ਸੁਖਪਾਲ ਖਹਿਰਾ ਦਾ ਸਾਬਕਾ PSO ਗ੍ਰਿਫਤਾਰ

ਪੰਜਾਬ

ਚੰਡੀਗੜ੍ਹ, 9 ਅਗਸਤ, ਦੇਸ਼ ਕਲਿੱਕ ਬਿਓਰੋ :

ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਨਿੱਜੀ ਸੁਰੱਖਿਆ ਅਫ਼ਸਰ (PSO) ਨੂੰ ਪੰਜਾਬ ਪੁਲਿਸ ਨੇ ਅੱਜ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸੁਖਪਾਲ ਸਿੰਘ ਖਹਿਰਾ ਦੇ ਨਿੱਜੀ ਸੁਰੱਖਿਆ ਅਫ਼ਸਰ ਜੋਗਾ ਸਿੰਘ ਨੂੰ ਫਾਜ਼ਿਲਕਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨਸ਼ਾ ਤਸਕਰੀ ਮਾਮਲੇ ਵਿੱਚ ਕਾਰਵਾਈ ਕੀਤੀ ਗਈ ਹੈ।

ਜੋਗਾ ਸਿੰਘ ਫਾਜ਼ਿਲਕਾ ਪੁਲਿਸ ਨੂੰ ਸਾਲ 2015 ਦੇ ਦਰਜ ਇੱਕ ਨਸ਼ਾ ਤਸਕਰੀ ਮਾਮਲੇ ਦੇ ਮਾਮਲੇ ’ਚ ਲੋੜੀਂਦਾ ਸੀ। ਫਾਜ਼ਿਲਕਾ ਪੁਲਿਸ ਨੇ ਮਾਰਕੀਟ ਕਮੇਟੀ ਢਿੱਲਵਾਂ ਦੇ ਸਾਬਕਾ ਚੇਅਰਮੈਨ ਸਮੇਤ 9 ਖਿਲਾਫ ਮੁਕੱਦਮਾ ਦਰਜ ਕੀਤਾ ਸੀ । ਰਿਪੋਰਟਾਂ ਮੁਤਾਬਿਕ 2 ਕਿਲੋ ਹੈਰੋਇਨ , 24 ਸੋਨੇ ਦੇ ਬਿਸਕੁਟ , 2 ਪਾਕਿਸਤਾਨੀ ਸਿਮ ਤੇ ਇਕ ਟਾਟਾ ਸਫ਼ਰੀ ਗੱਡੀ ਬਰਾਮਦ ਹੋਈ ਸੀ। ਪੁਲਿਸ ਮੁਤਾਬਿਕ ਜੋਗਾ ਸਿੰਘ ਦਾ ਨਾਂਅ ਵੀ ਇਸ ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਇਆ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।