ਗੁਰਦਾਸਪੁਰ ‘ਚ ਮੈਡੀਕਲ ਸਟੋਰ ‘ਤੇ ਗੋਲੀਬਾਰੀ

ਪੰਜਾਬ

ਗੁਰਦਾਸਪੁਰ, 11 ਅਗਸਤ, ਦੇਸ਼ ਕਲਿਕ ਬਿਊਰੋ :
ਗੁਰਦਾਸਪੁਰ ਦੇ ਖਹਿਰਾ ਮੈਡੀਕਲ ਸਟੋਰ ‘ਤੇ ਅੱਜ ਸਵੇਰੇ ਲਗਭਗ 9:15 ਵਜੇ ਇੱਕ ਨਕਾਬਪੋਸ਼ ਬਦਮਾਸ਼ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਸੂਚਨਾ ਮਿਲਣ ‘ਤੇ ਗੁਰਦਾਸਪੁਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।
ਮੈਡੀਕਲ ਸਟੋਰ ਦੇ ਮਾਲਕ ਹਰਜੀਤ ਸਿੰਘ (ਡਾ. ਹਰੀ) ਨੇ ਦੱਸਿਆ ਕਿ ਉਹ ਹਮੇਸ਼ਾ ਵਾਂਗ ਦੁਕਾਨ ਖੋਲ੍ਹ ਕੇ ਹੀ ਆਏ ਸਨ ਕਿ ਵਡਾਲਾ ਬਾਂਗਰ ਅੱਡਾ ਦੀ ਦਿਸ਼ਾ ਤੋਂ ਇੱਕ ਨਕਾਬਪੋਸ਼ ਵਿਅਕਤੀ ਸਪਲੈਂਡਰ ਬਾਈਕ ‘ਤੇ ਆਇਆ। ਬਦਮਾਸ਼ ਨੇ ਸੜਕ ‘ਤੇ ਖੜ੍ਹੇ ਹੋ ਕੇ ਦੁਕਾਨ ਵੱਲ ਦੋ ਤੋਂ ਤਿੰਨ ਗੋਲੀਆਂ ਚਲਾਈਆਂ। ਗੋਲੀਆਂ ਦੁਕਾਨ ਦੇ ਸਾਹਮਣੇ ਵਾਲੇ ਸ਼ੀਸ਼ੇ ‘ਤੇ ਲੱਗੀਆਂ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।