ਨਵੀਂ ਦਿੱਲੀ, 9 ਅਗਸਤ, ਦੇਸ਼ ਕਲਿੱਕ ਬਿਓਰੋ :
ਬੈਂਕ ਵਿੱਚ ਬਚਤ ਖਾਤੇ ਵਾਲਿਆਂ ਲਈ ਇਹ ਅਹਿਮ ਖਬਰ ਹੈ। ਬੈਂਕ ਵੱਲੋਂ ਬਚਤ ਖਾਤਿਆਂ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਗਿਆ ਹੈ, ਜੇਕਰ ਖਾਤੇ ਵਿਚ 50 ਹਜ਼ਾਰ ਰੁਪਏ ਤੋਂ ਘੱਟ ਪੈਸੇ ਹੋਏ ਤਾਂ ਜ਼ੁਰਮਾਨਾ ਦੇਣਾ ਪਵੇਗਾ। ICICI ਬੈਂਕ ਵੱਲੋਂ ਆਪਣੇ ਖਾਤਾਧਾਰਕਾਂ ਲਈ ਫੈਸਲਾ ਲਿਆ ਗਿਆ ਹੈ। ਬੈਂਕ ਵਿੱਚ ਆਪਣੇ ਬਚਤ ਖਾਤੇ ਲਈ ਘੱਟੋ ਘੱਟ ਐਵਰੇਜ ਪੈਸੇ ਰੱਖਣ ਲਈ ਭਾਰੀ ਵਾਧਾ ਕੀਤਾ ਹੈ। ਬਚਤ ਖਾਤੇ ਵਿੱਚ ਪੈਸੇ ਰੱਖਣ ਲਈ ਘੱਟੋ ਘੱਟ 5 ਗੁਣਾ ਵਾਧਾ ਕੀਤਾ ਗਿਆ ਹੈ। ਆਈਸੀਆਈਸੀਆਈ ਬੈਂਕ ਦੇ ਬਚਤ ਖਾਤੇ ਵਿੱਚ 50000 ਰੁਪਏ ਰੱਖਣੇ ਹੋਣਗੇ। ਇਹ ਨਿਯਮ 1 ਅਗਸਤ 2025 ਤੋਂ ਲਾਗੂ ਮੰਨਿਆ ਜਾਵੇਗਾ। ਪਹਿਲਾਂ ਖਾਤੇ ਵਿੱਚ 10 ਹਜ਼ਾਰ ਰੁਪਏ ਰੱਖਣੇ ਜ਼ਰੂਰੀ ਸਨ। ਜੇਕਰ ਤੁਹਾਡੇ ਸੇਵਿੰਗ ਖਾਤੇ ਵਿੱਚ ਘੱਟ ਬੈਲੇਂਸ ਹੋਇਆ ਤਾਂ ਜ਼ੁਰਮਾਨਾ ਦੇਣਾ ਪਵੇਗਾ।
ਮੇਟਰੋ ਅਤੇ ਸ਼ਹਿਰੀ ਖੇਤਰ ਵਿੱਚ ਹੁਣ ਘੱਟ ਤੋਂ ਘੱਟ 50 ਹਜ਼ਾਰ, ਅਰਧ ਸ਼ਹਿਰੀ ਖੇਤਰ ਵਿੱਚ 25 ਹਜ਼ਾਰ ਅਤੇ ਪੇਂਡੂ ਖੇਤਰ ਵਾਲੇ ਸੇਵਿੰਗ ਖਾਤੇ ਵਿੱਚ ਘੱਟੋ ਘੱਟ 10 ਹਜ਼ਾਰ ਰੁਪਏ ਮੇਂਟੇਨ ਕਰਨੇ ਹੋਣਗੇ। ਪਹਿਲਾਂ ਮੈਟਰੋ ਅਤੇ ਸ਼ਹਿਰੀ ਖੇਤਰ ਵਾਲੇ ਖਾਤਿਆਂ ਵਿੱਚ 10 ਹਜ਼ਾਰ ਰੁਪਏ ਰੱਖਣ ਦੀ ਲੋੜ ਸੀ।
