ਸ਼ਿਮਲਾ, 6 ਅਗਸਤ, ਦੇਸ਼ ਕਲਿਕ ਬਿਊਰੋ :
ਹਿਮਾਚਲ ਪ੍ਰਦੇਸ਼ ਵਿੱਚ ਮੰਗਲਵਾਰ ਰਾਤ ਤੋਂ ਹੋ ਰਹੀ ਭਾਰੀ ਬਾਰਿਸ਼ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਚੰਡੀਗੜ੍ਹ-ਮਨਾਲੀ ਚਾਰ-ਮਾਰਗੀ ਦੁਵਾੜਾ, ਕਾਲਕਾ-ਸ਼ਿਮਲਾ ਸੜਕ ਚੱਕੀ ਮੋੜ ਅਤੇ ਪਠਾਨਕੋਟ-ਕਾਂਗੜਾ ਹਾਈਵੇਅ ‘ਤੇ ਜ਼ਮੀਨ ਖਿਸਕਣ ਕਾਰਨ ਆਵਾਜਾਈ ਬੰਦ ਕਰ ਦਿੱਤੀ ਗਈ ਹੈ।
ਪੂਰੇ ਰਾਜ ਵਿੱਚ 500 ਤੋਂ ਵੱਧ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ।ਸਥਿਤੀ ਨੂੰ ਦੇਖਦੇ ਹੋਏ ਸ਼ਿਮਲਾ, ਮੰਡੀ ਅਤੇ ਕੁੱਲੂ ਜ਼ਿਲ੍ਹਿਆਂ ਦੇ ਸੱਤ ਸਬ-ਡਵੀਜ਼ਨਾਂ ਅਤੇ ਪੂਰੇ ਸੋਲਨ ਜ਼ਿਲ੍ਹੇ ਦੇ ਸਾਰੇ ਵਿਦਿਅਕ ਅਦਾਰਿਆਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਸ਼ਿਮਲਾ ਸ਼ਹਿਰ ਦੇ ਚੈਲਸੀ, ਸੈਕਰਡ ਹਾਰਟ ਕਾਨਵੈਂਟ ਅਤੇ ਸੇਂਟ ਐਡਵਰਡ ਸਕੂਲ ਵੀ ਬੰਦ ਕਰ ਦਿੱਤੇ ਗਏ ਹਨ।
ਸਵੇਰੇ ਛੋਟਾ ਸ਼ਿਮਲਾ ਸਕੱਤਰੇਤ ਨੇੜੇ ਇੱਕ ਚੱਲਦੀ ਬੱਸ ‘ਤੇ ਇੱਕ ਦਰੱਖਤ ਡਿੱਗ ਗਿਆ, ਪਰ ਖੁਸ਼ਕਿਸਮਤੀ ਨਾਲ ਅੱਧਾ ਦਰੱਖਤ ਕੇਬਲ ਲਾਈਨ ‘ਤੇ ਰੁਕ ਗਿਆ, ਜਿਸ ਨਾਲ ਇੱਕ ਵੱਡਾ ਹਾਦਸਾ ਟਲ ਗਿਆ।
