ਮੋਰਿੰਡਾ 11 ਅਗਸਤ :(ਭਟੋਆ)
ਪਿੰਡ ਕਕਰਾਲੀ ਵਿਖੇ ਯੂਥ ਵੈਲਫੇਅਰ ਕਲੱਬ, ਗਰਾਮ ਪੰਚਾਇਤ, ਪ੍ਰਵਾਸੀ ਭਾਰਤੀ, ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਵਿੰਦਰ ਸਿੰਘ ਕਕਰਾਲੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮੋਰਿੰਡਾ ਅਤੇ ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਛਿੰਝ ਮੇਲੇ ਵਿੱਚ 300 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ ਅਤੇ ਵੱਡੀ ਗਿਣਤੀ ਵਿਚ ਇੱਕਠੇ ਹੋਏ ਦਰਸ਼ਕਾਂ ਤੋਂ ਵਾਹ ਵਾਹ ਖੱਟੀ।
ਇਸ ਛਿੰਝ ਦੌਰਾਨ ਪਹਿਲੀ ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਅਤੇ ਹਿਤੇਸ਼ ਮਹਾਂਰਾਸ਼ਟਰ ਵਿਚਕਾਰ ਹੋਈ, ਜਿਸ ਵਿੱਚ ਦੋਨਾਂ ਪਹਿਲਵਾਨਾਂ ਵਿੱਚ ਕਾਂਟੇ ਦੀ ਟੱਕਰ ਦੌਰਾਨ ਤਾਲਿਬ ਬਾਬਾ ਫਲਾਹੀ ਨੇ ਹਿਤੇਸ਼ ਮਹਾਂਰਾਸ਼ਟਰ ਦੀ ਪਿੱਠ ਧਰਤੀ ਨਾਲ ਲਗਾ ਝੰਡੀ ਦੀ ਕੁੁਸ਼ਤੀ ਤੇ ਕਬਜਾ ਕਰ ਲਿਆ। ਦੂਜੀ ਝੰਡੀ ਦੀ ਕੁੁਸ਼ਤੀ ਵਿੱਚ ਸ਼ੇਰਾ ਬਾਬਾ ਫਲਾਹੀ ਨੇ ਜੀਤੀ ਧਗੇੜਾ ਦੀ ਪਿੱਠ ਧਰਤੀ ਨਾਲ ਲਗਾ ਝੰਡੀ ਦੀ ਕੁਸਤੀ ਜਿੱਤ ਲਈ।
ਹੋਰ ਮੁਕਾਬਲਿਆਂ ਵਿੱਚ ਪ੍ਰਿੰਸ ਬਾਬਾ ਫਲਹੀ ਨੇ ਗੋਲਡੀ ਨੂੰ, ਜੱਸਾ ਢਿੱਲਵਾਂ ਨੇ ਜੁਗਰਾਜ ਚਮਕੌਰ ਸਾਹਿਬ ਨੂੰ, ਭੋਲੂ ਡੂਮਛੇੜੀ ਨੇ ਜੱਸਾ ਅਟਾਰੀ ਨੂੰ, ਬਿੱਲਾ ਰਾਜਗੜ੍ਹ ਨੇ ਸ਼ਿਵ ਊਨਾ ਨੂੰ, ਸਪਿੰਦਰ ਫਿਰੋਜਪੁਰ ਨੇ ਜਸ਼ਨ ਚਮਕੌਰ ਸਾਹਿਬ ਨੂੰ ਕ੍ਰਮਵਾਰ ਚਿੱਤ ਕੀਤਾ।
ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਮੁੱਖ ਮਹਿਮਾਨ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ, ਬਾਬਾ ਦੀਪਾ ਬਾਬਾ ਫਲਾਹੀ, ਰੌਸ਼ਨ ਸਿੰਘ ਬਡਾਲੀ ਜ਼ਿਲ੍ਹਾ ਪ੍ਰਧਾਨ, ਹਰਜੋਤ ਸਿੰਘ ਢੰਗਰਾਲੀ ਪੀ. ਏ., ਸਵਰਨ ਸਿੰਘ ਸਰਪੰਚ ਕਕਰਾਲੀ, ਸੀਨੀਅਰ ਆਗੂ ਇਕਬਾਲ ਸਿੰਘ ਸਾਲਾਪੁਰ, ਦੀਪੂ ਸਰਪੰਚ ਢੰਗਰਾਲੀ, ਮਨਜੀਤ ਸਿੰਘ ਸ਼ਾਹੀ ਮਾਜਰਾ, ਸੋਨੀ ਯੂ. ਐਸ. ਏ., ਪਵਿੱਤਰ ਯੂ. ਐਸ. ਏ., ਜੀਤੂ ਕੈਨੇਡਾ, ਗੁਰਮਿੰਦਰ ਸਿੰਘ ਯੂ. ਐਸ. ਏ., ਗੁਰਮੀਤ ਸਿੰਘ ਮਹਿਤੋਤ, ਮਲਕੀਤ ਸਿੰਘ ਸੇਖੋਂ ਪ੍ਰਧਾਨ ਕਿਸਾਨ ਯੂਨੀਅਨ, ਨਾਜਰ ਸਿੰਘ, ਸ਼ੇਰ ਸਿੰਘ ਸਾਬਕਾ ਸਰਪੰਚ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੰਗਲ ਮੇਲੇ ਦੇ ਪੁੱਜੇ ਪਹਿਲਵਾਨਾਂ ਅਤੇ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਕੁਸ਼ਤੀ ਦੰਗਲ ਦੇ ਮੁੱਖ ਪ੍ਰਬੰਧਕ ਗੁਰਮਿੰਦਰ ਸਿੰਘ ਚੇਅਰਮੈਨ, ਸਵਰਨ ਸਿੰਘ ਸਰਪੰਚ, ਹਰਜਿੰਦਰ ਸਿੰਘ, ਬਲਜੀਤ ਸਿੰਘ, ਅਮਰਜੀਤ ਸਿੰਘ, ਬਾਵਾ ਸਿੰਘ, ਅਮਰੀਕ ਸਿੰਘ, ਅਮਿਤ ਸਿੰਘ, ਮਨਦੀਪ ਸਿੰਘ, ਸੋਹਣ ਸਿੰਘ, ਗੁਰਮੀਤ ਸਿੰਘ, ਬਿੰਦੂ ਪਹਿਲਵਾਨ, ਨਰਿੰਦਰ ਸਿੰਘ, ਬਲਵਿੰਦਰ ਸਿੰਘ, ਗਗਨਦੀਪ ਸਿੰਘ ਆਦਿ ਤੋਂ ਇਲਾਵਾ ਪਿੰਡ ਦੇ ਹੋਰ ਪਤਵੰਤੇ ਸੱਜਣਾ ਨੇ ਭਰਪੂਰ ਸਹਿਯੋਗ ਦਿੱਤਾ।