ਜ਼ਿਲ੍ਹਾ ਪੱਧਰੀ ਕਲਾ ਉਤਸਵ ਦਾ ਹੋਇਆ ਆਯੋਜਨ, ਵਿਦਿਆਰਥੀਆਂ ਨੇ ਆਪਣੀ ਕਲਾ, ਪ੍ਰਤਿਭਾ ਅਤੇ ਹੁਨਰ ਦੇ ਵਖੇਰੇ ਰੰਗ

ਸਿੱਖਿਆ \ ਤਕਨਾਲੋਜੀ ਮਨੋਰੰਜਨ

ਵਿਦਿਆਰਥੀਆਂ ਨੂੰ ਨਿਖਾਰ ਕੇ ਉਚੇ ਮੁਕਾਮਾਂ *ਤੇ ਪਹੁੰਚਾਉਣ ਦਾ ਕਾਰਜ ਕਰ ਰਿਹੈ ਸਿਖਿਆ ਵਿਭਾਗ
ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ, ਵਿਦਿਆਰਥੀਆਂ ਦੀ ਦਿਖਾਈ ਦਿੱਤੀ ਮਿਹਨਤ

ਫਾਜ਼ਿਲਕਾ, 10 ਅਗਸਤ, ਦੇਸ਼ ਕਲਿੱਕ ਬਿਓਰੋ

ਸਿਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਕਲਾ ਤੇ ਹੁਨਰ ਨੂੰ ਨਿਖਾਰਦਿਆਂ ਅਤੇ ਉਚ ਪੱਧਰੀ ਮੁਕਾਮਾਂ *ਤੇ ਪਹੁੰਚਾਉਣ ਦੇ ਉਦੇਸ਼ ਸਦਕਾ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਵਿਦਿਆਰਥੀਆਂ ਵਿਚਕਾਰ ਕਲਾ ਉਤਸਵ ਮੁਕਾਬਲੇ ਕਰਵਾਏ ਗਏ ਜਿਸ ਅਧੀਨ ਜ਼ਿਲ੍ਹਾ ਪੱਧਰੀ ਕਲਾ ਉਤਸਵ ਮੁਕਾਬਲਿਆਂ ਦਾ ਆਯੋਜਨ ਸਕੂਲ ਆਫ ਐਮੀਨੈਂਸ ਫਾਜ਼ਿਲਕਾ ਦੇ ਔਡੀਟੋਰੀਅਮ ਵਿਚ ਕੀਤਾ ਗਿਆ। ਇਹ ਮੁਕਾਬਲੇ ਜ਼ਿਲ੍ਹਾ ਸਿਖਿਆ ਅਫਸਰ (ਸੈਕੰਡਰੀ) ਸ੍ਰੀ ਅਜੈ ਸ਼ਰਮਾ, ਜ਼ਿਲ੍ਹਾ ਸਿਖਿਆ ਅਫਸਰ (ਪ੍ਰਾਇਮਰੀ) ਸ੍ਰੀ ਸਤੀਸ਼ ਕੁਮਾਰ, ਨੋਡਲ ਅਫਸਰ ਕਲਾ ਉਤਸਵ ਵਿਜੈ ਪਾਲ ਅਤੇ ਕੋਆਰਡੀਨੇਟਰ ਕਲਾ ਉਤਸਵ ਗੁਰਛਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ।

ਹਰੀ ਚੰਦ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਫਾਜ਼ਿਲਕਾ ਵੱਲੋਂ ਪ੍ਰੋਗਰਾਮ ਦੀ ਸ਼ੁਰੂਆਤ ਦੀਪ ਜਗਾ ਕੇ ਕੀਤੀ ਗਈ ਅਤੇ ਸਮਾਗਮ ਦੇ ਸਫਲਤਾਪੂਰਵਕ ਆਯੋਜਨ ਦੀਆਂ ਸਮੂਹ ਹਾਜਰੀਨ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਨੋਡਲ ਅਫਸਰ ਵਿਜੈ ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਖਿਆ ਵਿਭਾਗ ਵਿਦਿਆਰਥੀਆਂ ਦੀ ਛੁਪੀ ਹੋਈ ਪ੍ਰਤਿਭਾ ਤੇ ਕਲਾ ਨੂੰ ਉਜਾਗਰ ਕਰਨ ਵਿਚ ਅਹਿਮ ਉਪਰਾਲੇ ਸਿਰਜ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਵਰਗ ਨੂੰ ਕਲਾ ਤੇ ਹੁਨਰ ਦੇ ਰਾਹੀਂ ਉਚੇ ਮੁਕਾਮਾਂ *ਤੇ ਪਹੁੰਚਣ ਦੇ ਮੋਕੇ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਅਜਿਹੇ ਉਪਰਾਲਿਆਂ ਸਦਕਾ ਉਹ ਆਪਣਾ ਭਵਿੱਖ ਤਾਂ ਉਜਾਗਰ ਕਰ ਹੀ ਸਕਦੇ ਹਨ ਸਗੋ ਆਪਣੇ ਅੰਦਰ ਦੀ ਛੁਪੀਆਂ ਹੋਈਆਂ ਕਲਾਵਾਂ ਨੂੰ ਪੇਸ਼ ਕਰਕੇ ਦੇਸ਼ ਵਿਚ ਆਪਣਾ ਨਾਮ ਰੋਸ਼ਨ ਕਰ ਸਕਦੇ ਹਨ।

ਉਨ੍ਹਾਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਵਿਚ ਭਾਗੀਦਾਰੀ ਵਖਾਉਂਦਿਆਂ ਹੋਰਨਾਂ ਵਿਦਿਆਰਥੀਆਂ ਨੂੰ ਪੂਰਜੋਰ ਮਿਹਨਤ ਕਰਨੀ ਚਾਹੀਦੀ ਹੈ। ਸਮੂਹ ਹਾਜਰੀਨ ਨੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀ ਗਈਆਂ ਪੇਸ਼ਕਾਰੀਆਂ ਦਾ ਖੁਬ ਆਨੰਦ ਮਾਣਿਆ ਤੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਲਈ ਪ੍ਰੇਰਿਆ।

ਇਹਨਾਂ ਮੁਕਾਬਲਿਆਂ ਦੀ ਜਜਮੈਂਟ ਲਈ ਸ਼੍ਰੀ ਕੁਲਜੀਤ ਭੱਟੀ, ਗੁਰਬੰਸ ਰਾਹੀ, ਸ਼੍ਰੀ ਵਿਜੇ ਪ੍ਰਵੀਨ, ਸ੍ਰੀਮਤੀ ਪੂਨਮ, ਸ਼੍ਰੀ ਸ਼ਮਸ਼ੇਰ ਸਿੰਘ, ਸ. ਭਰਪੂਰ ਸਿੰਘ, ਸ. ਮਨਪ੍ਰੀਤ ਸਿੰਘ, ਸ੍ਰੀਮਤੀ ਸੋਨੀਆ ਬਜਾਜ, ਸ੍ਰੀਮਤੀ ਸੁਖਪ੍ਰੀਤ ਕੌਰ, ਸ੍ਰੀ ਸ਼ਰਵਨ ਕੁਮਾਰ, ਸ੍ਰੀ ਬਿਸ਼ੰਬਰ ਦਾਸ, ਸ੍ਰੀ ਰਤੀ ਰਾਮ, ਸ੍ਰੀ ਸੁਨੀਲ ਵਰਮਾ ਨੇ ਅਹਿਮ ਭੂਮਿਕਾ ਨਿਭਾਈ। ਸਟੇਜ ਦਾ ਸੰਚਾਲਨ ਮੈਡਮ ਵਿਨੀਤਾ ਤੇ ਸੁਰਿੰਦਰ ਕੰਬੋਜ ਵੱਲੋਂ ਬੜੇ ਹੀ ਸ਼ਾਨਦਾਰ ਅਤੇ ਬਾਖੂਬੀ ਢੰਗ ਨਾਲ ਕੀਤਾ ਗਿਆ। ਸ਼੍ਰੀਮਤੀ ਅਨੀਤਾ ਰਾਣੀ, ਸ੍ਰੀਮਤੀ ਨੇਚਰ ਰਾਣੀ, ਸ੍ਰੀਮਤੀ ਨੈਨਸੀ, ਸ੍ਰੀ ਸੰਜੇ ਕੁਮਾਰ, ਸ਼੍ਰੀ ਹਿਮਾਂਸ਼ੂ, ਸ਼੍ਰੀਮਤੀ ਸਾਧਨਾ, ਸ. ਅਮਰਜੀਤ ਸਿੰਘ, ਸ਼੍ਰੀ ਰਾਜ ਕਮਲ, ਸ੍ਰੀ ਰਜਿੰਦਰ ਸਿੰਘ, ਸ੍ਰੀ ਦਵਿੰਦਰ ਕੁਮਾਰ ਨੇ ਪ੍ਰਬੰਧਕੀ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲਿਆ

ਕੋਆਰਡੀਨੇਟਰ ਕਲਾ ਉਤਸਵ ਗੁਰਛਿੰਦਰ ਪਾਲ ਸਿੰਘ ਨੇ ਦੱਸਿਆ ਕਿ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆ ਲਈ ਕਲਾ ਉਤਸਵ ਪ੍ਰੋਗਰਾਮ ਤਹਿਤ ਵੱਖ-ਵੱਖ ਗਤੀਵਿਧੀਆਂ ਮੁਕਾਬਲੇ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਦੌਰਾਨ ਵੋਕਲ ਮਿਊਜਿਕ ਸੋਲੋ ਵਿੱਚ ਦਿਲਪ੍ਰੀਤ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਫਾਜ਼ਿਲਕਾ, ਵੋਕਲ ਮਿਊਜਿਕ ਗਰੁੱਪ ਵਿੱਚ ਅਵਨੂਰ ਕੌਰ ਅਤੇ ਉਹਨਾਂ ਦੀ ਟੀਮ ਪੀ ਐਮ ਸ਼੍ਰੀ ਸੀਨੀਅਰ ਸੈਕੰਡਰੀ ਸਕੂਲ ਲਾਲੋ ਵਾਲੀ, ਇੰਸਟਰੂਮੈਂਟ ਮਿਊਜਿਕ ਸੋਲੋ ਵਿੱਚ ਬਲਕਰਨ ਸਿੰਘ ਸਕੂਲ ਆਫ ਐਮੀਨੈਂਸ ਫਾਜ਼ਿਲਕਾ, ਸੋਲੋ ਡਾਂਸ ਵਿੱਚ ਜੈਸਮੀਨ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਫਾਜਿਲਕਾ, ਗਰੁੱਪ ਡਾਂਸ ਵਿੱਚ ਰਾਜਵਿੰਦਰ ਕੌਰ ਅਤੇ ਉਨਾਂ ਦੀ ਟੀਮ ਸਰਕਾਰੀ ਹਾਈ ਸਕੂਲ ਬਹਾਦਰ ਖੇੜਾ, ਥੀਏਟਰ ਵਿੱਚ ਜਸਵੀਰ ਕੌਰ ਅਤੇ ਉਹਨਾਂ ਦੀ ਟੀਮ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਬੱਗੇ ਕੇ ਉਤਾੜ, ਵਿਜੂਅਲ ਆਰਟ 2-D ਵਿੱਚ ਵੰਸ਼ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੜਕੇ ਅਬੋਹਰ, ਵਿਜੂਅਲ ਆਰਟ 3-D ਵਿੱਚ ਪਵਨ ਸਕੂਲ ਆਫ ਐਮੀਨੈਂਸ ਫਾਜ਼ਿਲਕਾ, ਵਿਜੂਅਲ ਆਰਟ ਗਰੁੱਪ ਵਿੱਚ ਰਿੰਕਲ ਅਤੇ ਯਸ਼ਿਕਾ ਸਰਕਾਰੀ ਹਾਈ ਸਕੂਲ ਕੇਰੀਆਂ ਅਤੇ ਟਰੈਡੀਸ਼ਨਲ ਸਟੋਰੀ ਟੈਲਿੰਗ ਵਿੱਚ ਹੁਸਨਦੀਪਦੀਪ ਕੌਰ ਅਤੇ ਸੁਖਪ੍ਰੀਤ ਕੌਰ ਪੀਐਮ ਸ਼੍ਰੀ ਸਰਕਾਰੀ ਹਾਈ ਸਕੂਲ ਕਿੱਕਰ ਖੇੜਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

ਅੰਤ ਵਿਚ ਪ੍ਰਿੰਸੀਪਲ ਹਰੀ ਚੰਦ ਨੇ ਕਿਹਾ ਕਿ ਵਿਦਿਆਰਥੀਆਂ ਦੇ ਉਜਵਲ ਭਵਿਖ ਲਈ ਸਿਖਿਆ ਵਿਭਾਗ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਬਚਿਆਂ ਦੇ ਨਾਲ-ਨਾਲ ਅਧਿਆਪਕ ਅਤੇ ਇੰਚਾਰਜ ਸਾਹਿਬਾਨਾਂ ਵੱਲੋਂ ਵੀ ਬੜੇ ਹੀ ਜੋਸ਼ ਅਤੇ ਉਤਸੁਕਤਾ ਨਾਲ ਇਸ ਜ਼ਿਲ੍ਹਾ ਪੱਧਰੀ ਕਲਾ ਉਤਸਵ ਮੁਕਾਬਿਲਆਂ ਵਿਚ ਭਾਗ ਲਿਆ ਗਿਆ। ਉਨ੍ਹਾਂ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਹਰੇਕ ਭਾਗੀਦਾਰ ਦਾ ਧੰਨਵਾਦ ਪ੍ਰਗਟ ਕੀਤਾ। ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਵੀ ਭੇਂਟ ਕੀਤੇ ਗਏ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਭਾਰਤੀ ਫਾਉਂਡੇਸ਼ਨ ਤੋਂ ਪ੍ਰਦੀਪ ਕੁਮਾਰ ਤੇ ਮੰਗਾ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।