮਨਾਉਣ ਲਈ ਫਿਰ ਆਇਆ ਜੇਲ੍ਹੋਂ ਬਾਹਰ

ਪੰਜਾਬ

ਚੰਡੀਗੜ੍ਹ, 5 ਅਗਸਤ, ਦੇਸ਼ ਕਲਿਕ ਬਿਊਰੋ :
ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਬਾਬਾ ਰਾਮ ਰਹੀਮ (Baba Ram Rahim) 40 ਦਿਨਾਂ ਦੀ ਪੈਰੋਲ ‘ਤੇ ਬਾਹਰ ਆਇਆ ਹੈ। ਅੱਜ ਮੰਗਲਵਾਰ ਸਵੇਰੇ 7 ਵਜੇ ਹਨੀਪ੍ਰੀਤ, ਸਿਰਸਾ ਡੇਰਾ ਦੇ ਚੇਅਰਮੈਨ ਦਾਨ ਸਿੰਘ, ਡਾ. ਆਰ. ਕੇ. ਨੈਨ ਅਤੇ ਸ਼ਰਨਦੀਪ ਸਿੰਘ ਸੀਤੂ ਦੋ ਗੱਡੀਆਂ ਨਾਲ ਰੋਹਤਕ ਪਹੁੰਚੇ ਅਤੇ ਰਾਮ ਰਹੀਮ ਨਾਲ ਸਿਰਸਾ ਡੇਰਾ ਲਈ ਰਵਾਨਾ ਹੋ ਗਏ।
15 ਅਗਸਤ ਨੂੰ ਰਾਮ ਰਹੀਮ ਦਾ ਜਨਮਦਿਨ ਹੈ। ਦੱਸਿਆ ਜਾ ਰਿਹਾ ਹੈ ਕਿ ਸਿਰਸਾ ਡੇਰਾ ਵਿੱਚ ਰੱਖੜੀ ਤੋਂ ਬਾਅਦ ਜਨਮਦਿਨ ਮਨਾਇਆ ਜਾਵੇਗਾ। ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਰਾਮ ਰਹੀਮ 2017 ਤੋਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ। ਰਾਮ ਰਹੀਮ ਆਖਰੀ ਵਾਰ 10 ਅਪ੍ਰੈਲ ਨੂੰ 21 ਦਿਨਾਂ ਦੀ ਫਰਲੋ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।