ਮੋਹਾਲੀ : ਪੁਲਿਸ ਵੱਲੋਂ ਪੀਜੀ ‘ਚ ਛੁਪੇ ਖਤਰਨਾਕ ਗੈਂਗਸਟਰ ਦਾ Encounter

ਪੰਜਾਬ

ਮੋਹਾਲੀ, 5 ਅਗਸਤ, ਦੇਸ਼ ਕਲਿਕ ਬਿਊਰੋ :
ਮੋਹਾਲੀ ਜਿਲ੍ਹੇ ‘ਚ ਅੱਜ ਸਵੇਰੇ ਲਗਭਗ 11 ਵਜੇ ਉਸ ਵੇਲੇ ਹਲਚਲ ਮਚ ਗਈ ਜਦੋਂ ਇਹ ਖ਼ਬਰ ਸਾਹਮਣੇ ਆਈ ਕਿ ਗੁਲਾਬਗੜ੍ਹ ਰੋਡ ’ਤੇ ਸਥਿਤ ਅਮਨ ਹੋਟਲ ਦੇ ਨੇੜੇ ਇੱਕ ਪੀਜੀ ਵਿੱਚ ਰਾਜਸਥਾਨ ਦਾ ਖਤਰਨਾਕ ਗੈਂਗਸਟਰ ਛੁਪਿਆ ਹੋਇਆ ਹੈ। ਇਹ ਘਟਨਾ ਮੋਹਾਲੀ ਜ਼ਿਲ੍ਹੇ ਵਿੱਚ ਪੈਂਦੇ ਡੇਰਾਬੱਸੀ ਦੀ ਹੈ।
ਜਾਣਕਾਰੀ ਮਿਲਦੇ ਹੀ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਅਤੇ ਥਾਣਾ ਮੁੱਖੀ ਸੁਮਿਤ ਮੋਰ ਵੱਲੋਂ ਪੁਲਿਸ ਟੀਮ ਸਮੇਤ ਮੌਕੇ ’ਤੇ ਰੇਡ ਕੀਤੀ ਗਈ।
ਸੂਤਰਾਂ ਅਨੁਸਾਰ, ਗੈਂਗਸਟਰ ਦੇ ਮਾਰੇ ਜਾਣ ਦੀ ਵੀ ਚਰਚਾ ਹੈ, ਪਰ ਇਸ ਬਾਰੇ ਅਜੇ ਤੱਕ ਪੁਲਿਸ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ।
ਇਸ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਐੱਸਐੱਸਪੀ ਮੋਹਾਲੀ ਹਰਮਨਦੀਪ ਹਾਂਸ ਵੀ ਮੌਕੇ ’ਤੇ ਪਹੁੰਚ ਰਹੇ ਹਨ। ਇਸ ਵੇਲੇ ਪੀਜੀ ਵਿੱਚ ਮੌਜੂਦ ਗੈਂਗਸਟਰਾਂ ਦੀ ਗਿਣਤੀ ਬਾਰੇ ਵੀ ਕੋਈ ਅਧਿਕਾਰਕ ਜਾਣਕਾਰੀ ਨਹੀਂ ਮਿਲੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।