ਮੋਰਿੰਡਾ 10 ਅਗਸਤ ( ਭਟੋਆ )
ਮੋਰਿੰਡਾ ਪੁਲਿਸ ਵੱਲੋਂ ਸਵਤੰਤਰਤਾ ਦਿਵਸ ਨੂੰ ਮੁੱਖ ਰੱਖ ਕੇ 15 ਅਗਸਤ ਤੱਕ ਨਿਰੰਤਰ ਫਲੈਗ ਮਾਰਚ ਕੱਢੇ ਜਾਣਗੇ ਤਾਂ ਜੋ ਦੇਸ਼ ਦੇ ਕੌਮੀ ਸਮਰੋਹ ਦੌਰਾਨ ਕੋਈ ਵੀ ਦੇਸ਼ ਵਿਰੋਧੀ ਤਾਕਤ ਇਸ ਮੌਕੇ ਹੋਣ ਵਾਲੇ ਸਮਾਗਮਾਂ ਵਿੱਚ ਕਿਸੇ ਤਰ੍ਹਾਂ ਦੀ ਵਿਘਨ ਨਾ ਪਾ ਸਕੇ ਇਸ ਲਈ ਮੋਰਿੰਡਾ ਪੁਲਿਸ ਪੂਰੀ ਤਰਾਂ ਤਿਆਰ ਹੈ ਅਤੇ ਇਸੇ ਲੜੀ ਤਹਿਤ ਮੋਰਿੰਡਾ ਪੁਲਿਸ ਵਲੋਂ ਸੁਤੰਤਰਤਾ ਦਿਵਸ ਨੂੰ ਮੁੱਖ ਰੱਖ ਕੇ ਮੋਰਿੰਡਾ ਸ਼ਹਿਰ ਵਿਚ ਡੀ ਐਸ ਪੀ ਮੋਰਿੰਡਾ ਸ੍ਰੀ ਜਤਿੰਦਰਪਾਲ ਸਿੰਘ ਮੱਲੀ ਦੀ ਅਗਵਾਈ ਵਿੱਚ ਫਲੈਗ ਮਾਰਚ ਕੀਤਾ ਗਿਆ।ਇਹ ਫਲੈਗ ਮਾਰਚ ਕਾਈਨੌਰ ਚੌਕ ਤੋ ਸ਼ੁਰੂ ਹੋਕੇ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਵਿੱਚ ਹੁੰਦੇ ਹੋਏ ਪੁਲਿਸ ਥਾਣੇ ਜਾ ਕੇ ਸਮਾਪਤ ਹੋਇਆ। ਜਿਸ ਵਿੱਚ ਸਬ ਇੰਸਪੈਕਟਰ ਗੁਰਮੁਖ ਸਿੰਘ ਐਸ ਐਚ ਓ ਮੋਰਿੰਡਾ ਸ਼ਹਿਰੀ, ਇੰਸਪੈਕਟਰ ਕੈਲਾਸ਼ ਬਹਾਦਰ ਐਸ ਐਚ ਓ ਮੋਰਿੰਡਾ ਸਦਰ, ਅਤੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਵੀ ਸ਼ਾਮਿਲ ਸਨ।
ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐਸਪੀ ਸ੍ਰੀ ਸ੍ ਜਤਿੰਦਰਪਾਲ ਸਿੰਘ ਮੱਲੀ ਨੇ ਦੱਸਿਆ ਕਿ ਜ਼ਿਲਾ ਪੁਲਿਸ ਮੁਖੀ ਸ੍ਰੀ ਗੁਲਨੀਤ ਸਿੰਘ ਖੁਰਾਨਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਾਰੇ ਰੂਪਨਗਰ ਜਿਲੇ ਵਿੱਚ ਫਲੈਗ ਮਾਰਚ ਕੀਤੇ ਗਏ ਹਨ । ਉਨਾ ਦੱਸਿਆ ਕਿ ਇਸ ਫਲੈਗ ਮਾਰਚ ਦਾ ਮੰਤਵ ਲੋਕਾਂ ਵਿੱਚ ਪੁਲਿਸ ਪ੍ਰਤੀ ਵਿਸ਼ਵਾਸ ਦੀ ਭਾਵਨਾ ਪੈਦਾ ਕਰਨੀ ਅਤੇ ਸਮਾਜ ਵਿਰੋਧੀ ਅਨਸਰਾਂ ਵਿੱਚ ਪੁਲਿਸ ਦਾ ਡਰ ਪੈਦਾ ਕਰਨਾ ਹੈ। ਸ੍ਰੀ ਮੱਲੀ ਨੇ ਕਿਹਾ ਕਿ ਫਲੈਗ ਮਾਰਚ ਸੁਤੰਤਰਤਾ ਦਿਵਸ ਦੇ ਮੱਦੇ ਨਜ਼ਰ ਕੀਤਾ ਗਿਆ ਹੈ ਅਤੇ ਇਸ ਦਾ ਮੁੱਖ ਮਕਸਦ ਲੋਕਾਂ ਵਿੱਚ ਸੁਰੱਖਿਆ ਭਾਵਨਾ ਪੈਦਾ ਕਰਨਾ ਹੈ। ਉਹਨਾਂ ਕਿਹਾ ਕਿ ਸੁਤੰਤਰਤਾ ਦਿਵਸ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਨਾਲ ਚੌਕਸ ਹੈ ਅਤੇ ਪੁਲਿਸ ਵੱਲੋ ਦਿਨ ਰਾਤ 24 ਘੰਟੇ ਜਿੱਥੇ ਗਸ਼ਤ ਕੀਤੀ ਜਾ ਰਹੀ ਹੈ, ਉੱਥੇ ਹੀ ਮੋਰਿੰਡਾ ਸਬ ਡਿਵੀਜ਼ਨ ਵਿੱਚ ਰੋਜਾਨਾ ਵੱਖ ਵਖ ਸਥਾਨਾਂ ਤੇ ਨਾਕੇਬੰਦੀ ਕਰਕੇ ਸ਼ੱਕੀ ਵਾਹਨਾ ਅਤੇ ਸਮਾਜ ਵਿਰੋਧੀ ਅਨਸਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ । ਉਨਾ ਕਿਹਾ ਕਿ ਫਲੈਗ ਮਾਰਚ ਦੌਰਾਨ ਸਮਾਜ ਵਿਰੋਧੀ ਤਾਕਤਾਂ ਨੂੰ ਇਹ ਸਖਤ ਸੰਦੇਸ਼ ਦਿੱਤਾ ਗਿਆ ਹੈ ਕਿ ਪੰਜਾਬ ਪੁਲਿਸ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਪੰਜਾਬ ਵਿੱਚ ਮੁੜ ਸਿਰ ਨਹੀਂ ਚੁੱਕਣ ਦੇਵੇਗੀ ਅਤੇ ਮੋਰਿੰਡਾ ਸ਼ਹਿਰ ਅਤੇ ਆਸ ਪਾਸ ਦੇ ਇਲਾਕੇ ਵਿੱਚ ਅਮਨ ਕਾਨੂੰਨ ਪੂਰੀ ਤਰ੍ਹਾਂ ਬਰਕਰਾਰ ਰੱਖਿਆ ਜਾਵੇਗਾ , ਅਤੇ ਕਾਨੂੰਨ ਤੋੜਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਸ੍ਰੀ ਮੱਲੀ ਨੇ ਦੱਸਿਆ ਕਿ ਪੁਲਿਸ ਵੱਲੋਂ 15 ਅਗਸਤ ਤੱਕ ਫਲੈਗ ਮਾਰਚ ਨਿਰੰਤਰ ਕੱਢੇ ਜਾਣਗੇ ਉਹਨਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਹਨਾਂ ਦੇ ਧਿਆਨ ਵਿੱਚ ਕੋਈ ਵੀ ਲਾਵਾਰਸ ਵਸਤੂ ਜਾਂ ਕੋਈ ਸ਼ੱਕੀ ਵਿਅਕਤੀ ਆਉਂਦਾ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਤੇ ਪੁਲਿਸ ਦਿੱਤੀ ਗਈ ਸੂਚਨਾ ਅਨੁਸਾਰ ਤੁਰੰਤ ਕਾਰਵਾਈ ਕਰੇਗੀ ।
ਇਸ ਮੌਕੇ ‘ਤੇ ਐਸਐਚਓ. ਸ਼ਹਿਰੀ ਸਬ ਇੰਸਪੈਕਟਰ ਗੁਰਮੁਖਸਿੰਘ, ਐਸਐਚਓ. ਸਦਰ ਇੰਸਪੈਕਟਰ ਕੈਲਾਸ਼ ਬਹਾਦਰ , ਏਐਸਆਈ. ਅੰਗਰੇਜ਼ ਸਿੰਘ,ਏਐਸਆਈ. ਵਿਸ਼ਾਲ ਸ਼ਰਮਾ ,ਏਐਸਆਈ ਮਲਕੀਤ ਸਿੰਘ, ਏਐਸਆਈ ਮਨਜੀਤ ਸਿੰਘ, ਏਐਸਆਈ ਬੂਟਾ ਸਿੰਘ ਏਐਸਆਈ ਧੰਨਾ ਸਿੰਘ ,ਅਤੇ ਏਐਸਆਈ ਸ਼ਾਮ ਲਾਲ, ਹੌਲਦਾਰ ਪ੍ਰਿਤਪਾਲ ਸਿੰਘ, ਮੁਨਸ਼ੀ ਰਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਹਾਜ਼ਰ ਸਨ।