ਮਹਿੰਗਾ ਪੈ ਸਕਦਾ ਸੰਘਰਸ਼ ’ਚ ਹਿੱਸਾ ਲੈਣਾ, ਜਾ ਸਕਦੀ ਹੈ ਨੌਕਰੀ
ਚੰਡੀਗੜ੍ਹ, 11 ਅਗਸਤ, ਦੇਸ਼ ਕਲਿੱਕ ਬਿਓਰੋ :
ਮੰਗਾਂ ਨੂੰ ਲੈ ਕੇ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮੁਲਾਜ਼ਮਾਂ ਵੱਲੋਂ 11, 12 ਅਤੇ 13 ਅਗਸਤ ਨੂੰ ਸਮੂਹਿਕ ਛੁੱਟੀ ਉਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਮੁਲਾਜ਼ਮਾਂ ਉਤੇ ਐਸਮਾ ਲਗਾ ਦਿੱਤਾ ਹੈ, ਜਿਸ ਨਾਲ ਮੁਲਾਜ਼ਮਾਂ ਨੂੰ ਨੌਕਰੀ ਤੋਂ ਵੀ ਹੱਥ ਧੌਣਾ ਪੈ ਸਕਦਾ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਕਾਰਪੋਰੇਸ਼ਨ ਵੱਲੋਂ ਠੇਕੇ ਉਤੇ ਭਰਤੀ ਕੀਤੇ, ਵਰਕਚਾਰਜ, ਡੇਲੀਵੇਜ ਅਤੇ ਕੰਟੀਜੈਂਟ ਕਾਮੇ ਜੇਕਰ ਹੜਤਾਲ ਵਿੱਚ ਹਿੱਸਾ ਲੈਂਦੇ ਹਨ, ਉਨ੍ਹਾਂ ਦੀਆਂ ਸੇਵਾਵਾਂ ਬਰਖਾਸਤ ਕੀਤੀਆਂ ਜਾ ਸਕਦੀਆਂ ਹਨ ਅਤੇ ਪਦਉਨਤ ਹੋਏ ਜਿਹੜੇ ਅਧਿਕਾਰੀ/ਕਰਮਚਾਰੀ ਅਜੇ ਪ੍ਰੋਬੇਸ਼ਨ ਅਧੀਨ ਹਨ, ਉਨ੍ਹਾਂ ਦੀਆਂ ਤਰੱਕੀਆਂ ਰੱਦ ਕੀਤੀਆਂ ਜਾ ਸਕਦੀਆਂ ਹਨ। ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਾਰਪੋਰੇਸ਼ਨ ਅੰਦਰ ਕੰਮ ਕਰਦੇ ਸਾਰੇ ਮੁਲਾਜ਼ਮਾਂ ‘ਤੇ ਐਸਮਾ ਲਾਗੂ ਹੈ, ਜਿਸ ਤਹਿਤ 3 ਸਾਲ ਤੱਕ ਦੀ ਸਜ਼ਾ ਅਤੇ ਜ਼ੁਰਮਾਨਾ ਹੋ ਸਕਦਾ ਹੈ।
