ਸਹਿਕਾਰੀ ਸੁਸਾਇਟੀਆਂ ਨੂੰ ਖੇਤੀਬਾੜੀ ਮਹਿਕਮਾ ਤੰਗ ਕਰਨਾ ਬੰਦ ਕਰੇ- ਦਲਜੀਤ ਸਿੰਘ ਚਲਾਕੀ

ਟ੍ਰਾਈਸਿਟੀ

ਬੀਕੇਯੂ ਲੱਖੋਵਾਲ ਵੱਲੋਂ ਯੂਰੀਆ ਖਾਦ ਨਾਲ ਨੈਨੋ ਯੂਰੀਆ ਦੀ ਟੈਗਿੰਗ ਦਾ ਵਿਰੋਧ

ਮੋਰਿੰਡਾ, 10 ਅਗਸਤ (ਭਟੋਆ)

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ ਨੇ ਦੱਸਿਆ ਕਿ ਹਲਕੇ ਦੇ ਕਿਸਾਨ ਝੋਨੇ ਦੀ ਫਸਲ ਲਈ ਯੂਰੀਆ ਤੇ ਡੀਏਪੀ ਖਾਦ ਦੀ  ਘਾਟ ਨਾਲ ਝੂਜ ਰਹੇ ਹਨ, ਜਿਸ ਕਾਰਨ ਝੋਨੇ ਦੀ ਪੈਦਾਵਾਰ ਪ੍ਰਭਾਵਿਤ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ। ਉਹਨਾਂ ਸਰਕਾਰ ਤੋ ਮੰਗ ਕੀਤੀ ਕਿ  ਯੂਰੀਆ ਤੇ ਡੀਏਪੀ ਖਾਦ ਦੀ ਘਾਟ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ। ਕਿਸਾਨ ਆਗੂ ਨੇ ਸਖਤ ਲਹਿਜੇ ਵਿੱਚ ਕਿਹਾ ਕਿ ਕੁਝ ਖਾਦ ਵਿਕਰੇਤਾ ਦੁਕਾਨਦਾਰਾਂ ਵੱਲੋ  ਯੂਰੀਆ ਖਾਦ ਦੇ ਨਾਲ ਨੈਨੋ ਯੂਰੀਆ ਵੀ ਜਬਰਦਸਤੀ ਟੈਗਿੰਗ ਕੀਤੀ ਜਾਂਦੀ ਹੈ, ਜਿਸ ਦੀ ਕਿਸਾਨਾਂ ਨੂੰ ਕੋਈ ਲੋੜ ਨਹੀਂ ਹੈ। ਉਹਨਾਂ ਕਿਹਾ ਕਿ ਜੇਕਰ ਯੂਰੀਆ ਖਾਦ ਨਾਲ ਨੈਨੋ ਯੂਰੀਆ ਦੀ ਟੈਗਿੰਗ ਬੰਦ ਨਾ ਕੀਤੀ ਗਈ ਤਾਂ ਕਿਸਾਨ ਯੂਨੀਅਨ ਵੱਲੋ ਜਬਰਦਸਤ ਵਿਰੋਧ ਕੀਤਾ ਜਾਵੇਗਾ। ਉਨਾ ਦੱਸਿਆ ਕਿ  ਪੰਜਾਬ ਐਗਰੀਕਲਚਰ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵੀ ਨੈਨੋ ਯੂਰੀਆ ਦੇ ਛਿੜਕਾ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ, ਕਿਉਂਕਿ ਇਸ ਨਾਲ ਕਣਕ ਅਤੇ ਝੋਨੇ ਦੀ ਫਸਲ ਦਾ ਝਾੜ ਘੱਟਦਾ ਹੈ। ਉਹਨਾਂ ਕਿਹਾ ਕਿ ਇਫਕੋ ਵੱਲੋਂ ਸਹਿਕਾਰੀ ਸਭਾਵਾਂ ਨੂੰ ਨੈਨੋ ਯੂਰੀਆ ਦੀ ਧੱਕੇ ਨਾਲ ਟੈਗਿੰਗ ਕੀਤੀ ਜਾ ਰਹੀ ਹੈ। ਜਿਸ ਨੂੰ ਕਿਸਾਨ ਕਦੇ ਵੀ  ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਯੂਰੀਆ ਖਾਦ ਦੇ ਨਾਲ ਨਾਲ  ਨੈਨੋ ਤੇ ਡੀਏਪੀ ਜਾਂ ਹੋਰ ਸਮਾਨ ਟੈਗ ਕਰਕੇ  ਦਿੱਤਾ ਜਾਂਦਾ ਉਸ ਨੂੰ ਤੁਰੰਤ ਬੰਦ ਕੀਤਾ ਜਾਵੇ। ਉਹਨਾਂ ਇਹ ਵੀ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਜੋ ਸੋਸਾਇਟੀਆਂ ਵਿੱਚੋਂ ਜੋ ਸੈਂਪਲ ਲਏ ਜਾਂਦੇ ਹਨ ਉਹ ਮਾਰਕਫੈਡ ਅਤੇ ਇਫਕੋ ਦੇ ਸਟੋਰਾਂ ਤੋਂ ਲਏ ਜਾਣ ਜਿੱਥੋਂ ਇਹ ਮਾਲ  ਸਪਲਾਈ ਹੁੰਦਾ ਹੈ। ਉਹਨਾਂ ਕਿਹਾ ਕਿ ਖੇਤੀਬਾੜੀ ਵਿਭਾਗ ਨੂੰ  ਇਹ ਸੈਂਪਲ ਲੈ ਕੇ ਹੀ ਅੱਗੇ ਸੋਸਾਇਟੀਆਂ ਵਿੱਚ ਖਾਦ ਭੇਜਿਆ ਜਾਣਾ ਚਾਹੀਦਾ ਹੈ । ਕਿਸਾਨ ਆਗੂ ਦਲਜੀਤ ਸਿੰਘ ਚਲਾਕੀ ਨੇ ਕਿਹਾ ਕਿ ਪੰਜਾਬ ਸਰਕਾਰ ਆਪ ਖਾਦ ਦੀ ਖਰੀਦ ਕਰਕੇ ਸੁਸਾਇਟੀ ਵਿੱਚ ਭੇਜਦੀ ਹੈ, ਪ੍ਰੰਤੂ  ਸੁਸਾਇਟੀਆਂ ਵੱਲੋ ਕਿਸਾਨਾਂ ਨੂੰ ਖਾਦ ਦੇਣ ਵੇਲੇ ਜੋ ਹੋਰ ਸਮਾਨ ਟੈਗ ਲਗਾ ਕੇ  ਦਿੱਤਾ ਜਾਂਦਾ ਹੈ ਉਸ ਨੂੰ ਕਿਸਾਨ ਕਿਸੇ ਵੀ ਕੀਮਤ ਤੇ ਨਹੀਂ ਲੈਣਗੇ। ਉਹਨਾਂ ਇਸ ਮਾਮਲੇ  ਸਬੰਧੀ ਖੇਤੀਬਾੜੀ ਮਹਿਕਮਾ ਤੇ ਚੁੱਪੀ ਧਾਰਨ ਦੇ ਵੀ ਆਰੋਪ ਲਗਾਏ ਅਤੇ ਪੁੱਛਿਆ ਕਿ ਖੇਤੀਬਾੜੀ ਵਿਭਾਗ ਇਸ ਬਾਰੇ ਚੁੱਪ ਕਿਉਂ ਬੈਠਾ ਹੈ। ਉਹਨਾਂ ਨੂੰ ਇਸ ‘ਤੇ ਰੋਕ ਲਗਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸੋਸਾਇਟੀਆਂ ਤਾਂ ਪਹਿਲਾਂ ਹੀ ਆਰਥਿਕ ਤੰਗੀ ਦਾ ਸ਼ਿਕਾਰ ਹਨ ਜੇਕਰ ਟੈਗ ਕੀਤਾ ਮਾਲ ਉਹਨਾਂ ਕੋਲ ਸਟੋਰ ਵਿੱਚ ਹੀ ਰਹਿੰਦਾ ਤਾਂ ਇਹ ਸੋਸਾਇਟੀਆਂ ਹੋਰ ਘਾਟੇ ਵਿੱਚ ਚਲੇ ਜਾਣਗੀਆਂ। ਚਲਾਕੀ ਨੇ ਕਿਹਾ ਕਿ ਸੁਸਾਇਟੀਆਂ ਦੀ ਆਰਥਿਕ ਹਾਲਤ ਸੁਧਾਰਨ ਲਈ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਇਮਾਨਦਾਰੀ ਨਾਲ ਆਪਣਾ ਰੋਲ ਅਦਾ  ਕਰਨ ਅਤੇ  ਸੁਸਾਇਟੀਆਂ ਦੇ ਕਰਮਚਾਰੀਆ  ਨੂੰ ਤੰਗ ਪਰੇਸ਼ਾਨ ਕਰਨਾ ਬੰਦ ਕਰਨ।  ਚਲਾਕੀ ਨੇ ਕਿਹਾ ਕਿ ਜਿਹੜੇ ਖਾਦ ਡੀਲਰ ਵਾਧੂ ਸਮਾਨ ਦੀ ਟੈਗਿੰਗ ਕਰਦੇ ਹਨ ਉਸਨੂੰ ਤੁਰੰਤ ਬੰਦ ਕਰਵਾਇਆ ਜਾਵੇ। 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।