ਸ਼ਿਮਲਾ ਪੁਲਿਸ ਨੇ ਲਾਪਤਾ ਹੋਏ ਤਿੰਨੇ ਵਿਦਿਆਰਥੀ ਲੱਭੇ, ਅਗਵਾਕਾਰ ਗ੍ਰਿਫਤਾਰ

ਹਿਮਾਚਲ


ਸ਼ਿਮਲਾ: 10 ਅਗਸਤ, ਦੇਸ਼ ਕਲਿੱਕ ਬਿਓਰੋ
ਸ਼ਿਮਲਾ ਦੇ ਇੱਕ ਪ੍ਰਸਿੱਧ ਬੋਰਡਿੰਗ ਸਕੂਲ ਤੋਂ ਛੇਵੀਂ ਜਮਾਤ ਦੇ ਲਾਪਤਾ ਤਿੰਨ ਵਿਦਿਆਰਥੀਆਂ ਨੂੰ ਸ਼ਿਮਲਾ ਪੁਲਿਸ ਨੇ ਲੱਭ ਲਿਆ । ਪੁਲਿਸ ਦੀ ਤੁਰੰਤ ਕਾਰਵਾਈ ਨਾਲ ਅੱਜ ਇਹ ਤਿੰਨੇ ਬੱਚੇ ਸ਼ਿਮਲਾ ਦੇ ਕੋਟਖਾਈ ਦੇ ਚੈਥਲਾ ਤੋਂ ਮਿਲੇ। ਜਾਣਕਾਰੀ ਮੁਤਾਬਕ ਕਰਨਾਲ, ਮੋਹਾਲੀ ਅਤੇ ਕੁੱਲੂ ਨਾਲ ਸੰਬੰਧਿਤ ਇਹ ਵਿਦਿਆਰਥੀ ਮਾਲ ਰੋਡ ਸੈਰ ਕਰਨ ਗਏ ਸਨ, ਪਰ ਬਾਕੀ ਬੱਚਿਆਂ ਨਾਲ ਵਾਪਸ ਨਹੀਂ ਮੁੜੇ।

ਪਹਿਲਾਂ ਸਕੂਲ ਮੈਨੇਜਮੈਂਟ ਵੱਲੋਂ ਆਪਣੇ ਪੱਧਰ ’ਤੇ ਵਿਦਿਆਰਥੀਆਂ ਦੀ ਭਾਲ ਕੀਤੀ ਗਈ, ਫਿਰ ਸਕੂਲ ਪ੍ਰਬੰਧਕਾਂ ਨੇ ਪੁਲਸ ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਸ਼ਹਿਰ ਅਤੇ ਆਲੇ-ਦੁਆਲੇ ਖੇਤਰਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਬੱਚਿਆਂ ਨੂੰ ਸ਼ਿਮਲਾ ਤੋਂ 70 ਕਿਲੋਮੀਟਰ ਦੂਰ ਕੋਟਖਾਈ ਵਿੱਚ ਲੱਭਿਆ ਗਿਆ, ਜਿੱਥੇ ਉਨ੍ਹਾਂ ਨੂੰ ਇੱਕ ਘਰ ਦੀ ਚੌਥੀ ਮੰਜ਼ਿਲ ’ਤੇ ਰੱਖਿਆ ਗਿਆ ਸੀ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਕਿ ਇੱਕ ਨੌਜਵਾਨ ਉਨ੍ਹਾਂ ਨੂੰ ਲਿਫਟ ਦੇਣ ਦੇ ਬਹਾਨੇ ਕੋਟਖਾਈ ਲੈ ਗਿਆ ਸੀ। ਪੁਲਿਸ ਨੇ ਬੱਚਿਆਂ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਅਤੇ ਇੱਕ ਅਗਵਾਕਰ ਨੂੰ ਗ੍ਰਿਫਤਾਰ ਕਰ ਲਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।