ਗਿਆਨੀ ਹਰਪ੍ਰੀਤ ਸਿੰਘ ਦੇ ਕੱਲ ਨੂੰ ਅਕਾਲੀ ਦਲ ਦੇ ਪ੍ਰਧਾਨ ਚੁਣੇ ਜਾਣ ਦੇ ਚਰਚੇ

ਪੰਜਾਬ


ਚੰਡੀਗੜ੍ਹ, 10 ਅਗਸਤ, ਦੇਸ਼ ਕਲਿੱਕ ਬਿਓਰੋ
ਪੰਜ ਮੈਂਬਰੀ ਕਮੇਟੀ ਵੱਲੋਂ ਪੰਜਾਬ ਭਰ ਵਿੱਚ ਭਰਤੀ ਤੋਂ ਬਾਅਦ ਜ਼ਿਲ੍ਹਾ ਪੱਧਰ ‘ਤੇ ਚੁਣੇ ਡੇਲੀਗੇਟ ਹੁਣ ਕੱਲ ਨੂੰ ਬਾਗੀ ਧੜੇ ਦੇ ਅੰਮ੍ਰਿਤਸਰ ਵਿਖੇ ਹੋ ਰਹੇ ਇਜਲਾਸ ਵਿੱਚ ਆਪਣਾ ਪ੍ਰਧਾਨ ਚੁਣਨਗੇ।
ਮਿਲ ਰਹੀਆਂ ਕਨਸੋਆਂ ਅਨੁਸਾਰ ਭਾਵੇਂ ਦੋ ਨਾਵਾਂ ਦੀ ਚਰਚਾ ਹੈ ਪਰ ਸੂਤਰਾਂ ਦੇ ਅਨੁਸਾਰ ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਪੱਕੀ ਲੱਗ ਰਹੀ ਹੈ। ਪ੍ਰਧਾਨਗੀ ਦੇ ਦੂਜੇ ਉਮੀਦਵਾਰ ਭਾਈ ਅਮਰੀਕ ਸਿੰਘ ਦੀ ਬੇਟੀ ਤੇ ਸੰਤ ਕਰਤਾਰ ਸਿੰਘ ਦੀ ਪੋਤੀ ਬੀਬੀ ਸਤਵੰਤ ਕੌਰ ਹਨ ਜਿਨ੍ਹਾਂ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਦੇ ਕੇ ਪੰਜ ਮੈਂਬਰੀ ਕਮੇਟੀ ਨੂੰ ਅਪੀਲ ਕੀਤੀ ਸੀ ਕਿ ਮੇਰਾ ਉਹਨਾਂ ਦੇ ਮੁਕਾਬਲੇ ਤੇ ਨਾਮ ਨਾ ਵਿਚਾਰਿਆ ਜਾਵੇ। ਜਾਣਕਾਰੀ ਅਨੁਸਾਰ ਬੀਬੀ ਜੀ ਨੂੰ ਧਾਰਮਿਕ ਖੇਤਰ ਦੀ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਦਿੱਤੀ ਜਾਣ ਦੀ ਚਰਚਾ ਹੈ।
ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦਾ ਧੜਾ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਨਾਉਣ ਪਿੱਛੇ ਦਿੱਲੀ ਦਾ ਹੱਥ ਦੱਸ ਰਿਹਾ ਹੈ । ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਧਾਰਨੀ ਦਾ ਕਹਿਣਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਨਾਉਣ ਦੀ ਸ਼ਾਜਿਸ਼ ਹੁਣ ਨੰਗੀ ਹੋ ਗਈ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।