ਰੋਟਰੀ ਕਲੱਬ ਵੱਲੋਂ ਆਰਮੀ ਗਰਾਊਂਡ ਵਿੱਚ ਲਗਾਏ 100 ਫਲਦਰ  ਤੇ  ਛਾਂਦਾਰ ਬੂਟੇ

ਟ੍ਰਾਈਸਿਟੀ

ਮੋਰਿੰਡਾ, 10 ਅਗਸਤ (ਭਟੋਆ)

ਰੋਟਰੀ ਕਲੱਬ ਮੋਰਿੰਡਾ ਵੱਲੋਂ  ਸਥਾਨਕ ਆਰਮੀ ਗਰਾਊਂਡ  ਵਿਖੇ ਵਾਤਾਵਰਨ ਦੀ ਸ਼ੁੱਧਤਾ ਲਈ 100 ਛਾਂਦਾਰ ਅਤੇ ਫਲਦਾਰ ਪੌਦੇ ਲਗਾਏ ਗਏ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਰੋਟਰੀ ਕਲੱਬ ਦੇ ਸਕੱਤਰ ਅਤੇ ਇਲਾਕੇ ਦੇ ਉੱਘੇ ਸਮਾਜ ਸੇਵੀ ਡਾਕਟਰ ਨਿਰਮਲ ਧੀਮਾਨ ਨੇ ਦੱਸਿਆ ਕਿ ਇਸ ਮੌਕੇ ‘ਤੇ ਰੋਟਰੀ ਕਲੱਬ ਦੇ  ਮੈਂਬਰਾਂ ਵੱਲੋਂ ਪੌਦਿਆਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਲਈ ਗਈ। ਕਰਨਲ ਮਲਕੀਤ ਸਿੰਘ ਨੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਉਨਾ ਕਿਹਾ ਕਿ  ਪੌਦੇ ਜਿੱਥੇ ਵਾਤਾਵਰਨ ਦੀ ਨੂੰ ਸ਼ੁੱਧ ਰੱਖਦੇ ਹਨ ਅਤੇ ਸਾਨੂੰ ਆਕਸੀਜਨ ਦਿੰਦੇ ਹਨ ਉੱਥੇ ਹੀ ਪਸ਼ੂ ਪੰਛੀ ਵੀ ਇਹਨਾਂ ਦੀ ਛਾਂ ਹੇਠ ਅਰਾਮ ਅਤੇ ਸੁੱਖ ਮਾਣਦੇ ਹਨ। ਉਹਨਾਂ ਕਿਹਾ ਕਿ ਹਰ ਇੱਕ ਮਨੁੱਖ ਨੂੰ ਇੱਕ ਰੁੱਖ ਲਗਾ ਕੇ ਉਸਦੀ ਸਾਂਭ ਸੰਭਾਲ ਵੀ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਆਉਣ ਵਾਲੀਆਂ ਪੀੜੀਆਂ ਲਈ ਸ਼ੁੱਧ ਵਾਤਾਵਰਨ ਦੇ ਸਕੀਏ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਰੋਟਰੀ ਪ੍ਰਧਾਨ ਯਸੂ ਸੂਦ, ਸਕੱਤਰ ਡਾ. ਨਿਰਮਲ ਧੀਮਾਨ, ਕੈਸ਼ੀਅਰ ਸੰਦੀਪ ਗੁਪਤਾ ਤੋਂ ਇਲਾਵਾ ਚੇਅਰਮੈਨ ਮਨਜੀਤ ਸਿੰਘ ਭਾਟੀਆ, ਨਿਤਿਨ ਗੁਪਤਾ, ਗੁਰਵਿੰਦਰ ਸਿੰਘ ਤੇ ਐਸਡੀਓ ਜਗਤਾਰ ਸਿੰਘ ਆਦਿ ਵੀ ਹਾਜ਼ਰ ਸਨ। 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।