ਮੋਹਾਲੀ: 9 ਅਗਸਤ, ਜਸਵੀਰ ਗੋਸਲ
ਕਿਸਾਨ ਵੀਰਾਂ ਨੂੰ ਮਾਹਿਰਾਂ ਦੀ ਸਲਾਹ ਨਾਲ ਝੋਨੇ ਦੀ ਫਸਲ ਤੇ ਸਪਰੇ ਕਰਨੀ ਚਾਹੀਦੀ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਸ੍ਰੀ ਸਤਵੀਰ ਸਿੰਘ ਗੌਸਲ ਨੇ ਖੇੜਾ ਬਲਾਕ ਦੇ ਪਿੰਡ ਬਲਾੜੀ ਕਲਾ ਵਿਖੇ ਝੋਨੇ ਦੀ ਫਸਲ ਦੇ ਮਧਰੇਪਣ ਅਤੇ ਪੀਲੇਪਣ ਦੇ ਲੱਛਣ ਦੇਖਣ ਤੋਂ ਬਾਅਦ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਖੇੜਾ ਬਲਾਕ ਦੇ ਵੱਖੋ ਵੱਖਰੇ ਪਿੰਡਾਂ ਦੇ ਵਿੱਚ ਝੋਨੇ ਦੀ ਫਸਲ ਤੇ ਮਾਧਰੇਪਣ ਅਤੇ ਪੀਲੇਪਣ ਦੇ ਲੱਛਣ ਸਬੰਧੀ ਜਾਣਕਾਰੀ ਮਿਲੀ ਸੀ ਜਿਸਦੇ ਤਹਿਤ ਹੀ ਅੱਜ ਉਹ ਪਿੰਡ ਇਸਰਹੇਲ ਤੇ ਬਲਾੜੀ ਕਲਾਂ ਦੇ ਵਿੱਚ ਖੁਦ ਫਸਲ ਨੂੰ ਦੇਖਣ ਲਈ ਪਹੁੰਚੇ ਹਨ। ਉਹਨਾਂ ਨੇ ਦੱਸਿਆ ਕਿ ਪਿੰਡ ਬਲਾੜੀ ਕਲਾ ਅਤੇ ਇਸਰਹੇਲ ਦੇ ਖੇਤਾਂ ਵਿੱਚ ਬੀਜੀ ਗਈ ਝੋਨੇ ਦੀ ਫਸਲ ਤੇ ਮਧਰੇਪਣ ਦਾ ਵਿਸਾਣੂ ਰੋਗ ਅਤੇ ਰੰਗ ਪੀਲਾ ਹੋਣ ਦੇ ਲੱਛਣ ਪਾਏ ਗਏ ਹਨ । ਉਹਨਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਫਸਲਾਂ ਤੇ ਨਜ਼ਰ ਰੱਖਣ ਤੇ ਵਧੀਆ ਦਵਾਈਆਂ ਦੀ ਵਰਤੋਂ ਕਰਨ ਤਾਂ ਕਿ ਇਸ ਵਾਇਰਸ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਟੇਟ ਐਵਾਰਡੀ ਨੌਰੰਗ ਸਿੰਘ, ਗੁਰਜੀਤ ਸਿੰਘ, ਕੁਲਦੀਪ ਸਿੰਘ, ਰਣਏਕਮਜੋਤ ਸਿੰਘ, ਡਾਕਟਰ ਮਨਦੀਪ ਹੁੰਜਨ ਪ੍ਰਿੰਸੀਪਲ ਬੈਕਟੀਰੀਓਲੋਜਿਸਟ, ਡਾ.. ਮਨਮੋਹਨ ਧੱਕਲ ਪਲਾਂਟ ਪਥੋਲੋਜਿਸਟ, ਡਾ.. ਰੂਬਲਜੋਤ ਈਟੋਮੋਲੋਜੀਸਟ, ਡਾ. ਹਰਦੀਪ ਸਿੰਘ ਡਿਪਟੀ ਡਾਇਰੈਕਟਰ ਕੇ ਵੀ ਕੇ ਫਤਿਹਗੜ੍ਹ ਸਾਹਿਬ, ਡਾਕਟਰ ਰੀਤ ਵਰਮਾ ਏਪੀ ਪਲਾਂਟ ਪ੍ਰੋਟੈਕਸ਼ਨ ਕੇ ਵੀ ਕੇ ਫਤਿਹਗੜ ਸਾਹਿਬ ਆਦਿ ਹਾਜਰ ਸਨ।
