ਨਵੀਂ ਦਿੱਲੀ, 7 ਅਗਸਤ, ਦੇਸ਼ ਕਲਿੱਕ ਬਿਓਰੋ :
ਅੱਜ ਸੋਨੇ ਦੀਆਂ ਕੀਮਤਾਂ ਵਿੱਚ ਹੋਏ ਭਾਰੀ ਵਾਧੇ ਨਾਲ ਸੋਨੇ ਦਾ ਭਾਅ ਉਚ ਪੱਧਰ ਉਤੇ ਪਹੁੰਚ ਗਿਆ ਹੈ। ਰਾਸ਼ਟਰੀ ਰਾਜਧਾਨੀ ਵਿੱਚ ਵੀਰਵਾਰ ਨੂੰ ਸੋਨੇ ਦੀਆਂ ਕੀਮਤ 3600 ਰੁਪਏ ਪ੍ਰਤੀ 10 ਗ੍ਰਾਤ ਨਾਲ ਵੱਡਾ ਉਛਾਲ ਆਇਆ। ਇਸ ਕੀਮਤ ਵੱਧ ਨਾਲ ਸੋਨਾ ਦਾ ਭਾਅ 10 ਗ੍ਰਾਮ ਦੇ ਸਭ ਤੋਂ ਉਚ ਪੱਧਰ 1,02,620 ਰੁਪਏ ਪਹੁੰਚ ਗਿਆ। ਚਾਂਦੀ ਦਾ ਭਾਅ 1500 ਰੁਪਏ ਵਧਕੇ 1,14,000 ਪ੍ਰਤੀ ਕਿਲੋਗ੍ਰਾਮ ਹੋ ਗਈ। ਅਮਰੀਕਾ ਵੱਲੋਂ ਭਾਰਤੀ ਆਯਾਤ ਉਤੇ 25 ਫੀਸਦੀ ਵਾਧੂ ਟਰੈਫ ਲਗਾਉਣ ਦੇ ਐਲਾਨ ਬਾਅਦ ਵੀਰਵਾਰ ਨੂੰ ਨਿਵੇਸ਼ਕਾਂ ਦਾ ਰੁਝਾਨ ਸੁਰੱਖਿਅਤ ਨਿਵੇਸ਼ ਵੱਲ ਵਧ ਗਿਆ, ਜਿਸ ਦਾ ਅਸਰ ਕੀਮਤੀ ਧਾਤੂਆਂ ਉਤੇ ਸਾਫ ਦਿਖਾਈ ਦਿੱਤਾ ਹੈ।
ਆਲ ਇੰਡੀਆ ਸਰਾਫਾ ਐਸੋਸੀਏਸ਼ਨ ਮੁਤਾਬਕ ਬੁੱਧਵਾਰ ਨੂੰ ਜਿੱਥੇ 99.9 ਫੀਸਦੀ ਸੁੱਧਤਾ ਵਾਲਾ ਸੋਨਾ 99,020 ਰੁਪਏ ਪ੍ਰਤੀ 10 ਗ੍ਰਾਮ ਉਤੇ ਬੰਦ ਹੋਇਆ ਸੀ, ਉਹ ਵੀਰਵਾਰ ਨੂੰ 3600 ਰੁਪਏ ਦੀ ਛਲਾਂਗ ਲਗਾ ਕੇ 1,02,200 ਪ੍ਰਤੀ 10 ਗ੍ਰਾਮ (ਸਾਰੇ ਕਰਾਂ ਤੋਂ ਬਿਨਾਂ) ਉਤੇ ਪਹੁੰਚ ਗਿਆ।