TRP ਲਈ ਕਈ ਲੋਕਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਜਾਂਦੀ ਹੈ : ਹਾਈਕੋਰਟ ਦੀ ਸਖ਼ਤ ਟਿੱਪਣੀ

ਪੰਜਾਬ

ਨਵੀਂ ਦਿੱਲੀ, 13 ਅਗਸਤ, ਦੇਸ਼ ਕਲਿੱਕ ਬਿਓਰੋ :

ਮਾਨਯੋਗ ਹਾਈਕੋਰਟ ਵੱਲੋਂ ਮੀਡੀਆਂ ਨੂੰ ਲੈ ਕੇ ਸਖਤ ਟਿੱਪਣੀਆਂ ਕੀਤੀਆਂ ਗਈਆਂ ਹਨ। ਹਾਈਕੋਰਟ ਨੇ ਕਿਹਾ ਕਿ TRP ਰੇਟਿੰਗ ਲਈ ਕਈ ਲੋਕਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਜਾਂਦੀ ਹੈ। ਕਰਨਾਟਕ ਹਾਈਕੋਰਟ ਨੇ ਬੁੱਧਵਾਰ ਨੂੰ ਮੀਡੀਆਂ ਦੀ ਜ਼ਿੰਮੇਵਾਰੀ ਨਾਲ ਰਿਪੋਟਿੰਗ ਕਰਨ ਦੀ ਨਸੀਹਤ ਦਿੱਤੀ ਹੈ।

ਜੱਜ ਐਮ ਆਈ ਅਰੁਣ ਨੇ ਜ਼ੁਬਾਨੀ ਟਿੱਪਣੀ ਕਰਦੇ ਹੋਏ ਕਿਹਾ, ‘ਦੇਖੋ ਪ੍ਰੈਸ, ਤੁਸੀਂ ਲੋਕ ਜ਼ਿੰਮੇਵਾਰ ਹੋ। ਤੁਸੀਂ ਜਨਮਤ ਬਣਦੇ ਹੋ। ਤੁਸੀਂ ਰਾਸ਼ਟਰ ਨਿਰਮਾਣ ਕਰ ਸਕਦੇ ਹੋ। ਤੁਹਾਨੂੰ ਤੁਹਾਡੀ ਤਾਕਤ ਦਾ ਅੰਦਾਜ਼ਾ ਹੋਣਾ ਚਾਹੀਦਾ। ਕੁਝ TRP ਰੇਟਿੰਗ ਲਈ ਅਸੀਂ ਦੇਖਦੇ ਹਾਂ ਕਿ ਕਈ ਵਾਰ ਕਿਸੇ ਵਿਅਕਤੀ ਦੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ। ਤੁਸੀਂ ਇਹ ਰਿਪੋਰਟ ਕਰ ਸਕਦੇ ਹੋ ਕਿ ਕਿਸੇ ਨੇ ਪ੍ਰੈਸ ਕਾਨਫਰੰਸ ਕਰ ਕੇ ਕਿਹਾ, ਪ੍ਰੰਤੂ ਤੁਸੀਂ ਇਸ ਨੂੰ ਤੱਥ ਦਾ ਰੂਪ ਨਹੀਂ ਦੇ ਸਕਦੇ।

ਅਦਾਲਤ ਨੇ ਸੁਣਵਾਈ ਦੌਰਾਨ ਕਿਹਾ ਕਿ ਪ੍ਰੈਸ ਨੂੰ ਸਮਝਣਾ ਚਾਹੀਦਾ ਕਿ ਉਨ੍ਹਾਂ ਦੇ ਸ਼ਬਦ ਬਹੁਤ ਤਾਕਤਵਰ ਹੁੰਦੇ ਹਨ, ਇਹ ਕਿਸੇ ਨੂੰ ਵੀ ਚੋਟ ਪਹੁੰਚਾ ਸਕਦੇ ਹਨ। ਸੁਣੀ ਸੁਣਾਈ ਗੱਲ ਨੂੰ ਵੈਸਾ ਹੀ ਪੇਸ਼ ਕਰਨਾ ਚਾਹੀਦਾ, ਉਸ ਨੂੰ ਤੱਥ ਦਾ ਰੂਪ ਨਹੀਂ ਦੇਣਾ ਚਾਹੀਦਾ।

ਅਦਾਲਤ ਕੰਨੜ ਦੇ ਅਖ਼ਬਾਰ ਦੇ ਐਡੀਟਰ ਇਨ ਚੀਫ ਦੀ ਉਸ ਪਟੀਸ਼ਨ ਉਤੇ ਸੁਣਾਈ ਕਰ ਰਹੀ ਸੀ। ਜਿਸ ਵਿੱਚ ਉਨ੍ਹਾਂ ਮੰਤਰੀ ਕੇ ਜੇ ਜਾਰਜ ਵੱਲੋਂ ਉਨ੍ਹਾਂ ਖਿਲਾਫ ਦਾਇਰ ਅਪਰਾਧਿਕ ਮਾਨਹਾਨੀ ਮਾਮਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਇਹ ਮਾਮਲਾ 2020 ਦਾ ਹੈ, ਜਦੋਂ ਵਿਧਾਇਕ ਨੇ ਆਰੋਪ ਲਗਾਇਆ ਕਿ ਉਨ੍ਹਾਂ ਖਿਲਾਫ ਝੂਠੇ ਦੋਸ਼ ਲਗਾਏ ਗਏ। ਇਸ ਮਾਮਲੇ ਵਿੱਚ ਅਦਾਲਤ ਨੇ ਸੁਝਾਅ ਦਿੱਤਾ ਕਿ ਮੁਆਫੀ ਮੰਗ ਲਓ ਅਸੀਂ ਕੇਸ ਨੂੰ ਖਤਮ ਕਰ ਦੇਵਾਂਗੇ। ਅਗਲੀ ਸੁਣਵਾਈ 20 ਅਗਸਤ ਨੂੰ ਹੋਵੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।