ਮੋਹਾਲੀ, 8 ਅਗਸਤ :ਦੇਸ਼ ਕਲਿੱਕ ਬਿਓਰੋ
“ਹਰ ਘਰ ਤਿਰੰਗਾ, ਹਰ ਘਰ ਸਵੱਛਤਾ: ਸੁਤੰਤਰਤਾ ਦਾ ਉਤਸਵ, ਸਵੱਛਤਾ ਦੇ ਨਾਲ ” ਦੀ ਸ਼ੁਰੂਆਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਐਸ ਡੀ ਐਮ ਸ੍ਰੀਮਤੀ ਦਮਨਦੀਪ ਕੌਰ ਵੱਲੋਂ ਕਰਵਾਈ ਗਈ।
ਮੌਕੇ ‘ਤੇ ਆਏ ਹੋਏ ਲੋਕਾਂ ਨੂੰ ‘ਹਰ ਘਰ ਤਿਰੰਗਾ ਹਰ ਘਰ ਸਵੱਛਤਾ’ ਬਾਰੇ ਹਰਦੀਪ ਸਿੰਘ ਸਹਾਇਕ ਜ਼ਿਲ੍ਹਾ ਸੈਨੀਟੇਸ਼ਨ ਅਫ਼ਸਰ ਵਲੋਂ ਸੰਬੋਧਨ ਕੀਤਾ ਗਿਆ। ਜਲ ਜੀਵਨ ਮਿਸ਼ਨ ਅਧੀਨ ਪਾਣੀ ਦੀ ਸਾਂਭ ਸੰਭਾਲ ਅਤੇ ਸਵੱਛ ਭਾਰਤ ਮਿਸ਼ਨ ਤਹਿਤ ਸ੍ਰੀਮਤੀ ਰਿੰਪੀ, ਸੀ ਡੀ ਐਸ ਵਲੋਂ ਲੋਕਾਂ ਨੂੰ ਸਾਫ਼-ਸਫਾਈ ਬਾਰੇ ਜਾਣੂ ਕਰਵਾਇਆ ਗਿਆ ਅਤੇ ਇਸ ਉਪਰੰਤ ਸਹੁੰ ਚੁਕਾਈ ਗਈ।.