ਚੰਡੀਗੜ੍ਹ ’ਚ ਨਵੇਂ ਹੁਕਮ ਲਾਗੂ : ਟ੍ਰੈਫਿਕ ਪੁਲਿਸ ਮੁਲਾਜ਼ਮ ਨਹੀਂ ਰੋਕਣਗੇ ਗੱਡੀਆਂ

ਪੰਜਾਬ

ਚੰਡੀਗੜ੍ਹ, 5 ਅਗਸਤ, ਦੇਸ਼ ਕਲਿੱਕ ਬਿਓਰੋ :

ਚੰਡੀਗੜ੍ਹ ਵਿਚ ਵਹੀਕਲ ਚਲਾਉਣ ਵਾਲਿਆਂ ਲਈ ਇਹ ਅਹਿਮ ਖਬਰ ਹੈ ਕਿ ਹੁਣ ਪੁਲਿਸ ਮੁਲਾਜ਼ਮ ਰਾਹ ਵਿਚ ਰੋਕ ਕੇ ਚਲਾਨ ਨਹੀਂ ਕੱਟਣਗੇ। ਪਰ, ਇਸ ਦਾ ਮਤਲਬ ਇਹ ਨਹੀਂ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਉਤੇ ਤੁਹਾਡਾ ਚਲਾਨ ਨਹੀਂ ਹੋਵੇਗਾ, ਹੁਣ ਕੈਮਰਿਆਂ ਰਾਹੀਂ ਈ ਚਲਾਨ ਹੋਣਗੇ। ਪੁਲਿਸ ਹੈਡਕੁਆਰਟਰ ਵਿਖੇ ਡੀਜੀਪੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਵੱਡਾ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਚੰਡੀਗੜ੍ਹ ਦੇ ਡੀਜੀਪੀ ਸਾਗਰ ਪ੍ਰੀਤ ਹੁੱਡਾ ਵੱਲੋਂ ਸਖਤ ਹੁਕਮ ਜਾਰੀ ਕੀਤੇ ਗਏ ਹਨ। ਟ੍ਰੈਫਿਕ ਲਾਈਟ ਪੁਆਇੰਟਾਂ ਅਤੇ ਚੌਰਾਹਿਆਂ ‘ਤੇ ਤਾਇਨਾਤ ਪੁਲਿਸ ਕਰਮਚਾਰੀ ਸਿਰਫ਼ ਟ੍ਰੈਫਿਕ ਕੰਟਰੋਲ ਦਾ ਕੰਮ ਕਰਨਗੇ। ਪੁਲਿਸ ਮੁਲਾਜ਼ਮਾਂ ਕੋਲ ਕਿਸੇ ਵੀ ਵਾਹਨ ਨੂੰ ਰੋਕਣ ਜਾਂ ਚਲਾਨ ਜਾਰੀ ਕਰਨ ਦਾ ਅਧਿਕਾਰ ਨਹੀਂ ਹੋਵੇਗਾ। ਜੇਕਰ ਕੋਈ ਪੁਲਿਸ ਕਰਮਚਾਰੀ ਕਿਸੇ ਵਾਹਨ ਨੂੰ ਰੋਕਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਤੋਂ ਤੁਰੰਤ ਬਾਅਦ ਟ੍ਰੈਫਿਕ ਵਿੰਗ ਨੂੰ ਸੁਨੇਹਾ ਭੇਜਿਆ ਗਿਆ ਕਿ ਹੁਣ ਕੋਈ ਵੀ ਟ੍ਰੈਫਿਕ ਪੁਲਿਸ ਕਰਮਚਾਰੀ ਸ਼ਹਿਰ ਵਿੱਚ ਵਾਹਨ ਨਹੀਂ ਰੋਕੇਗਾ।

ਚੰਡੀਗੜ੍ਹ ਵਿੱਚ ਹੁਣ ਤੱਕ ਕੁੱਲ 2,130 ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਇਨ੍ਹਾਂ ਵਿੱਚੋਂ 1,433 ਕੈਮਰੇ ਸਿੱਧੇ ਪੁਲਿਸ ਕੰਟਰੋਲ ਰੂਮ ਨਾਲ ਜੁੜੇ ਹੋਏ ਹਨ। ਇਸ ਤੋਂ ਇਲਾਵਾ 40 ਪ੍ਰਮੁੱਖ ਥਾਵਾਂ ‘ਤੇ ਲਗਾਏ ਗਏ 1,015 ITMS ਕੈਮਰਿਆਂ ਵਿੱਚੋਂ 159 ਕੈਮਰੇ ਲਾਲ ਬੱਤੀਆਂ ਟੱਪਣ ਵਾਲਿਆਂ ਦੀ ਪਛਾਣ ਕਰਦੇ ਹਨ। ਟ੍ਰੈਫਿਕ ਪੁਲਿਸ ਹੁਣ ਇਨ੍ਹਾਂ ਕੈਮਰਿਆਂ ਰਾਹੀਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਚਲਾਨ ਜਾਰੀ ਕਰੇਗੀ। ਮੀਟਿੰਗ ਵਿੱਚ ਡੀਜੀਪੀ ਵੱਲੋਂ ਕਿਹਾ ਗਿਆ ਹੈ ਕਿ ਜੋ ਚਲਾਨ ਆਨਲਾਈਨ ਹੋ ਸਕਦੇ ਹਨ ,ਉਸ ਬਾਬਤ ਕਿਸੇ ਵੀ ਬੰਦੇ ਨਹੀਂ ਰੋਕਿਆ ਜਾਵੇਗਾ। ਜੇਕਰ ਲਾਈਸੈਂਸ ,ਆਰ ਸੀ,ਨੰਬਰ ਪਲੇਟ ਇਨ੍ਹਾਂ ਤਿੰਨ ਕਾਰਨਾਂ ਕਰਕੇ ਹੀ ਰੋਕਿਆ ਜਾਵੇਗਾ। ਜੇਕਰ ਕੋਈ  ਵਿਅਕਤੀ ਇਹ ਚੀਜ਼ਾਂ ਨਹੀਂ ਦਿਖਾਉਂਦਾ ਤਾਂ ਉਸ ਨਾਲ ਜ਼ਿੱਦ ਨਹੀਂ ਕਰਨੀ ਚੁੱਪ ਕਰਕੇ ਚਲਾਨ ਕੱਟੋ ਅਤੇ ਬਾਕੀ ਸਾਰੇ ਚਲਾਨ ਕੈਮਰੇ ਰਹੀ ਕੱਟੇ ਜਾਣਗੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।