ਮੋਹਾਲੀ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲਗਾਈ ਗਈ ਪੈਨਸ਼ਨ ਅਦਾਲਤ

ਟ੍ਰਾਈਸਿਟੀ

ਮੋਹਾਲੀ , 08 ਅਗਸਤ 2025: ਦੇਸ਼ ਕਲਿੱਕ ਬਿਓਰੋ

ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐਸ.ਏ.ਐਸ.ਨਗਰ ਵਿਖੇ ਸਹਾਇਕ ਕਮਿਸ਼ਨਰ (ਜ) (ਵਧੀਕ ਚਾਰਜ ਸੀ.ਐਮ.ਐਫ.ਓ) ਡਾ. ਅੰਕਿਤਾ ਕਾਂਸਲ, ਪੀ.ਸੀ.ਐਸ. ਦੀ ਅਗਵਾਈ ਹੇਠ ਪੈਨਸ਼ਨ ਅਦਾਲਤ ਲਗਾਈ ਗਈ, ਜਿਸ ਵਿਚ ਲਗਭਗ 43 ਤੋਂ ਜ਼ਿਆਦਾ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ। ਵੱਖ-ਵੱਖ ਵਿਭਾਗਾਂ ਤੋਂ ਆਏ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਨੂੰ ਉਨ੍ਹਾਂ ਦੇ ਸਬੰਧਤ ਵਿਭਾਗਾਂ ਤੋਂ ਆਏ ਸੈਂਕਸ਼ਨ ਅਥਾਰਟੀ/ਡੀ.ਡੀ.ਓਜ਼ ਦੀ ਹਾਜ਼ਰੀ ਵਿਚ ਸੁਣਿਆ ਗਿਆ। ਹਾਜ਼ਰ ਆਏ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਨੂੰ ਮੌਕੇ ਤੇ ਤਸੱਲੀਬਖਸ਼ ਸੁਣਵਾਈ ਦਿੰਦੇ ਹੋਏ ਯੋਗ ਅਗਵਾਈ ਦਿੱਤੀ ਗਈ ਅਤੇ ਬਾਕੀ ਸ਼ਿਕਾਇਤਕਰਤਾਵਾਂ ਦੀਆਂ ਪ੍ਰਤੀ-ਬੇਨਤੀਆਂ ਨੂੰ, ਸਬੰਧਤ ਵਿਭਾਗ ਜੋ ਕਿ ਮੌਕੇ ਤੇ ਮੌਜੂਦ ਸਨ, ਨੂੰ ਤੁਰੰਤ ਹੱਲ ਕਰਨ ਸਬੰਧੀ ਆਦੇਸ਼ ਦਿੱਤੇ ਗਏ। ਇਸ ਮੌਕੇ ‘ਤੇ ਸਹਾਇਕ ਕਮਿਸ਼ਨਰ (ਜ) ਵਾਧੂ ਚਾਰਜ ਸੀ.ਐਮ.ਐਫ.ਓ ਡਾ. ਅੰਕਿਤਾ ਕਾਂਸਲ ਤੋਂ ਇਲਾਵਾ ਮਿਸ ਮਨੀਸ਼ਾ ਤੂਰ, ਡਿਪਟੀ ਅਕਾਉਟੈਂਟ ਜਨਰਲ (ਏ ਐਂਡ ਈ) ਪੰਜਾਬ ਤੋਂ ਆਏ ਨੁਮਾਇੰਦੇ ਭਾਰਤ ਸਿੰਘ ਭੰਡਾਰੀ, ਸੀਨੀਅਰ ਅਕਾਊਂਟਸ ਅਫਸਰ, ਮੁਕੇਸ਼ ਸ਼ੇਰਾਵਤ, ਸਹਾਇਕ ਅਕਾਉਂਟਸ ਅਫਸਰ, ਵਿੱਕੀ ਯਾਦਵ, ਅਕਾਉਟੈਂਟ ਅਤੇ ਵੱਖ ਵੱਖ ਵਿਭਾਗਾਂ ਦੇ ਡੀ.ਡੀ.ਓ. ਪੱਧਰ ਦੇ ਅਧਿਕਾਰੀ ਸ਼ਾਮਲ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।