ਬੈਂਗਲੁਰੂ, 8 ਅਗਸਤ, ਦੇਸ਼ ਕਲਿਕ ਬਿਊਰੋ :
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਸ਼ੁੱਕਰਵਾਰ ਨੂੰ ਕਿਹਾ ਕਿ ਨਰਿੰਦਰ ਮੋਦੀ 25 ਸੀਟਾਂ ਦੇ ਫਰਕ ਨਾਲ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਹਨ। 25 ਸੀਟਾਂ ਅਜਿਹੀਆਂ ਹਨ ਜੋ ਭਾਜਪਾ ਨੇ 35 ਹਜ਼ਾਰ ਜਾਂ ਇਸ ਤੋਂ ਘੱਟ ਵੋਟਾਂ ਨਾਲ ਜਿੱਤੀਆਂ ਹਨ। ਜੇਕਰ ਸਾਨੂੰ ਇਲੈਕਟ੍ਰਾਨਿਕ ਡੇਟਾ ਮਿਲਦਾ ਹੈ, ਤਾਂ ਅਸੀਂ ਸਾਬਤ ਕਰਾਂਗੇ ਕਿ ਮੋਦੀ ਵੋਟਾਂ ਚੋਰੀ ਕਰਕੇ ਪ੍ਰਧਾਨ ਮੰਤਰੀ ਬਣੇ ਹਨ।
ਰਾਹੁਲ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਪਿਛਲੇ 10 ਸਾਲਾਂ ਦੀ ਦੇਸ਼ ਦੀ ਪੂਰੀ ਇਲੈਕਟ੍ਰਾਨਿਕ ਵੋਟਰ ਸੂਚੀ ਅਤੇ ਵੀਡੀਓਗ੍ਰਾਫੀ ਦੇਣੀ ਚਾਹੀਦੀ ਹੈ। ਜੇਕਰ ਇਹ ਸਭ ਨਹੀਂ ਦਿੱਤਾ ਜਾਂਦਾ ਹੈ ਤਾਂ ਇਹ ਇੱਕ ਅਪਰਾਧ ਹੈ। ਭਾਜਪਾ ਨੂੰ ਚੋਣਾਂ ਚੋਰੀ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਪੂਰੇ ਦੇਸ਼ ਨੂੰ ਚੋਣ ਕਮਿਸ਼ਨ ਤੋਂ ਵੋਟਰਾਂ ਦਾ ਡੇਟਾ ਮੰਗਣਾ ਚਾਹੀਦਾ ਹੈ।
ਰਾਹੁਲ ਗਾਂਧੀ ਨੇ ਇਹ ਗੱਲ ਕਰਨਾਟਕ ਦੇ ਬੈਂਗਲੁਰੂ ਦੇ ਫ੍ਰੀਡਮ ਪਾਰਕ ਵਿੱਚ ਆਯੋਜਿਤ ਕਾਂਗਰਸ ਦੀ ‘ਵੋਟ ਅਧਿਕਾਰ ਰੈਲੀ’ ਵਿੱਚ ਕਹੀ। ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰੁਜਨ ਖੜਗੇ ਵੀ ਉਨ੍ਹਾਂ ਨਾਲ ਰੈਲੀ ਵਿੱਚ ਸ਼ਾਮਲ ਹੋਏ।
