ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੰਘਰਸ਼ ਨੂੰ ਪਿਆ ਬੂਰ, ਸਰਕਾਰ ਨੇ ਮੰਗਾਂ ਮੰਨੀਆਂ

ਪੰਜਾਬ

ਚੰਡੀਗੜ੍ਹ 9 ਅਗਸਤ 2025, ਦੇਸ਼ ਕਲਿੱਕ ਬਿਓਰੋ :

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਜਾਰੀ ਬਿਆਨ ਵਿੱਚ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਜਨਰਲ ਸਕੱਤਰ ਸੁਭਾਸ਼ ਰਾਣੀ ਵਿੱਤ ਸਕੱਤਰ ਅੰਮ੍ਰਿਤਪਾਲ ਕੌਰ ਮੀਤ ਪ੍ਰਧਾਨ ਕ੍ਰਿਸ਼ਨਾ ਕੁਮਾਰੀ, ਸਕੱਤਰ ਮਨਦੀਪ ਕੁਮਾਰੀ, ਜੁਆਇੰਟ ਸਕੱਤਰ ਗੁਰਦੀਪ ਕੌਰ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਜੂਨ 2025 ਵਿੱਚ ਆਂਗਣਵਾੜੀ ਵਰਕਰ ਹੈਲਪਰ ਦੀ ਭਰਤੀ ਲਈ ਜਾਰੀ ਨਵੀਆਂ ਹਦਾਇਤਾਂ ਵਿੱਚ ਹੈਲਪਰ ਦੀ ਪਦ ਉਨਤੀ ਲਈ ਯੋਗਤਾ ਪਹਿਲਾਂ ਬੀਏ  ਕਰ ਦਿੱਤੀ ਗਈ ਸੀ। ਫੇਰ ਨਵੀਆਂ ਸੋਧੀਆਂ ਹੋਈਆਂ ਹਦਾਇਤਾਂ ਵਿੱਚ ਯੋਗਤਾ ਤੋਂ ਬਾਅਦ ਦਾ ਤਜਰਬਾ ਜੋੜਨ ਵਾਲੀ ਸ਼ਰਤ ਆਉਣ ਨਾਲ ਹਜ਼ਾਰਾਂ ਆਂਗਣਵਾੜੀ ਹੈਲਪਰਾਂ ਦੇ ਅਰਮਾਨਾਂ ਉੱਤੇ ਪਾਣੀ ਫੇਰ ਦਿੱਤਾ ਗਿਆ । ਜਿਸ ਨੂੰ ਲੈ ਕੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀਮਤੀ ਰਾਜ ਜੀ ਸ਼੍ਰੀਵਾਸਤਵ ਜੀ ਨੂੰ ਤੁਰੰਤ ਲਿਖਤੀ ਪੱਤਰ ਦਿੰਦੇ ਹੋਏ ਇਹਨਾਂ ਕਮੀਆਂ ਤੋਂ ਜਾਣੂ ਕਰਵਾਇਆ ਗਿਆ । ਇਹਨਾਂ ਕਮੀਆਂ ਨੂੰ ਤੁਰੰਤ ਪੂਰਾ ਕਰਵਾਉਣ ਅਤੇ ਹੈਲਪਰਾਂ ਦੇ ਹੱਕਾਂ ਦੀ ਰਾਖੀ ਵਾਸਤੇ 25 ਜੁਲਾਈ ਨੂੰ ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੁੱਖ ਦਫਤਰ ਅੱਗੇ ਧਰਨਾ ਪ੍ਰਦਰਸ਼ਨ ਕਰਦੇ ਹੋਏ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਆਪਣੀਆਂ ਮੰਗਾਂ ਨੂੰ ਰੱਖਿਆ।  ਪਰ ਜਦੋਂ ਮੰਗਾਂ ਵਿੱਚ ਕੁਝ ਸੁਧਾਰ ਆਉਂਦਾ ਨਜ਼ਰ ਨਾ ਆਇਆ ਤਾਂ ਚਾਰ ਅਗਸਤ ਨੂੰ ਮੁੜ ਤੋਂ ਡਰੈਕਟੋਰੇਟ ਦਾ ਘਰਾਓ ਕੀਤਾ ਗਿਆ।

ਉਸ ਘਰਾਓ ਸਮੇਂ ਹੋਈ ਬੈਠਕ ਵਿੱਚ ਵਿਭਾਗੀ ਡਾਇਰੈਕਟਰ ਸ਼੍ਰੀਮਤੀ ਸੀਨਾ ਅਗਰਵਾਲ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਤੁਹਾਡੀਆਂ ਮੰਗਾਂ ਨੂੰ ਜਲਦ ਹੀ ਹੱਲ ਕੀਤਾ ਜਾਵੇਗਾ ਅਤੇ ਇਸ ਸਬੰਧੀ ਫਾਈਲ ਤੌਰ ਦਿੱਤੀ ਗਈ ਹੈ । ਅੱਜ ਰੱਖੜੀ ਦੇ ਦਿਹਾੜੇ ਉੱਤੇ ਮਾਨਯੋਗ ਮੰਤਰੀ ਸ਼੍ਰੀਮਤੀ ਬਲਜੀਤ ਕੌਰ ਜੀ ਵੱਲੋਂ ਦਿੱਤੇ ਬਿਆਨ ਨੇ ਹਜ਼ਾਰਾਂ ਹੈਲਪਰਾਂ ਦੇ ਅੱਖਾਂ ਵਿੱਚ ਚਮਕ ਲਿਆ ਦਿੱਤੀ ਹੈ । ਉਹਨਾਂ ਨੇ ਕਿਹਾ ਕਿ ਕਿਸੇ ਵੀ ਨਿਯਮ ਵਿੱਚ ਸੁਧਾਰ ਬਿਨਾਂ ਲੜੇ ਨਹੀਂ ਹੋ ਸਕਦਾ ਅਤੇ ਇਹ ਸੰਘਰਸ਼ ਦੀ ਜਿੱਤ ਹੈ ਜਿਸ ਬਦੌਲਤ ਅੱਜ ਹੈਲਪਰਾਂ ਦੇ ਹੱਕਾਂ ਦੀ ਰਾਖੀ ਕਰਨ ਵਿੱਚ ਅਸੀਂ ਸਫਲ ਹੋਏ ਹਾਂ  ਅਤੇ ਬਾਕੀ ਦੀਆਂ ਰਹਿੰਦੀਆਂ ਮੰਗਾਂ ਲਈ ਸੰਘਰਸ਼ ਇਉਂ ਹੀ ਜਾਰੀ ਰਹੇਗਾ ਅਤੇ ਇੱਕ ਦਿਨ ਪ੍ਰਾਪਤੀ ਤੱਕ ਜਰੂਰ ਪਹੁੰਚਾਂਗੇ ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।