ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਵਿੱਚ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣ ਦੀ ਮੰਗ 

ਪੰਜਾਬ

ਸ੍ਰੀ ਚਮਕੌਰ ਸਾਹਿਬ/ ਮੋਰਿੰਡਾ 6  ਅਗਸਤ ਭਟੋਆ 

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਬਲਾਕ ਚਮਕੌਰ ਸਾਹਿਬ ਦੀ ਮੀਟਿੰਗ ਬਲਾਕ ਪ੍ਰਧਾਨ ਹਰਿੰਦਰ ਸਿੰਘ ਸਲੋਮਾਜਰਾ ਦੀ ਪ੍ਰਧਾਨਗੀ ਹੇਠ ਸਥਾਨਕ ਗੁਰੂਦਵਾਰਾ ਸਾਹਿਬ ਸ਼੍ਰੀ ਕਤਲਗੜ੍ਹ ਸਾਹਿਬ ਵਿਖੇ ਹੋਈ,  ਜਿਸ ਵਿਚ ਸ ਤਲਵਿੰਦਰ ਸਿੰਘ ਗੱਗੋਂ ਸੀ ਮੀਤ ਪ੍ਰਧਾਨ ਪੰਜਾਬ ,ਜਿਲਾ ਜ/ਸਕੱਤਰ ਇਕਬਾਲ ਸਿੰਘ ਸ਼੍ਰੀ ਚਮਕੌਰ ਸਾਹਿਬ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ

 ਮੀਟਿੰਗ ਦੌਰਾਨ ਉਪਰੋਕਤ ਆਗੂਆਂ  ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ  ਲੈਂਡ ਪੂਲਿੰਗ ਪਾਲਿਸੀ ਰਾਂਹੀ ਕਿਸਾਨਾਂ ਦੀਆਂ ਜਮੀਨ ਜਬਰੀ ਤੌਰ ਤੇ ਖੋਹਣ ਦੀ ਕੋਸ਼ਿਸ਼ ਕਰ ਰਹੀ, ਜਿਸ ਨਾਲ ਕਿਸਾਨਾਂ ਦੀ ਜਮੀਨ ਤਾਂ ਜਾਵੇਗੀ ਹੀ ਸਗੋ ਉਹਨਾਂ ਦਾ ਰੋਜ਼ਗਾਰ ਭੀ ਪੱਕੇ ਤੌਰ ਤੇ ਖਤਮ ਹੋ ਜਾਵੇਗਾ,  ਜਿਸ ਨਾਲ ਕਿਸਾਨਾਂ ਨੂੰ ਤਾਂ ਆਰਥਿਕ ਤੇ ਸਮਾਜਿਕ ਨੁਕਸਾਨ ਝੱਲਣਾ  ਹੀ ਪਵੇਗਾ, ਪ੍ਰੰਤੂ ਇਸ ਨਾਲ ਜੁੜੇ ਹੋਰ ਵਰਗਾਂ ਮਜਦੂਰਾਂ ਵਪਾਰੀਆਂ ਤੇ ,ਦੁਕਾਨਦਾਰਾਂ ਆਦਿ ਨੂੰ ਭੀ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ

       ਆਗੂਆਂ ਨੇ  ਕਿਹਾ ਕਿ ਸਰਕਾਰ ਵੱਲੋ  ਨਾ ਤਾਂ ਕਿਸਾਨਾਂ ਵੱਲੋ   ਸ਼ਹਿਕਾਰੀ ਖੰਡ ਮਿੱਲਾਂ ਨੂੰ ਵੇਚੀ ਗਈ ਗੰਨੇ ਦੀ ਫ਼ਸਲ ਦੀ ਬਕਾਇਆ ਰਾਸ਼ੀ ਦੀ ਅਦਾਇਗੀ ਕਰ ਪਾ ਰਹੀ  ਹੈ, ਜਿਸ ਵਿਚ ਸਿਰਫ ਮੋਰਿੰਡਾ ਖੰਡ ਮਿਲ ਵੱਲ ਹੀ ਕਿਸਨਾਂ ਦੀ 18 ਕਰੋੜ 70 ਲੱਖ ਰੁਪਏ ਬਕਾਇਆ ਹੈ , ਤੇ ਨਾ ਹੀ ਖਾਦਾਂ ਦੀ ਸਮੇ ਸਿਰ ਸਪਲਾਈ ਕਰ ਰਹੀ ਹੈ, ਸਗੋ  ਉਪਰੋਂ ਨਵੀ ਲੈਂਡ ਪੂਲਿੰਗ ਪਾਲਿਸੀ ਲਿਆ ਕੇ ਕਿਸਾਨਾਂ ਨੂੰ ਬਰਬਾਦ ਕਰਨਾ ਚਾਹੁੰਦੀ ਹੈ

ਆਗੂਆਂ ਨੇ ਪੰਜਾਬ ਸਰਕਾਰ ਤੋ  ਮੰਗ ਕਰਦਿਆਂ ਕਿਹਾ ਕਿ  ਕਿਸਾਨ ਅਤੇ ਲੋਕ ਮਾਰੂ ਲੈਂਡ ਪੂਲਿੰਗ ਪਾਲਿਸੀ ਦਾ ਨੋਟੀਫਿਕੇਸ਼ਨ ਤੁਰੰਤ ਰੱਦ ਕਰੇ , ਖਾਦਾਂ ਦੀ ਨਿਰੰਤਰ ਸਮੇਂ ਸਿਰ ਲੋੜ੍ਹ ਮੁਤਾਬਕ ਸਪਲਾਈ ਦਾ ਪ੍ਰਬੰਧ ਕਰੇ ਅਤੇ ਕਿਸਾਨਾਂ ਦੀ ਗੰਨੇ ਦੀ ਵੇਚੀ ਫ਼ਸਲ ਦੀ ਰਹਿੰਦੀ ਬਕਾਏ ਦੀ ਅਦਾਇਗੀ ਤੁਰੰਤ ਕੀਤੀ ਜਾਵੇ। 

         ਮੀਟਿੰਗ ਵਿਚ ਜਸਪਾਲ ਸਿੰਘ ਜਿਲਾ ਕਾਨੂੰਨੀ ਸਲਾਹਕਾਰ , ਬਲਾਕ ਜ / ਸਕੱਤਰ ਕੁਲਬੀਰ ਸਿੰਘ ਕੰਧੋਲਾ , ਜਸਵਿੰਦਰ ਸਿੰਘ ਸਲਾਹਪੁਰ ਆਦਿ ਨੇ ਭੀ ਸੰਬੋਧਨ ਕੀਤਾ ਊਨਾ ਤੋਂ ਇਲਾਵਾ ਮੀਟਿੰਗ ਵਿਚ ਸਾਧੂ ਸਿੰਘ ,ਹਰਦੀਪ ਸਿੰਘ ,ਜਗਦੀਪ ਸਿੰਘ ,ਮਹਿੰਦਰ ਸਿੰਘ ,ਜਗਦੀਸ਼ ਸਿੰਘ ,ਨਰਿੰਦਰ ਸਿੰਘ ,ਸੰਦੀਪ ਸਿੰਘ ,ਯਾਦਵਿੰਦਰ ਸਿੰਘ ,ਗੁਰਤੇਜ ਸਿੰਘ ,ਹਰਿੰਦਰਜੀਤ ਸਿੰਘ ,ਮਨਿੰਦਰ ਸਿੰਘ ਸਰਬਜੀਤ ਸਿੰਘ ,ਤਰਸੇਮ ਸਿੰਘ ,ਪਰਮਿੰਦਰ ਸਿੰਘ , ਤੋਂ ਇਲਾਵਾ ਹੋਰ ਬਹੁਤ ਸਾਰੇ ਕਿਸਾਨ ਤੇ ਮਜਦੂਰ ਸ਼ਾਮਿਲ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।