ਕੰਨ ’ਚ ਜ਼ਹਿਰ ਪਾ ਕੇ ਮਾਰਿਆ ਪਤੀ, ਪ੍ਰੇਮੀ ਨਾਲ ਮਿਲ ਕੇ YouTube ਤੋਂ ਲਿਆ ਆਈਡੀਆ

ਰਾਸ਼ਟਰੀ

ਪਤਨੀ ਵੱਲੋਂ ਪਤੀ ਨੂੰ ਕਤਲ ਕਰਨ ਦਾ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਔਰਤ ਨੇ ਪ੍ਰੇਮ ਲਈ ਆਪਣੀ ਪਤੀ ਦੀ ਜਾਨ ਲੈ ਲਈ। ਪਤੀ ਨੂੰ ਮੌਤ ਦੇ ਘਾਟ ਉਤਾਰਨ ਦਾ ਤਰੀਕਾ ਵੀ ਯੂਟਿਊਬ ਤੋਂ ਸਿਖਿਆ।

ਨਵੀਂ ਦਿੱਲੀ, 7 ਅਗਸਤ, ਦੇਸ਼ ਕਲਿੱਕ ਬਿਓਰੋ :

ਪਤਨੀ ਵੱਲੋਂ ਪਤੀ ਨੂੰ ਕਤਲ ਕਰਨ ਦਾ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਔਰਤ ਨੇ ਪ੍ਰੇਮ ਲਈ ਆਪਣੀ ਪਤੀ ਦੀ ਜਾਨ ਲੈ ਲਈ। ਪਤੀ ਨੂੰ ਮੌਤ ਦੇ ਘਾਟ ਉਤਾਰਨ ਦਾ ਤਰੀਕਾ ਵੀ ਯੂਟਿਊਬ ਤੋਂ ਸਿਖਿਆ। ਇਹ ਘਟਨਾ ਤੇਲੰਗਾਨਾ ਦੇ ਕਰਿਮਨਗਰ ਦੀ ਹੈ। ਇਕ ਔਰਤ ਨੇ ਆਪਣੇ ਪ੍ਰੇਮੀ ਅਤੇ ਉਸਦੇ ਦੋਸਤ ਨਾਲ ਮਿਲਕੇ ਪਤਾ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਸੰਪਥ ਵਜੋਂ ਹੋਈ ਹੈ, ਜੋ ਲਾਇਬਰੇਰੀ ਵਿੱਚ ਸਫਾਈ ਦਾ ਕੰਮ ਕਰਦਾ ਸੀ। ਖਬਰਾਂ ਮੁਤਾਬਕ ਉਹ ਸ਼ਰਾਬ ਪੀਣ ਦਾ ਆਦੀ ਸੀ ਅਤੇ ਅਕਸਰ ਨਸ਼ੇ ਦੀ ਹਾਲਤ ਵਿੱਚ ਪਤਨੀ ਰਾਮਾਦੇਵੀ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਸੀ। ਮੁਲਜ਼ਮ ਰਾਮਾਦੇਵੀ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲਈ ਇਕ ਦੁਕਾਨ ਉਤੇ ਕੰਮ ਕਰਦੀ ਸੀ। ਦੁਕਾਨ ਉਤੇ ਉਸਦੀ ਮੁਲਾਕਾਤ 50 ਸਾਲਾ ਇਕ ਵਿਅਕਤੀ ਨਾਲ ਹੋਈ। ਬਾਅਦ ਵਿੱਚ ਦੋਵਾਂ ਦੇ ਨਜਾਇਜ਼ ਸਬੰਧ ਬਣ ਗਏ।

ਪੁਲਿਸ ਜਾਂਚ ਮੁਤਾਬਕ ਦੋਵਾਂ ਨੇ ਪਤੀ ਨੂੰ ਰਸਤੇ ਵਿੱਚ ਹਟਾਉਣ ਦੀ ਸਲਾਹ ਬਣਾਈ। ਇਸ ਲਈ ਉਨ੍ਹਾਂ ਯੂਟਿਊਬ ਉਤੇ ਵੀਡੀਓ ਦੇਖੀ ਜਿਸ ਵਿਚ ਕੀਟਨਾਸ਼ਕ ਨੂੰ ਕਿਸੇ ਦੇ ਕੰਨ ਵਿੱਚ ਪਾ ਕੇ ਕਤਲ ਕਰਨ ਦਾ ਤਰੀਕਾ ਦੱਸਿਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਇਹ ਖੌਫਨਾਕ ਯੋਜਨਾ ਬਣਾ ਲਈ।

ਕਤਲ ਵਾਲੀ ਰਾਤ ਨੂੰ ਔਰਤ ਦੇ ਪ੍ਰੇਮੀ ਅਤੇ ਉਸਦੇ ਦੋਸਤ ਨੇ ਸੰਪਥ ਨੂੰ ਸ਼ਰਾਬ ਪੀਣ ਦੇ ਬਹਾਨੇ ਬੁਲਾ ਲਿਆ। ਸ਼ਰਾਬ ਪੀਣ ਦੇ ਬਾਅਦ ਜਦੋਂ ਸੰਪਥ ਨਸ਼ੇ ਨਾਲ ਜ਼ਮੀਨ ਉਤੇ ਡਿੱਗ ਗਿਆ ਤਾਂ ਉਸਦੇ ਕੰਨ ਵਿੱਚ ਕੀਟਨਾਸ਼ਕ ਦਵਾਈ ਪਾ ਦਿੱਤੀ। ਜਿਸ ਕਾਰਨ ਉਸਦੀ ਮੌਕੇ ਉਤੇ ਮੌਤ ਹੋ ਗਈ। ਕਤਲ ਤੋਂ ਬਾਅਦ ਰਾਮਾਦੇਵੀ ਨੂੰ ਫੋਨ ਕਰਕੇ ਦੱਸ ਦਿੱਤਾ ਕਿ ਕੰਮ ਹੋ ਗਿਆ। ਰਾਮਾਦੇਵੀ ਨੇ ਅਗਲੇ ਦਿਨ ਪੁਲਿਸ ਕੋਲ ਗੁੰਮਸ਼ੁਦਾ ਦੀ ਰਿਪੋਰਟ ਦਰਜ ਕਰਵਾ ਦਿੱਤੀ। ਪੁਲਿਸ ਨੂੰ ਸ਼ੱਕ ਉਦੋਂ ਹੋਇਆ ਜਦੋਂ 1 ਅਗਸਤ ਨੂੰ ਸੰਪਦ ਦੀ ਲਾਸ਼ ਮਿਲਣ ਦੇ ਬਾਅਦ, ਰਾਮਦੇਵੀ ਅਤੇ ਉਸਦੇ ਪ੍ਰੇਮੀ ਨੇ ਇਕ ਸੁਰ ਵਿੱਚ ਕਿਹਾ ਕਿ ਪੋਸਟਮਾਰਟ ਨਾ ਕਰਵਾਇਆ ਜਾਵੇ। ਇਸ ਮੰਗ ਨੇ ਪੁਲਿਸ ਨੂੰ ਚੌਕਸ ਕਰ ਦਿੱਤਾ। ਮ੍ਰਿਤਕ ਦੇ ਬੇਟੇ ਨੇ ਵੀ ਮੌਤ ਨੂੰ ਸ਼ੱਕੀ ਦੱਸਦੇ ਹੋਏ ਪੁਲਿਸ ਤੋਂ ਜਾਂਚ ਦੀ ਮੰਗ ਕੀਤੀ। ਪੁਲਿਸ ਨੇ ਜਦੋਂ ਕਾਲ ਡੇਟਾ, ਲੋਕੇਸ਼ਨ ਟ੍ਰੈਕਿੰਗ ਅਤੇ ਸੀਸੀਟੀਵੀ ਫੁਟੇਜ਼ ਚੈਕ ਕੀਤੀ ਤਾਂ ਸਾਜਿਸ਼ ਤੋਂ ਪਰਦਾ ਉਠਣ ਲੱਗਿਆ। ਤਿੰਨਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਆਪਣਾ ਅਪਰਾਧ ਮੰਨ ਲਿਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।