ਸਰਕਾਰੀ ਸਕੂਲ ਬੂਰਮਾਜਰਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਮਨੋਰੰਜਨ

ਮੋਰਿੰਡਾ: 6 ਅਗਸਤ (ਭਟੋਆ)

ਸਰਕਾਰੀ ਪ੍ਰਾਇਮਰੀ ਸਕੂਲ ਬੂਰਮਾਜਰਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ।ਇਸ ਮੌਕੇ ਸਕੂਲ ਮੁਖੀ ਮਨੀਸ਼ਾ ਕਾਲੀਆ ਨੇ ਦੱਸਿਆ ਕਿ ਤੀਆਂ ਦੇ ਤਿਉਹਾਰ ਦਾ ਸਾਡੇ ਪੰਜਾਬੀ ਸੱਭਿਆਚਾਰ ਵਿੱਚ ਖਾਸ ਮਹੱਤਵ ਹੈ।ਇਸੇ ਮੰਤਵ ਨਾਲ ਸਕੂਲ ਵਿੱਚ ਬੱਚਿਆਂ ਨਾਲ ਇਹ ਤਿਉਹਾਰ ਮਨਾਇਆ ਗਿਆ ਹੈ ਤਾਂ ਜੋ ਬੱਚਿਆਂ ਨੂੰ ਇਸਦੇ ਮਹੱਤਵ ਬਾਰੇ ਦੱਸਿਆ ਜਾ ਸਕੇ।ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਪਿੰਡ ਦੇ ਸਰਪੰਚ ਹਰਪ੍ਰੀਤ ਕੌਰ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਤੀਆਂ ਦਾ ਤਿਉਹਾਰ ਸਾਡੇ ਤੇ ਸਾਡੀ ਆਉਣ ਵਾਲੀ ਪੀੜ੍ਹੀ ਲਈ ਬਹੁਤ ਕੀਮਤੀ ਹੈ। ਇਸ ਮੌਕੇ ਦਾਨੀ ਸੱਜਣ ਪ੍ਰੇਮ ਸਿੰਘ,ਕਮੇਟੀ ਮੈਂਬਰ,ਮਾਪੇ,ਸਕੂਲ ਸਟਾਫ ਸ਼੍ਰੀਮਤੀ ਪੂਜਾ ਰਾਣੀ,ਮੀਸ਼ਾ ਕੰਬੋਜ ਆਦਿ ਹਾਜ਼ਰ ਸਨ।ਇਸ ਮੌਕੇ ਦਾਨੀ ਸੱਜਣ ਸ. ਪ੍ਰੇਮ ਸਿੰਘ ਜੀ ਨੂੰ ਸਕੂਲ ਲਈ ਇਨਵਰਟਰ ਦੇਣ ਲਈ ਸਨਮਾਨਿਤ ਕੀਤਾ ਗਿਆ।ਸੈਂਟਰ ਹੈੱਡ ਟੀਚਰ ਕੁਲਵਿੰਦਰ ਕੌਰ ਅਤੇ ਬਲਾਕ ਨੋਡਲ ਅਫਸਰ ਗੁਰਚਰਨ ਸਿੰਘ ਵੱਲੋਂ ਸਕੂਲ ਦੇ ਕੰਮਾਂ ਦੀ ਸ਼ਲਾਘਾ ਕੀਤੀ ਗਈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।