ਅੰਕਾਰਾ, 11 ਅਗਸਤ, ਦੇਸ਼ ਕਲਿਕ ਬਿਊਰੋ :
Earthquake in Turkey: ਤੁਰਕੀ ਦੇ ਪੱਛਮੀ ਖੇਤਰ ਵਿੱਚ 6.19 ਤੀਬਰਤਾ ਦਾ ਭੂਚਾਲ ਆਇਆ। ਇਹ ਜਾਣਕਾਰੀ ਦੇਸ਼ ਦੀ ਆਫ਼ਤ ਪ੍ਰਬੰਧਨ ਏਜੰਸੀ AFAD ਨੇ ਦਿੱਤੀ। AFAD ਦੇ ਅਨੁਸਾਰ, ਭੂਚਾਲ ਸ਼ਾਮ 7:53 ਵਜੇ ਬਾਲੀਕੇਸਿਰ ਪ੍ਰਾਂਤ ਵਿੱਚ ਆਇਆ, ਜੋ ਕਿ ਇਸਤਾਂਬੁਲ ਸ਼ਹਿਰ ਦੇ ਨੇੜੇ ਹੈ। ਇਸ Earthquake ਕਾਰਨ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਤੇ ਵੱਡੀ ਗਿਣਤੀ ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਸਥਾਨਕ ਮੀਡੀਆ ਦੇ ਅਨੁਸਾਰ, ਕਈ ਸੂਬਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਬਾਲੀਕੇਸਿਰ ਵਿੱਚ ਇੱਕ ਦਰਜਨ ਤੋਂ ਵੱਧ ਘਰਾਂ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵੀ ਸਾਹਮਣੇ ਆ ਰਹੀਆਂ ਹਨ।
Turkey ਦੇ ਗ੍ਰਹਿ ਮੰਤਰੀ ਅਲੀ ਯੇਰਲਿਕਾਯਾ ਨੇ X ‘ਤੇ ਕਿਹਾ ਕਿ AFAD ਐਮਰਜੈਂਸੀ ਟੀਮਾਂ ਨੇ ਇਸਤਾਂਬੁਲ ਅਤੇ ਆਲੇ ਦੁਆਲੇ ਦੇ ਸੂਬਿਆਂ ਵਿੱਚ ਨਿਰੀਖਣ ਸ਼ੁਰੂ ਕਰ ਦਿੱਤਾ ਹੈ, ਪਰ ਹੁਣ ਤੱਕ ਕੋਈ ਨਕਾਰਾਤਮਕ ਰਿਪੋਰਟ ਨਹੀਂ ਮਿਲੀ ਹੈ।
