ਚੰਡੀਗੜ੍ਹ, 9 ਅਗਸਤ, ਦੇਸ਼ ਕਲਿੱਕ ਬਿਓਰੋ :
ਬੀਤੇ ਕੱਲ੍ਹ ਪਏ ਭਾਰੀ ਮੀਂਹ ਤੋਂ ਬਾਅਦ ਸੁਖਨਾ ਝੀਲ ਦਾ ਪਾਣੀ ਪੱਧਰ ਖਤਰੇ ਦੇ ਨਿਸ਼ਾਨ ਉਤੇ ਪਹੁੰਚ ਗਿਆ। ਇਸ ਤੋਂ ਬਾਅਦ ਰਾਤ ਨੂੰ ਹੀ ਸੁਢਲਾ ਦੇ ਫਲੱਡ ਗੇਟ ਖੋਲ੍ਹੇ ਪਏ। ਝੀਲ ਦਾ ਪਾਣੀ ਪੱਧਰ ਘਟ ਕੇ ਜਦੋਂ 1,162.20 ਫੁੱਟ ਪਹੁੰਚਿਆ ਤਾਂ ਸੁਖਨਾ ਦੇ ਫਲੱਡ ਗੇਟਾਂ ਨੂੰ ਬੰਦ ਕਰ ਦਿੱਤਾ ਗਿਆ। ਲਗਾਤਾਰ ਮੀਂਹ ਪੈ ਰਹੇ ਮੀਂਹ ਦੇ ਕਾਰਨ ਪਾਣੀ ਦੇ ਪੱਧਰ ਉਤੇ ਨਿਗਰਾਨੀ ਰੱਖਣ ਲਈ ਝੀਲ ਦੇ ਰੇਗੂਲੇਟਰ ਉਤੇ ਅਧਿਕਾਰੀਆਂ ਦੀ 24 ਘੰਟੇ ਡਿਊਟੀ ਲਗਾਈ ਗਈ।