13 ਅਗਸਤ 1918 ਨੂੰ ਬਾਏਰੀਸ਼ੇ ਮੋਟਰੇਨ ਵਰਕੇ (BMW) ਨੂੰ ਜਰਮਨੀ ਵਿਖੇ ਇੱਕ ਜਨਤਕ ਕੰਪਨੀ(AG) ‘ਚ ਬਦਲ ਦਿੱਤਾ ਗਿਆ ਸੀ
ਚੰਡੀਗੜ੍ਹ, 13 ਅਗਸਤ, ਦੇਸ਼ ਕਲਿਕ ਬਿਊਰੋ :
ਦੇਸ਼ ਤੇ ਦੁਨੀਆ ਦੇ ਇਤਿਹਾਸ ਵਿੱਚ 13 ਅਗਸਤ ਨੂੰ ਵਾਪਰੀਆਂ ਕੁਝ ਮਹੱਤਵਪੂਰਨ ਘਟਨਾਵਾਂ ਦੇ ਵੇਰਵੇ ਇਸ ਪ੍ਰਕਾਰ ਹਨ :-
*13 ਅਗਸਤ 1937 ਨੂੰ ਚੀਨ-ਜਾਪਾਨ ਵਿਚਕਾਰ ਸ਼ੰਘਾਈ ਦੀ ਦੂਜੀ ਲੜਾਈ ਸ਼ੁਰੂ ਹੋਈ ਸੀ।
*1923 ‘ਚ ਅੱਜ ਦੇ ਦਿਨ ਪਹਿਲਾ ਵੱਡਾ ਸਮੁੰਦਰੀ ਜਹਾਜ਼ ਗਡੀਨੀਆ ਦੇ ਨਵੇਂ ਬਣੇ ਪੋਲਿਸ਼ ਬੰਦਰਗਾਹ ‘ਤੇ ਪਹੁੰਚਿਆ ਸੀ।
*13 ਅਗਸਤ 1920 ਨੂੰ ਪੋਲਿਸ਼-ਸੋਵੀਅਤ ਵਿਚਕਾਰ ਵਾਰਸਾ ਦੀ ਲੜਾਈ ਸ਼ੁਰੂ ਹੋਈ ਸੀ ਜੋ 25 ਅਗਸਤ ਤੱਕ ਚੱਲੀ, ਜਿਸ ਵਿੱਚ ਲਾਲ ਫੌਜ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
*1918 ‘ਚ ਅੱਜ ਦੇ ਦਿਨ ਔਰਤਾਂ ਪਹਿਲੀ ਵਾਰ ਸੰਯੁਕਤ ਰਾਜ ਮਰੀਨ ਕੋਰ ਵਿੱਚ ਸ਼ਾਮਲ ਹੋਈਆਂ ਸਨ, ਜਿਨ੍ਹਾਂ ਵਿੱਚ ਓਫਾ ਮੇਅ ਜੌਨਸਨ ਪਹਿਲੀ ਮਹਿਲਾ ਸੀ।
- 13 ਅਗਸਤ 1918 ਨੂੰ ਬਾਏਰੀਸ਼ੇ ਮੋਟਰੇਨ ਵਰਕੇ (BMW) ਨੂੰ ਜਰਮਨੀ ਵਿਖੇ ਇੱਕ ਜਨਤਕ ਕੰਪਨੀ(AG) ‘ਚ ਬਦਲ ਦਿੱਤਾ ਗਿਆ ਸੀ।
- 1913 ‘ਚ ਅੱਜ ਦੇ ਦਿਨ ਸਟੇਨਲੈੱਸ ਸਟੀਲ ਦਾ ਉਤਪਾਦਨ ਸਭ ਤੋਂ ਪਹਿਲਾਂ ਯੂਕੇ ਵਿੱਚ ਹੈਰੀ ਬ੍ਰੇਅਰਲੀ ਦੁਆਰਾ ਕੀਤਾ ਗਿਆ ਸੀ।
- 13 ਅਗਸਤ 1905 ਨੂੰ ਨਾਰਵੇਈ ਲੋਕਾਂ ਨੇ ਸਵੀਡਨ ਨਾਲ ਮਿਲ ਕੇ ਸੰਘ ਨੂੰ ਖਤਮ ਕਰਨ ਲਈ ਵੋਟ ਦਿੱਤੀ ਸੀ।
- 1963 ‘ਚ ਅੱਜ ਦੇ ਦਿਨ ਭਾਰਤੀ ਸਿਨੇਮਾ ਦੀਆਂ ਸਭ ਤੋਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ, ਸ਼੍ਰੀਦੇਵੀ ਦਾ ਜਨਮ ਹੋਇਆ ਸੀ।
- 13 ਅਗਸਤ 1960 ਨੂੰ ਅਪਰਾ ਮਹਿਤਾ ਦਾ ਜਨਮ ਹੋਇਆ ਸੀ।
- 1952 ‘ਚ ਅੱਜ ਦੇ ਦਿਨ ਹਿੰਦੀ ਸਿਨੇਮਾ ਦੀਆਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਯੋਗਿਤਾ ਬਾਲੀ ਦਾ ਜਨਮ ਹੋਇਆ ਸੀ।
- 13 ਅਗਸਤ 1936 ਨੂੰ ਭਾਰਤੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਵੈਜਯੰਤੀ ਮਾਲਾ ਦਾ ਜਨਮ ਹੋਇਆ ਸੀ।
- 2018 ‘ਚ ਅੱਜ ਦੇ ਦਿਨ ਮਸ਼ਹੂਰ ਸਿਆਸਤਦਾਨ ਅਤੇ ‘ਭਾਰਤੀ ਕਮਿਊਨਿਸਟ ਪਾਰਟੀ’ ਦੇ ਪ੍ਰਮੁੱਖ ਨੇਤਾਵਾਂ ਵਿੱਚੋਂ ਇੱਕ ਸੋਮਨਾਥ ਚੈਟਰਜੀ ਦਾ ਦੇਹਾਂਤ ਹੋਇਆ ਸੀ।
- 13 ਅਗਸਤ 1795 ਨੂੰ ਭਾਰਤ ਦੀਆਂ ਬਹਾਦਰ ਔਰਤਾਂ ਵਿੱਚੋਂ ਇੱਕ ਅਹਿਲਿਆਬਾਈ ਹੋਲਕਰ ਦਾ ਦੇਹਾਂਤ ਹੋ ਗਿਆ ਸੀ।