ਨਵੀਂ ਦਿੱਲੀ, 9 ਅਗਸਤ, ਦੇਸ਼ ਕਲਿੱਕ ਬਿਓਰੋ :
ਦਿੱਲੀ ਵਿੱਚ ਇਕ ਕੰਧ ਦੇ ਡਿੱਗਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ ਜਿ ਵਿੱਚ 7 ਲੋਕਾਂ ਦੀ ਜਾਨ ਚਲੇ ਜਾਣ ਦੀ ਖਬਰ ਹੈ। ਦੱਸਿਆ ਜਾ ਰਹਿਾ ਹੈ ਕਿ ਭਾਰੀ ਮੀਂਹ ਕਾਰਨ ਕੰਧ ਡਿੱਗਣ ਕਾਰਨ ਇਹ ਹਾਦਸਾ ਵਾਪਰਿਆ ਹੈ। ਮੌਕੇ ਉਤੇ ਬਚਾਅ ਕੰਮ ਜਾਰੀ ਹਨ। ਜੈਤਪੁਰ ਖੇਤਰ ਵਿੱਚ ਅੱਜ ਸਵੇਰ ਸਮੇਂ ਕਰੀਬ 50 ਫੁੱਟ ਲੰਬੀ ਕੰਧ ਬਾਬਾ ਮੰਦਰ ਦੇ ਨੇੜੇ ਬਣੀਆਂ ਝੁਗੀਆਂ ਉਤੇ ਡਿੱਗ ਗਈ। ਇਸ ਹਾਦਸੇ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਅਤੇ ਸਥਾਨਕ ਲੋਕਾਂ ਨੇ ਮਲਬੇ ਹੇਠ ਦਬੇ ਲੋਕਾਂ ਨੂੰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਜਿੰਨਾਂ ਵਿੱਚ 4 ਪੁਰਸ਼, ਦੋ ਔਰਤਾਂ ਅਤੇ ਦੋ ਬੱਚੇ ਸਨ। ਇਨ੍ਹਾਂ ਵਿਚੋਂ 7 ਦੀ ਮੌਤ ਹੋਣ ਦੀ ਖਬਰ ਹੈ।
