80 ਸਾਲਾ ਬਾਬੇ ਨੂੰ ਆਨਲਾਈਨ ਪਿਆਰ ਕਰਨਾ ਪਿਆ ਮਹਿੰਗਾ, 9 ਕਰੋੜ ਦਾ ਲੱਗਿਆ ਚੂਨਾ

ਪੰਜਾਬ

4 ਔਰਤਾਂ ਨੇ ਬਜ਼ੁਰਗ ਨੂੰ ਬਣਾਇਆ ਨਿਸ਼ਾਨਾ

ਚੰਡੀਗੜ੍ਹ, 8 ਅਗਸਤ, ਦੇਸ਼ ਕਲਿੱਕ ਬਿਓਰੋ :

ਸੋਸ਼ਲ ਮੀਡੀਆ ਉਤੇ ਲੋਕ ਅਕਸਰ ਅਣਜਾਣ ਲੋਕਾਂ ਨਾਲ ਦੋਸਤੀ ਕਰ ਬੈਠਦੇ ਹਨ। ਕਈ ਵਾਰ ਤਾਂ ਅਜਿਹੇ ਲੋਕਾਂ ਦੀ ਚਾਲ ਵਿੱਚ ਫਸਦੇ ਹਨ ਕਿ ਆਪਣਾ ਵੱਡਾ ਨੁਕਸਾਨ ਕਰਵਾ ਬੈਠਦੇ ਹਨ। ਅਜਿਹਾ ਹੀ ਹੋਇਆ ਇਕ 80 ਸਾਲਾ ਬਜ਼ੁਰਗ ਨਾਲ। ਬਜ਼ੁਰਗ ਸੋਸ਼ਲ ਮੀਡੀਆ ਰਾਹੀਂ ਕਿਸੇ ਨੂੰ ਪਿਆਰ ਕਰਦਾ ਕਰਦਾ 9 ਕਰੋੜ ਰੁਪਏ ਦਾ ਚੂਨਾ ਲਗਵਾ ਬੈਠਾ।

ਮੁੰਬਈ ਵਿੱਚ 80 ਸਾਲਾ ਬਜ਼ੁਰਗ ਆਨਲਾਈਨ ਪਿਆ ਜਾਲ ਵਿੱਚ ਫਸ ਗਿਆ। ਸੋਸ਼ਲ ਮੀਡੀਆ ਉਤੇ ਸ਼ੁਰੂ ਹੋਈ ਕਹਾਣੀ ਵਿੱਚ ਬਜ਼ੁਰਗ ਨੇ 734 ਵਾਰ ਪੈਸੇ ਟਰਾਂਸਫਰ ਕੀਤੇ ਹਨ। ਬਜ਼ੁਰਗ ਦੀ ਸ਼ਿਕਾਇਤ ਉਤੇ ਸਾਈਬਰ ਕਰਾਈਮ ਨੇ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।

ਅਪ੍ਰੈਲ 2023 ਵਿੱਚ ਬਜ਼ੁਰਗ ਨੇ ਫੇਸਬੁੱਕ ਉਤੇ ‘ਸ਼ਵੀ’ ਨਾਮ ਦੀ ਇਕ ਔਰਤ ਨੂੰ ਫਰੈਂਡ ਰਿਕਵੇਸਟ ਭੇਜੀ। ਪਹਿਲਾਂ ਉਸਨੇ ਸਵੀਕਾਰ ਨਾ ਕੀਤਾ, ਪ੍ਰੰਤੂ ਕੁਝ ਦਿਨਾਂ ਬਾਅਦ ਉਸੇ ਮਹਿਲਾ ਖੁਦ ਰਿਕਵੇਸਟ ਭੇਜਣ ਲੱਗੀ, ਫਿਰ ਗੱਲਬਾਤ ਵਟਸਐਪ ਤੱਕ ਪਹੁੰਚ ਗਈ ਅਤੇ ਹੌਲੀ ਹੌਲੀ ਨਜ਼ਦੀਕੀਆਂ ਤੇ ਭਰੋਸਾ ਵਧਦਾ ਗਿਆ।

ਔਰਤ ਨੇ ਦੱਸਿਆ ਕਿ ਉਹ ਤਲਾਕਸ਼ੁਦਾ ਹੈ, ਦੋ ਬੱਚਿਆਂ ਦੀ ਮਾਂ ਹੈ ਅਤੇ ਆਰਥਿਕ ਤੰਗੀ ਵਿੱਚ ਦੱਸਿਆ। ਕਦੇ ਬੱਚਿਆਂ ਦੀ ਬਿਮਾਰੀ ਤੇ ਕਦੇ ਘਰ ਵਿੱਚ ਪੈਸਿਆਂ ਦੀ ਕਮੀ ਦਾ ਬਹਾਨਾ ਬਣਾ ਕੇ ਉਹ ਬਜ਼ੁਰਗ ਤੋਂ ਮਦਦ ਮੰਗਦੀ ਰਹੀ ਅਤੇ ਉਹ ਹਰ ਵਾਰ ਪੈਸੇ ਭੇਜਦਾ ਰਿਹਾ। ਕੁਝ ਸਮੇਂ ਬਾਅਦ ਕਹਾਣੀ ਵਿੱਚ ‘ਕਵਿਤਾ’ ਨਾਮ ਦੀ ਔਰਤ ਜੁੜੀ, ਜਿਸਨੇ ਅਸ਼ਲੀਲ ਮੈਸ਼ਜ ਭੇਜਣ ਦੇ ਬਾਅਦ ਬਿਮਾਰ ਬੱਚੇ ਦੇ ਇਲਾਜ ਉਤੇ ਪੈਸੇ ਮੰਗੇ।

ਫਿਰ ‘ਦੀਨਾਜ’ ਜਿਸਨੇ ਖੁਦ ਨੂੰ ਸ਼ਵੀ ਦੀ ਭੈਣ ਦੱਸਿਆ ਅਤੇ ਕਿਹਾ ਕਿ ਸ਼ਵੀ ਹੁਣ ਇਸ ਦੁਨੀਆ ਉਤੇ ਨਹੀਂ ਹੈ, ਹਸਪਤਾਲ ਦਾ ਬਿੱਲ ਦੇਣ ਦੇ ਨਾਮ ਉਤੇ ਉਸਨੇ ਬਜ਼ੁਰਗ ਤੋਂ ਪੈਸੇ ਠੱਗ ਲਏ ਅਤੇ ਪੈਸੇ ਵਾਪਸ ਮੰਗਣ ਉਤੇ ਖੁਦਕੁਸ਼ੀ ਦੀ ਧਮਕੀ ਦਿੰਦੀ। ਇਸ ਤੋਂ ਬਾਅਦ ‘ਜੈਸਿਮਨ’ ਦੀ ਇਕ ਹੋਰ ਔਰਤ ਸਾਹਮਣੇ ਆਈ, ਜਿਸਨੇ ਖੁਦ ਨੂੰ ਦੀਨਾਜ ਦੀ ਦੋਸਤ ਦੱਸਦੇ ਹੋਏ ਮਦਦ ਦੀ ਗੁਹਾਰ ਲਗਾਈ। ਅਪ੍ਰੈਲ 2023 ਤੋਂ ਜਨਵਰੀ 2025 ਤੱਕ ਬਜ਼ੁਰਗ ਨੇ ਕੁਲ 8.7 ਕਰੋੜ ਰੁਪਏ ਭੇਜੇ। ਬਚਤ ਖਤਮ ਹੋਣ ਉਤੇ ਉਸਨੇ ਨੂੰਹ ਤੋਂ 2 ਲੱਖ ਉਧਾਰ ਲੈ ਲਏ ਅਤੇ ਬੇਟੇ ਤੋਂ 5 ਲੱਖ ਮੰਗੇ। ਬੇਟੇ ਨੂੰ ਸ਼ੱਕ ਹੋਇਆ ਅਤੇ ਪੁੱਛਗਿੱਛ ਵਿੱਚ ਪੂਰਾ ਸੱਚ ਸਾਹਮਣੇ ਆ ਗਿਆ। ਸੱਚਾਈ ਜਾਣ ਕੇ ਬਜ਼ੁਰਗ ਸਦਮੇ ਵਿੱਚ ਆ ਗਿਆ ਅਤੇ ਹਸਪਤਾਲ ਵਿੱਚ ਭਰਤੀ ਕਰਾਉਣਾ ਪਿਆ। ਇਸ ਤੋਂ ਬਾਅਦ 22 ਜੁਲਾਈ 2025 ਨੂੰ ਬਜ਼ੁਰਗ ਨੇ ਸਾਈਬਰ ਕਰਾਈਮ ਹੈਲਪਲਾਈਨ ਉਤੇ ਸ਼ਿਕਾਇਤ ਦਰਜ ਕਰਵਾਈ। 6 ਅਗਸਤ ਨੂੰ ਐਫਆਈਆਰ ਦਰਜ ਹੋਈ ਹੈ। ਪੁਲਿਸ ਜਾਂਚ ਵਿੱਚ ਚਾਰ ਔਰਤਾਂ ਦੇ ਨਾਮ ਸਾਹਮਣੇ ਆਏ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।